ਯੂਆਡੀਏਆਈ ਅਥਾਰਟੀ ਦੀ ਬਣਤਰ

Dr. Anand Deshpande, Member (part-time), UIDAI

ਡਾ: ਆਨੰਦ ਦੇਸ਼ਪਾਂਡੇ

ਮੈਂਬਰ (ਪਾਰਟ-ਟਾਈਮ), ਯੂਆਈਡੀਏਆਈ

ਡਾ. ਆਨੰਦ ਦੇਸ਼ਪਾਂਡੇ, ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਦੇ ਪਾਰਟ-ਟਾਈਮ ਮੈਂਬਰ ਵਜੋਂ ਨਿਯੁਕਤ ਕੀਤੇ ਗਏ ਹਨ.

ਡਾ. ਆਨੰਦ ਦੇਸ਼ਪਾਂਡੇ, ਪਰਸਿਸਟੈਂਟ ਸਿਸਟਮ ਦੇ ਸੰਸਥਾਪਕ, ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ, ਆਈ ਆਈ ਟੀ, ਖੜਗਪੁਰ ਤੋਂ ਕੰਪਿਊਟਰ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਬੀ.ਟੈਕ (ਆਨਰਸ) ਅਤੇ ਕੰਪਿਊਟਰ ਵਿਗਿਆਨ ਵਿੱਚ ਐਮ. ਐਸ ਅਤੇ ਪੀਐਚ.ਡੀ. ਇੰਡੀਆਨਾ ਯੂਨੀਵਰਸਿਟੀ, ਬਲੂਮਿੰਗਟਨ, ਇੰਡੀਆਨਾ, ਯੂਐਸਏ ਤੋਂ ਕੀਤੀ ਹੈ I 1990 ਵਿੱਚ ਇਹਨਾਂ ਦੇ ਆਉਣ ਤੋਂ ਲੈ ਕੇ ਅੱਜ ਤੱਕ ਜਨਤਕ ਤੌਰ 'ਤੇ ਵਿਕਣ ਵਾਲੀ ਗਲੋਬਲ ਕੰਪਨੀ ਵਿੱਚ ਸਥਿਰ ਪ੍ਰਣਾਲੀਆਂ ਨੂੰ ਵਧਾਉਣ ਲਈ ਇਹ ਚਾਲਕ ਸ਼ਕਤੀ ਰਹੇ ਹਨ I

Dr. Saurabh Garg, CEO, UIDAI

ਡਾ. ਸੌਰਭ ਗਰਗ

ਮੁੱਖ ਕਾਰਜਕਾਰੀ ਅਫ਼ਸਰ (ਸੀ.ਈ.ਓ), ਯੂਆਈਡੀਏਆਈ

ਡਾ: ਸੌਰਭ ਗਰਗ, ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਦੇ ਮੁੱਖ ਕਾਰਜਕਾਰੀ ਅਫ਼ਸਰ ਹਨ। ਇਸ ਤੋਂ ਪਹਿਲਾਂ ਉਹ ਖੇਤੀਬਾੜੀ ਅਤੇ ਕਿਸਾਨ ਸਸ਼ਕਤੀਕਰਨ, ਓਡੀਸ਼ਾ ਦੇ ਪ੍ਰਮੁੱਖ ਸਕੱਤਰ ਸਨ, ਜਿੱਥੇ ਉਨ੍ਹਾਂ ਨੇ ਖੇਤੀਬਾੜੀ ਨੂੰ ਡਿਜੀਟਲਾਈਜ਼ ਕਰਨ ਅਤੇ ਕਿਸਾਨਾਂ ਲਈ ਸਿੱਧੀ ਆਮਦਨੀ ਟ੍ਰਾਂਸਫਰ ਯੋਜਨਾ ਤਿਆਰ ਕਰਨ 'ਤੇ ਕੰਮ ਕੀਤਾ। ਉਨ੍ਹਾਂ ਨੇ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਵਿੱਚ ਵੀ ਸੇਵਾ ਨਿਭਾਈ ਹੈ, ਜਿੱਥੇ ਉਨ੍ਹਾਂ ਨੇ ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾ ਫੰਡ (ਐਨ.ਆਈ.ਆਈ.ਐਫ) ਦੇ ਗਠਨ ਦੀ ਅਗਵਾਈ ਕੀਤੀ; ਸਿੱਧਾ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ) ਨੀਤੀਆਂ ਨੂੰ ਸੁਧਾਰਨ 'ਤੇ ਕੰਮ ਕੀਤਾ; ਡਿਜੀਟਲ ਭੁਗਤਾਨਾਂ ਲਈ ਢਾਂਚਾ ਤਿਆਰ ਕਰਨ; ਸੋਨੇ ਦੇ ਖੇਤਰ ਦੀਆਂ ਨੀਤੀਆਂ ਵਿੱਚ ਸੁਧਾਰ ਅਤੇ ਦੁਵੱਲੀਆਂ ਨਿਵੇਸ਼ ਸੰਧੀਆਂ (ਬੀ.ਆਈ.ਟੀ) ਲਈ ਗੱਲਬਾਤ ਦੀ ਅਗਵਾਈ ਕੀਤੀ। ਉਹ 'ਸੋਸ਼ਲ ਸਟਾਕ ਐਕਸਚੇਂਜਸ'; 'ਵਸਤੂਆਂ ਦੇ ਸਥਾਨ ਅਤੇ ਡੈਰੀਵੇਟਿਵਜ਼ ਬਾਜ਼ਾਰਾਂ ਦਾ ਏਕੀਕਰਨ'; 'ਡਿਜੀਟਲ ਭੁਗਤਾਨਾਂ ਦਾ ਪ੍ਰਚਾਰ'; ਅਤੇ 'ਵਰਚੁਅਲ/ਕ੍ਰਿਪਟੋ ਮੁਦਰਾਵਾਂ ਬਾਰੇ ਫਰੇਮਵਰਕ' ਵਿਸ਼ਿਆਂ ’ਤੇ ਵਿੱਤ ਮੰਤਰਾਲੇ, ਨੀਤੀ ਆਯੋਗ, ਆਰ.ਬੀ.ਆਈ ਅਤੇ ਐਸ.ਈ.ਬੀ.ਆਈ ਦੁਆਰਾ ਸਥਾਪਤ ਵਿਸ਼ੇਸ਼ਗ ਕਮੇਟੀਆਂ/ਕਾਰਜ ਸਮੂਹਾਂ ਦੇ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਨੇ ਸ਼ਹਿਰੀ ਅਤੇ ਉਦਯੋਗਿਕ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਖੇਤਰਾਂ ਵਿੱਚ ਵੀ ਕੰਮ ਕੀਤਾ ਹੈ।

ਡਾ. ਗਰਗ, ਓਡੀਸ਼ਾ ਕਾਡਰ ਦੇ ਇੱਕ ਆਈ.ਏ.ਐਸ ਅਫ਼ਸਰ ਹਨ ਅਤੇ ਉਨ੍ਹਾਂ ਕੋਲ ਜ਼ਿਲ੍ਹਾ, ਰਾਜ ਅਤੇ ਕੇਂਦਰ ਸਰਕਾਰ ਦੇ ਨਾਲ-ਨਾਲ ਪ੍ਰਾਈਵੇਟ ਸੈਕਟਰ ਵਿੱਚ ਵੀ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨ ਦਾ 30 ਸਾਲਾਂ ਦਾ ਤਜ਼ਰਬਾ ਹੈ। ਉਨ੍ਹਾਂ ਨੇ ਵਾਸ਼ਿੰਗਟਨ ਡੀ.ਸੀ. ਵਿਖੇ ਭਾਰਤ ਲਈ ਕਾਰਜਕਾਰੀ ਨਿਰਦੇਸ਼ਕ ਦੇ ਦਫ਼ਤਰ ਵਿੱਚ ਵਿਸ਼ਵ ਬੈਂਕ ਦੇ ਨਾਲ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ। ਉਹ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਚੇਅਰਮੈਨ/ਪ੍ਰਬੰਧਕੀ ਨਿਰਦੇਸ਼ਕ ਵੀ ਰਹਿ ਚੁੱਕੇ ਹਨ।

ਡਾ. ਗਰਗ ਨੇ ਜੌਨਜ਼ ਹਾਪਕਿੰਸ ਯੂਨੀਵਰਸਿਟੀ, ਯੂ.ਐਸ.ਏ ਤੋਂ ਅੰਤਰਰਾਸ਼ਟਰੀ ਅਰਥ ਸ਼ਾਸਤਰ ਅਤੇ ਵਿਕਾਸ ਵਿੱਚ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਅਹਿਮਦਾਬਾਦ ਤੋਂ ਐਮ.ਬੀ.ਏ, ਜਿੱਥੇ ਉਨ੍ਹਾਂ ਨੂੰ ਸੋਨ ਤਗਮਾ ਪ੍ਰਦਾਨ ਕੀਤਾ ਗਿਆ ਸੀ, ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੌਜੀ, ਨਵੀਂ ਦਿੱਲੀ ਤੋਂ ਬੀ.ਟੈਕ ਕੀਤੀ ਹੈ। ਉਹ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ, ਲੰਡਨ ਵਿੱਚ ਇੱਕ ਚੇਵੇਨਿੰਗ ਗੁਰੂਕੁਲ ਫੈਲੋ ਸਨ।

ਉਨ੍ਹਾਂ ਨੇ ਕਈ ਲੇਖਾਂ ਦੀ ਪ੍ਰਕਾਸ਼ਨਾ ਕੀਤੀ ਹੈ ਅਤੇ ਵੱਖ-ਵੱਖ ਖੇਤਰਾਂ ਸਬੰਧੀ ਕਿਤਾਬਾਂ ਵਿੱਚ ਯੋਗਦਾਨ ਪਾਇਆ ਹੈ ਜਿਨ੍ਹਾਂ ਵਿੱਚ ਪ੍ਰਸ਼ਾਸਨ ਵਿੱਚ ਨਵੀਨਤਾਵਾਂ, ਬੁਨਿਆਦੀ ਢਾਂਚੇ ਦਾ ਵਿੱਤ ਪ੍ਰਬੰਧ ਅਤੇ ਵਿੱਤੀ ਸ਼ਮੂਲੀਅਤ ਸ਼ਾਮਲ ਹਨ।