ਰਜਿਸਟਰਾਰ

ਵਿਅਕਤੀਆਂ ਨੂੰ ਨਾਮਾਂਕਣ ਕਰਨ ਦੇ ਮੰਤਵ ਲਈ, ਰਜਿਸਟਰਾਰ, ਯੂਆਈਡੀਏਆਈ ਦੁਆਰਾ ਪ੍ਰਮਾਣਿਤ ਇਕ ਅਧਿਕਾਰੀ ਹੈ | ਉਹ ਇਕ ਸਮਝੌਤੇ ਰਾਹੀ ਯੂਆਈਡੀਏਆਈ ਦੇ ਭਾਈਵਾਲ ਹਨ ਅਤੇ ਉਹ ਉਹਨਾਂ ਨੂੰ ਸੌਂਪੀਆਂ ਗਈਆਂ ਭੂਮਿਕਾਵਾਂ ਅਤੇ ਜਿੰਮੇਵਾਰੀਆਂ ਦੀ ਪਾਲਣਾ ਲਈ ਵਚਨਬੱਧ ਹਨ | ਇਹ ਮੁਖ ਤੌਰ ਤੇ ਵੱਖ ਵੱਖ ਰਾਜ ਸਰਕਾਰਾਂ, ਕੇਂਦਰੀ ਮੰਤਾਰਾਲਿਆਂ, ਬੈਕ ਅਤੇ ਜਨਤਕ ਖੇਤਰ ਸੰਗਠਨ ਹਨ ਜਿਹਨਾਂ ਨੇ ਵਸਨੀਕਾਂ ਦੇ ਨਾਮਾਂਕਣ ਹਿੱਤ ਯੂਆਈਡੀਏਆਈ ਨਾਲ ਸਮਝੌਤੇ ਤੇ ਦਸਤਖੱਤ ਕੀਤੇ ਹਨ|

ਰਜਿਸਟਰਾਰ ਕੌਣ ਹੋ ਸਕਦਾ ਹੈ?

ਰਜਿਸਟਰਾਰ ਯੂਆਈਡੀ ਨੰਬਰ ਦੇਣ ਲਈ ਨਾਗਰਿਕਾਂ ਦੇ ਨਾਮਾਂਕਣ ਦੇ ਉਦੇਸ਼ ਹਿੱਤ ਅਥਾਰਟੀ ਦੁਆਰਾ ਅਧਿਕਾਰਤ ਇਕ ਅਧਿਕਾਰੀ ਹੈ | ਰਜਿਸਟਰਾਰ ਆਮ ਤੌਰ ਤੇ ਰਾਜ ਸਰਕਾਰ/ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ, ਜਨਤਕ ਖੇਤਰ ਅਦਾਰਿਆਂ ਅਤੇ ਹੋਰ ਏਜੰਸੀਆਂ ਅਤੇ ਸੰਗਠਨਾਂ ਦੇ ਵਿਭਾਗ ਜਾਂ ਏਜੰਸੀਆਂ ਹਨ ਜੋ ਆਪਣੇ ਪ੍ਰੋਗਰਾਮਾਂ, ਗਤੀਵਿਧੀਆਂ ਆਦਿ ਲਈ ਵਸਨੀਕਾਂ ਨਾਲ ਤਾਲਮੇਲ ਰੱਖਦੇ ਹਨ| ਅਜਿਹੇ ਰਜਿਸਟਰਾਰਾਂ ਦੇ ਉਦਹਾਰਣ ਹਨ ਪੇਂਡੂ ਵਿਕਾਸ ਵਿਭਾਗ (ਨਰੇਗਾ ਲਈ) ਜਾਂ ਸਿਵਲ ਸਪਲਾਈਜ਼ ਅਤੇ ਉਪਭੋਗਤਾ ਮਾਮਲੇ ਵਿਭਾਗ (ਟੀਪੀਡੀਐਸ ਲਈ), ਬੀਮਾ ਕੰਪਨੀਆਂ ਜਿਵੇਂ ਕੇ ਜੀਵਨ ਬੀਮਾ ਕਾਰਪੋਰੇਸ਼ਨ ਅਤੇ ਬੈਂਕ|

ਰਜਿਸਟਰਾਰ ਕਿਵੇਂ ਬਣਿਆ ਜਾਵੇ?

ਵਰਤਮਾਨ ਸਮੇਂ ਵਿਚ, ਯੂਆਈਡੀਏਆਈ, ਮੁੱਖ ਰੂਪ ਨਾਲ ਰਾਜ ਸਰਕਾਰਾਂ, ਕੇਂਦਰੀ ਮੰਤਰਾਲਿਆਂ ਵਿਤੀ ਸੰਗਠਨਾਂ ਦੇ ਨਾਲ ਕੰਮ ਕਰ ਰਿਹਾ ਹੈ| ਯੂਆਈਡੀਏਆਈ ਨੇ ਹਰ ਇਕ ਰਜਿਸਟਰਾਰ ਨਾਲ ਸਮਝੋਤਾ ਕੀਤਾ ਹੈ ਜਿਸ ਵਿਚ ਭੂਮੀਕਾਂ ਅਤੇ ਜਿਮੇਵਾਰੀਆਂ ਨਿਰਧਾਰਤ ਕੀਤੀਆਂ ਗਈਆਂ ਹਨ ਅਤੇ ਉਹਨਾਂ ਦੀ ਪਾਲਣਾ ਕਰਨੀ ਪਵੇਗੀ | ਦਸਤਖਤ ਸਮਝੌਤਾ ਰਜਿਸਟਰਾਰ ਨੂੰ ਖੁਦ ਜਾਂ ਨਾਮਾਂਕਣ ਏਜੰਸੀਆਂ ਦੀ ਚੋਣ ਕਰਕੇ ਵਸਨੀਕਾਂ ਦਾ ਨਾਮਾਂਕਣ ਸ਼ੁਰੂ ਕਰਨ ਦੀ ਮੰਜੂਰੀ ਦਿੰਦਾ ਹੈ |

ਰਾਜ ਅਤੇ ਗੈਰ-ਰਾਜੀ ਰਜਿਸਟਰਾਰ

ਯੂਆਈਡੀਏਆਈ ਲਈ ਕੰਮ ਕਰ ਰਹੀਆਂ ਰਾਜ ਸਰਕਾਰਾਂ/ਕੇਂਦਰ ਸ਼ਾਸ਼ਤ ਏਜੰਸੀਆਂ ਰਾਜ ਰਜਿਸਟਰਾਰ ਹਨ | ਸਾਰੇ ਬੈਂਕ ਅਤੇ ਜਨਤਕ ਖੇਤਰ ਅਦਾਰੇ ਜਿਹਨਾਂ ਨੇ ਸਮਝੌਤਾ ਦਸਤਖਤ ਕੀਤੇ ਹਨ, ਉਹ ਗੈਰ ਰਾਜ ਰਜਿਸਟਰਾਰ ਦੇ ਤੌਰ ਤੇ ਕੰਮ ਕਰਦੇ ਹਨ |

ਰਜਿਸਟਰਾਰ ਦੀ ਭੂਮਿਕਾ ਅਤੇ ਜਿੰਮੇਵਾਰੀਆਂ

  • ਯੂਆਈਡੀਏਆਈ ਨਾਲ ਭਾਈਵਾਲੀ ਅਤੇ ਨਾਮਾਂਕਣ ਪ੍ਰਕ੍ਰਿਆ ਨੂੰ ਲਾਗੂ ਕਰਨ ਲਈ ਯੂਆਈਡੀਏਆਈ ਦੁਆਰਾ ਨਿਰਧਾਰਤ ਪਾਰਿਤੰਤਰ ਦਾ ਲਾਭ ਉਠਾਉਣਾ
  • ਨਾਮਾਂਕਣ ਮੰਤਵ ਲਈ ਯੂਆਈਡੀਏਆਈ ਵੱਲੋਂ ਉਪਲੱਬਧ ਕਰਵਾਏ ਗਏ ਕੇਵਲ ਉਸੇ ਸਾਫ਼ਟਵੇਅਰ ਦਾ ਪ੍ਰਯੋਗ ਕੀਤਾ ਜਾਵੇ ਜਿਸ ਵਿਚ ਆਡਿਟ ਡਾਟਾ ਨੂੰ ਹਰੇਕ ਨਾਮਾਂਕਣ ਲਈ ਨਾਮਾਂਕਣ ਪੈਕੇਟ ਦੇ ਭਾਗ ਵਜੋਂ ਕੈਪਚਰ ਕਰਨ / ਨਾਮਾਂਕਣ ਕਲਾਇੰਟ ਨੂੰ ਲੱਭਣ ਲਈ ਅਪਡੇਟ, ਆਪਰੇਟਰ, ਸੁਪਰਵਾਈਜ਼ਰ, ਨਾਮਾਂਕਣ ਏਜੰਸੀ, ਰਜਿਸਟ੍ਰਾਰ ਅਤੇ ਹੋਰ ਜਾਣਕਾਰੀ ਦਾ ਉਪਬੰਧ ਹੋਵੇ|
  • ਸਾਜੋ ਸਮਾਨ ਜਿਵੇਂ ਕੰਪਿਉਟਰ, ਪ੍ਰਿੰਟਰ, ਬਾਇਓਮੈਟ੍ਰਿਕ ਯੰਤਰ ਅਤੇ ਹੋਰ ਸਹਿ-ਉਪਕਰਣ ਅਥਾਰਟੀ ਦੁਆਰਾ ਸਮੇਂ ਸਮੇਂ ਤੇ ਨਿਰਧਾਰਤ ਵਿਵਰਣ ਅਨੁਸਾਰ ਹੋਣਾ ਚਾਹੀਦਾ ਹੈ |
  • ਨਾਮਾਂਕਣ ਹਿੱਤ ਵਰਤੇ ਜਾਣ ਵਾਲੇ ਬਾਇਓਮੈਟ੍ਰਿਕ ਯੰਤਰ ਯੂਆਈਡੀਏਆਈ ਦੁਆਰਾ ਨਿਰਧਾਰਤ ਵਿਵਰਣ ਅਤੇ ਅਥਾਰਟੀ ਦੁਆਰਾ ਨਿਰਧਾਰਤ ਪ੍ਰਕ੍ਰਿਆ ਅਨੁਸਾਰ ਪ੍ਰਮਾਣਿਤ ਹੋਣੇ ਚਾਹੀਦੇ ਹਨ |
  • ਵਸਨੀਕਾਂ ਦੇ ਨਾਮਾਂਕਣ ਲਈ ਨਾਮਾਂਕਣ ਏਜੰਸੀਆਂ ਸ਼ਾਮਲ ਕਰਨਾ, ਏਜੰਸੀਆ ਨੂੰ ਸਿੱਖਲਾਈ ਦੇਣਾ ਅਤੇ ਨਿਯਮਤ ਦੇਖਰੇਖ ਕਰਨਾ |
  • ਯਕੀਨੀ ਬਣਾਉਣਾ ਕਿ ਸਿੱਖਲਾਈ, ਜਾਗਰੂਕਤਾ, ਨਾਮਾਂਕਣ, ਪ੍ਰਮਾਣੀਕਰਨ ਆਦਿ ਵਿਚ ਸ਼ਾਮਲ ਤਕਨੀਕ, ਯੰਤਰਾਮ ਅਤੇ ਪ੍ਰਕ੍ਰਿਆ ਦੇ ਸੰਬਧ ਵਿਚ ਯੂਆਈਡੀਏਆਈ ਦੁਆਰਾ ਨਿਰਧਾਰਤ ਮਿਆਰਾਂ ਦੀ ਪਾਲਣਾ ਹੋਵੇ |
  • ਰਜਿਸਟਰਾਰ ਵਸਨੀਕਾਂ ਦਾ ਨਾਮਾਂਕਣ ਆਪਣੇ ਆਪ ਜਾਂ ਉਹਨਾਂ ਦੁਆਰਾ ਠੇਕੇ ਤੇ ਦਿੱਤੀਆਂ ਏਜੰਸੀਆਂ ਦੁਆਰਾ ਕਰਵਾ ਸਕਦੇ ਹਨ | ਰਜਿਸਟਰਾਰ ਕੋਲ ਸੂਚੀ ਵਿਚ ਸ਼ਾਮਲ ਨਾਮਾਂਕਣ ਏਜੰਸੀਆਂ ਜਾਂ ਉਹਨਾਂ ਦੁਆਰਾ ਯੋਗ ਪਾਈਆਂ ਏਜੰਸੀਆ ਨਾਲ ਉਹਨਾਂ ਦੀ ਅਪਣੀ ਠੇਕਾ ਪ੍ਰਣਾਲੀ ਅਪਣਾ ਕੇ ਅਜਿਹਿਆਂ ਏਜੰਸੀਆਂ ਨਾਲ ਠੇਕਾ ਕਰਨ ਦਾ ਵਿਕਲਪ ਹੋਵੇਗਾ |
  • ਯਕੀਨੀ ਬਣਾਉਣਾ ਕਿ ਕਿ ਸਾਰੇ ਨਾਮਾਂਕਣ ਪੈਕੇਟ ਸੀਆਈਡੀਆਰ ਕੋਲ ਮਿਥੇ ਸਮੇਂ ਵਿਚ ਸਿਰਫ ਸੁੱਰਖਿਅਤ ਐਫਟੀਪੀ ਚੈਨਲ ਵਰਤੋਂ ਕਰਨ ਉਪਰੰਤ ਹੀ ਭੇਜੇ ਗਏ ਹਨ |
  • ਅਜਿਹਾ ਕਰਨ ਸਮੇਂ ਇਕੱਤਰ ਕੀਤੇ ਗਏ ਡਾਟਾ ਦੀ ਉਚਿਤ ਸੁੱਰ੍ਖਿਆ ਯਕੀਨੀ ਕਰਨਾ ਅਤੇ ਸਹਾਇਕ ਦਸਤਾਵੇਜਾਂ ਦੀ ਸੁੱਰ੍ਖਿਅਤ ਨਕਲ ਰਖਣਾ ਅਤੇ ਜਦੋਂ ਵੀ ਲੋੜ ਹੋਵੇ ਯੂਆਈਡੀਏਆਈ ਨੂੰ ਉਪਲੱਬਧ ਕਰਵਾਉਣਾ |
  • ਸੀਮਾਵਰਤੀ ਵਸਨੀਕਾਂ ਦੇ ਨਾਮਾਂਕਣ ਹਿੱਤ ਸਿਵਿਲ ਸੁਸਾਇਟੀ ਸੰਗਠਨਾਂ ਅਤੇ ਹੋਰ ਪਹੁੰਚ ਸਮੂਹਾਂ ਨਾਲ ਭਾਈਵਲੀ ਕਰਨਾ |
  • ਯੂਆਈਡੀਏਆਈ ਦੁਆਰਾ ਨਿਰਧਾਰਤ ਸ਼ਿਕਾਇਤ ਨਿਵਾਰਣ, ਈਏ ਕਾਰਗੁਜ਼ਾਰੀ ਦੇਖਰੇਖ ਹਿੱਤ ਪ੍ਰਕ੍ਰਿਆ ਬਣਾਉਣਾ; ਝਗੜਿਆਂ ਦੇ ਮਾਮਲਿਆਂ ਨੂੰ ਨਿਪਟਾਉਣ ਵਿਚ ਯੂਆਈਡੀਏਆਈ ਦੀ ਮੱਦਦ ਕਰਨਾ |

ਰਜਿਸਟਰਾਰ ਆਨਬੋਰਡਿੰਗ ਦਸਤਾਵੇਜ਼

ਯੂਆਈਡੀਏਆਈ ਕੋਲ ਰਜਿਸਟ੍ਰਾਰ ਦੀ ਆਨਬੋਰਡਿੰਗ ਦੀ ਇਕ ਸਪਸ਼ਟ ਪ੍ਰਕ੍ਰਿਆ ਹੈ ਅਤੇ ਨਾਮਾਂਕਣ ਪ੍ਰਕ੍ਰਿਆ ਵਿਚ ਰਜਿਸਟਰਾਰ ਦੀ ਸਹਾਇਤਾ ਲਈ ਦਸਤਾਵੇਜਾਂ ਦੇ ਸੈਟ ਮੋਜੂਦ ਹਨ| ਰਜਿਸਟਰਾਰ ਨਾਲ ਸਾਰੇ ਸੰਬਧਤ ਦਸਤਾਵੇਜ ਹਮੇਸ਼ਾ ਅੱਪਡੇਟ ਕੀਤੇ ਜਾਣਗੇ ਅਤੇ ਹਵਾਲੇ ਲਈ ਵੈਬਸਾਈਟ ਉਪੱਰ ਉਪਲੱਬਧ ਹੋਣਗੇ | ਭਰਤੀ ਕੀਤੇ ਰਜਿਸਟਰਾਰ ਦੀ ਮੰਜ਼ੂਰ ਸੂਚੀ ਅਤੇ ਸੰਬਧਤ ਸਮਝੌਤਾ ਵੈਬਸਾਈਟ ਉਪੱਰ ਉਪਲੱਬਧ ਹੋਵੇਗਾ|

ਚੁਣੇ ਹੋਏ ਖੇਤਰਾਂ ਵਿਚ ਨਾਮਾਂਕਣ ਕਰਨ ਹਿੱਤ ਰਜਿਸਟਰਾਰ ਨੂੰ ਇਕ ਰਣਨੀਤੀ ਬਣਾਉਣ ਦੀ ਲੋੜ ਹੈ ਜਿਸ ਲਈ ਆਰਐਫਕਿਉ/ਆਰਐਫਪੀ ਮਾਡਲ ਰਾਹੀਂ ਈਏ ਦੀ ਚੋਣ ਕਰਨੀ ਪਵੇਗੀ | ਯੂਆਈਡੀਏਆਈ ਕੋਲ ਇਕ ਸੂਚੀਬੱਧ ਏਜੰਸੀਆਂ ਦੀ ਇੱਕ ਸੂਚੀ ਹੈ ਜਿਹਨਾਂ ਦੀ ਤਕਨੀਕੀ ਅਤੇ ਵਿੱਤੀ ਰੂਪਰੇਖਾ ਤਕਨੀਕੀ ਕਮੇਟੀ ਦੁਆਰਾ ਤਸਦੀਕ ਕੀਤੀ ਗਈ ਹੈ ਅਤੇ ਨਾਮਾਂਕਣ ਪ੍ਰਕ੍ਰਿਆ ਲਈ ਤਿਆਰ ਹੈ |

ਈਏ ਦੀ ਚੋਣ ਹਿੱਤ ਆਰਐਫਕਿਉ ਮਾਡਲ ਯੂਆਈਡੀਏਆਈ ਦੁਆਰਾ ਹਵਾਲਾ ਦਸਤਾਵੇਜ ਦੇ ਤੌਰ ਤੇ ਤਿਆਰ ਕੀਤਾ ਗਿਆ ਹੈ ਅਤੇ ਇਹ ਵੈਬਸਾਈਟ ਉਪੱਰ ਉਪਲੱਬਧ ਹੈ | ਦਸਤਾਵੇਜ ਨੂੰ ਰਜਿਸਟਰਾਰ ਦੀਆਂ ਲੋੜਾਂ, ਅਤੇ ਭੂਗੋਲਿਕ ਸਥਾਨ ਜਿਸ ਤੇ ਰਜਿਸਟਰਾਰ ਨਾਮਾਂਕਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਅਨੁਸਾਰ ਬਦਲਣ ਦੀ ਲੋੜ ਹੈ |

ਰਜਿਸਟਰਾਰ ਨੂੰ ਈਏ ਦੀ ਚੋਣ ਹੇਠਲੇ ਮਾਪਦੰਡਾਂ ਅਨੁਸਾਰ ਕਰਨੀ ਚਾਹੀਦੀ ਹੈ

  • ਤਕਨੀਕੀ ਅਤੇ ਵਿੱਤੀ ਸਮਰੱਥਾ
  • ਤਨਾਮਾਂਕਣ ਦੀ ਮਾਤਰਾ
  • ਤਖੇਤਰ ਵਿਚ ਨਾਮਾਂਕਣ ਗਤੀਵਿਧੀਆਂ ਦੀ ਸੂਚੀ
  • ਤਡਾਟਾ ਭੰਡਾਰਣ ਦੀਆ ਜਰੂਰਤਾਂ ਅਤੇ
  • ਤਨਾਮਾਂਕਣ ਢਾਂਚੇ ਦਾ ਉਪਬੰਧ

ਸਮਾਵੇਸ਼ ਵਿਚ ਰਜਿਸਟਰਾਰ ਦੀ ਭੂਮਿਕਾ

ਰਜਿਸਟਰਾਰ ਨੂੰ ਇਸਤਰੀਆਂ, ਬਚਿਆਂ, ਬਜ਼ੂਰਗਾਂ, ਅਪੰਗ ਵਿਆਕਤੀਆਂ, ਅਨਾੜੀ ਅਤੇ ਅਸੰਗਠਿਤ, ਅਤੇ ਟੱਪਰੀਵਾਸੀਆਂ ਜਾਂ ਹੋਰ ਵਿਆਕਤੀ ਜਿਹਨਾਂ ਕੋਲ ਰਹਿਣ ਦਾ ਕੋਈ ਪੱਕਾ ਠਿਕਾਣਾ ਨਹੀਂ ਅਤੇ ਅਜਿਹੇ ਵਿਆਕਤੀਆਂ ਦੇ ਹੋਰ ਵਰਗਾਂ ਦੇ ਨਾਮਾਂਕਣ ਲਈ ਖਾਸ ਤਰੀਕੇ ਅਪਨਾਉਣੇ ਹੋਣਗੇ |

ਰਜਿਸਟਰਾਰ ਕੋਲ ਸੀਮਾਵਰਤੀ/ ਸੰਵੇਦਣਸ਼ੀਲ ਸਮੂਹਾਂ ਜਿਹਨਾਂ ਕੋਲ, ਯੂਆਈਡੀਏਆਈ ਦੁਆਰਾ ਨਿਰਧਾਰਤ ਇਕ ਜਾਂ ਜਿਆਦਾ ਸਹਿਯੋਗੀ ਦਸਤਾਵੇਜ ਹਨ ਅਤੇ ਵਸਨੀਕਾਂ ਦੇ ਹੋਰ ਵਰਗ ਜੋ ਆਪਣੀ ਪਹਿਚਾਨ ਦਾ ਸਬੂਤ ਦੇਣ ਲਈ ਕੋਈ ਦਸਤਾਵੇਜ ਨਹੀਂ ਦੇ ਸਕਦੇ, ਨੂੰ ਸ਼ਾਮਲ ਕਰਨ ਲਈ ਉਪਬੰਧ ਹੋਣੇ ਚਾਹੀਦੇ ਹਨ |

ਜਿਥੇ ਸਿਰਫ ਇਸਤਰੀਆਂ ਦਾ ਨਾਮਾਂਕਣ ਹੋਣਾ ਹੈ ਅਜਿਹੇ ਸੰਗਠਨ ਵਿਚ ਰਜਿਸਟਰਾਰ ਕੋਲ ਇਸਤਰੀ ਆਪਰੇਟਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ | ਰਜਿਸਟਰਾਰ ਜਨਮ ਸਥਾਨਾਂ ਵਿਖੇ ਜਿਵੇਂ ਕਿ ਹਸਪਤਾਲ ਵਿਚ ਨਵੇਂ ਜਨਮੇ ਬੱਚੇ ਦੀ ਨਾਮਾਂਕਣ ਦਾ ਵੀ ਪ੍ਰਬੰਧ ਕਰ ਸਕਦਾ ਹੈ |

ਰਜਿਸਟਰਾਰ ਦੀਆ ਗਤੀਵਿੱਧੀਆਂ

Following are the activities in which Registrar gets involved

  • ਨਾਮਾਂਕਣ ਏਜੰਸੀਆਂ ਦੀ ਨਿਯੁਕਤੀ
  • ਸਿੱਖਲਾਈ ਦੇਣਾ ਅਤੇ ਨਾਮਾਂਕਣ ਦੀ ਦੇਖਰੇਖ ਕਰਨਾ
  • ਕਾਰਵਾਈ ਲਈ ਨਾਮਾਂਕਣ ਪੈਕੇਟਾਂ ਨੂੰ ਸੀਆਈਡੀਆਰ ਕੋਲ ਭੇਜਣਾ
  • ਨਾਮਾਂਕਣ ਦਸਤਾਵੇਜਾਂ ਨੂੰ ਡੀਐਮਐਸ ( ਦਸਤਾਵੇਜ ਮੈਨੇਜਮੈਂਟ ਸਿਸਟਮ) ਰੂਪ ਵਿਚ ਭੇਜਣਾ
  • ਨਾਮਾਂਕਣ ਦੌਰਾਣ ਇਕਠੇ ਕੀਤੀ ਦਸਤਾਵੇਜਾਂ ਦੀ ਤਸਦੀਕ ਕਰਨਾ
  • ਮੀਟਿੰਗਾਂ ਤੇ ਜਾਣਾ ਅਤੇ ਪ੍ਰਕ੍ਰਿਆ ਬਾਰੇ ਅੱਪਡੇਟ ਰਹਿਣਾ