ਯੂਆਈਡੀਏਆਈ ਪਾਰਿਤੰਤਰ

ਨਾਮਾਂਕਣ ਅਤੇ ਅਪਡੇਟ ਪਾਰਿਤੰਤਰ

ਨਾਮਾਂਕਣ ਪਾਰਿਤੰਤਰ ਰਜਿਸਟਰਾਰਾਂ ਅਤੇ ਨਾਮਾਂਕਣ ਏਜੰਸੀਆਂ ਦੇ ਮੇਲ ਨਾਲ ਬਣਿਆ ਹੁੰਦਾ ਹੈ| ਰਜਿਸਟਰਾਰ ਉਹ ਅਥਾਰਟੀ ਹੈ ਜਿਸ ਨੂੰ ਯੂਆਈਡੀਏਆਈ ਵਲੋਂ ਵਿਅਕਤੀਆਂ ਦੇ ਨਾਮਾਂਕਣ ਕਰਨ ਦੀ ਅਥਾਰਟੀ ਜਾਂ ਅਧਿਕਾਰ ਪ੍ਰਾਪਤ ਹਨ| ਨਾਮਾਂਕਣ ਏਜੰਸੀਆਂ ਦੀ ਨਿਯੁਕਤੀ ਰਜਿਸਟ੍ਰਾਰ ਵੱਲੋਂ ਕੀਤੀ ਜਾਂ ਦੀ ਹੈ ਅਤੇ ਇਹ ਨਾਮਾਂਕਣ ਪ੍ਰਕ੍ਰਿਆ ਦੌਰਾਨ ਪ੍ਰਮਾਣੀਕ੍ਰਿਤ ਆਪਰੇਟਰਾਂ/ ਸੁਪਰਵਾਈਜ਼ਰਾਂ ਨੂੰ ਨਿਯੁਕਤ ਕਰਕੇ ਵਿਅਕਤੀਆਂ ਦੀ ਜਨਸੰਖਿਅਕੀ ਅਤੇ ਬਾਇਓਮੈਟ੍ਰਿਕ ਸੂਚਨਾ ਇਕੱਤਰ ਕਰਨ ਲਈ ਜਿੰਮੇਵਾਰ ਹੁੰਦੀਆਂ ਹਨ|

ਰਜਿਸਟ੍ਰਾਰਾਂ ਨਾਲ ਤਾਲਮੇਲ ਰੱਖਦੇ ਹੋਏ ਨਾਮਾਂਕਣ ਏਜੰਸੀਆਂ ਵੱਲੋਂ ਨਾਮਾਂਕਣ ਕੇਂਦਰਾਂ ਦੀ ਸਥਾਪਨਾ ਕੀਤੀ ਜਾਂਦੀ ਹੈ ਜਿੱਥੇ ਵਸਨੀਕ ਆਧਾਰ ਲਈ ਨਾਮਾਂਕਿਤ ਹੋ ਸਕਦੇ ਹਨ| ਨਾਮਾਂਕਣ ਹਿਤ ਵਰਤੇ ਜਾਣ ਵਾਲੇ ਮਲਟੀਪਲ ਫ਼ਿੰਗਰਪ੍ਰਿੰਟ ਸਕੈਨਰ, ਪੁਤਲੀ ਸਕੈਨਰ ਐਸਟੀਕਯੂਸੀ ਅਤੇ ਯੂਆਈਡੀਏਆਈ ਵਲੋਂ ਪ੍ਰਮਾਣਿਤ ਹੁੰਦੇ ਹਨ ਅਤੇ ਇਹ ਸਾਰੇ ਯੂਆਈਡੀਏਆਈ ਵਲੋਂ ਡਿਜ਼ਾਇਨ ਕੀਤੇ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫ਼ੇਸ (ਏਪੀਆਈ) ਨਾਲ ਜੁੜੇ ਹੁੰਦੇ ਹਨ| ਵਿਭਿੰਨ ਰਜਿਸਟ੍ਰਾਰਾਂ, ਕਈ ਨਾਮਾਂਕਣ ਏਜੰਸੀਆਂ ਅਤੇ ਬਹੁ ਤਕਨਾਲੌਜੀ ਪ੍ਰਦਾਨਕਰਤਾਵਾਂ ਦੀ ਨਿਯੁਕਤੀ ਕਾਰਨ ਪਰਸਪਰ ਮੁਕਾਬਲੇ ਦਾ ਇਕ ਵਧੀਆ ਮਾਹੌਲ ਤਿਆਰ ਹੋਇਆ ਹੈ|

ਯੂਆਈਡੀ ਦਾ ਪ੍ਰਮਾਣਿਤ ਪਾਰਿਤੰਤਰ

ਯੂਆਈਡੀਏਆਈ ਨੇ ਵਸਨੀਕਾਂ ਦੇ ਤੁਰੰਤ ਪ੍ਰਮਾਣੀਕਰਨ ਹਿਤ ਇਕ ਆਰੋਹਣਯੋਗ ਪਾਰਿਤੰਤਰ ਸਥਾਪਿਤ ਕੀਤਾ ਹੈ| ਆਧਾਰ ਪ੍ਰਮਾਣੀਕਰਨ ਪਾਰਿਤੰਤਰ ਹਰ ਰੋਜ਼ ਕਰੋੜਾਂ ਪ੍ਰਮਾਣੀਕਰਨ ਕਰਨ ਦੇ ਸਮਰੱਥ ਹੈ ਅਤੇ ਮੰਗ ਦੇ ਅਧਾਤ ਤੇ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ| ਯੂਆਈਡੀਏਆਈ ਨੇ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਤੋਂ ਕਈਂ ਪ੍ਰਮਾਣੀਕਰਣ ਸੇਵਾ ਏਜੰਸੀਆਂ (ਏਐਸਏ) ਅਤੇ ਪ੍ਰਮਾਣੀਕਰਣ ਵਰਤੋਂਕਾਰ ਏਜੰਸੀਆਂ (ਏਯੂਏ) ਨਿਯੁਕਤ ਕੀਤੀਆਂ ਹਨ| ਯੂਆਈਡੀਏਆਈ ਨੇ ਐਸਟੀਕਯੂਸੀ ਦੇ ਨਾਲ ਭਾਈਵਾਲੀ ਵਿਚ ਬਾਇਓਮੈਟ੍ਰਿਕ ਮਸ਼ੀਨਾਂ ਲਈ ਤਕਨੀਕੀ ਮਾਪਦੰਡ ਵੀ ਬਣਾਏ ਕਈਆਂ ਨੂੰ ਪ੍ਰਮਾਣਿਤ ਕੀਤਾ|

ਜਿਵੇਂ ਕਿ ਪ੍ਰਮਾਣੀਕਰਨ ਸੇਵਾ ਆਨਲਾਈਨ ਅਤੇ ਵਾਸਤਵਿਕ ਸਮੇਂ ਵਿਚ ਪ੍ਰਦਾਨ ਕੀਤੀ ਜਾਂਦੀ ਹੈ, ਇਸ ਲਈ ਯੂਆਈਡੀਏਆਈ ਨੇ ਦੋ ਡਾਟਾ ਕੇਂਦਰਾਂ ਦੀ ਸਥਾਪਨਾ ਵੀ ਕੀਤੀ ਹੈ ਜਿੱਥੇ ਉੱਚ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਮਾਣੀਕਰਨ ਅਤੇ ਈ-ਕੇਵਾਈਸੀ ਵਰਗੀਆਂ ਹੋਰ ਆਨਲਾਈਨ ਸੇਵਾਵਾਂ ਐਕਟਿਵ-ਐਕਟਿਵ ਮੋਡ ਵਿਚ ਤੈਨਾਤ ਕੀਤੀਆਂ ਗਈਆਂ ਹਨ| ਬੈਂਕ ਅਤੇ ਭੁਗਤਾਨ ਨੈਟਵਰਕ ਆਪਰੇਟਰਾਂ ਨੇ ਦੇਸ਼ ਭਰ ਵਿਚ ਵਾਸਤਵਿਕ-ਸਮੇਂ, ਆਰੋਹਣ੍ਯੋਗ ਅਤੇ ਅੰਤਰ ਪ੍ਰਚਾਲਣ ਢੰਗ ਨਾਲ ਸ਼ਾਖਾ-ਰਹਿਤ ਬੈਕਿੰਗ ਉਪਲਬਧ ਕਰਵਾਉਣ ਲਈ ਆਧਾਰ ਪ੍ਰਮਾਣੀਕਰਨ ਨੂੰ ਮਾਈਕਰੋ-ਏਟੀਐਮ ਵਿਚ ਅੰਤਰ ਸਥਾਪਿਤ ਕੀਤਾ ਹੈ|