ਆਧਾਰ 'ਤੇ ਡਾਟਾ ਅਪਡੇਟ ਕਰੋ

ਵੱਖ ਵੱਖ ਸੇਵਾਵਾਂ ਜਿਵੇਂ ਕਿ ਸਰਕਾਰੀ ਅਤੇ ਗੈਰ-ਸਰਕਾਰੀ ਸੇਵਾਵਾਂ, ਸਬਸਿਡੀ ਲਾਭ, ਪੈਨਸ਼ਨਾਂ, ਵਜੀਫੇ, ਸਮਾਜਿਕ ਲਾਭ, ਬੈਂਕਿੰਗ ਸੇਵਾਵਾਂ, ਬੀਮਾ ਸੇਵਾਵਾਂ, ਕਰ ਸੇਵਾਵਾਂ, ਸਿਖਿੱਆ, ਰੁਜ਼ਗਾਰ, ਸਿਹਤ ਸੰਭਾਲ ਆਦਿ ਹਿੱਤ ਆਧਾਰ ਨੂੰ ਯੋਗ ਬਣਾਉਣ ਲਈ ਇਹ ਯਕੀਨੀ ਕਰਨਾ ਜਰੂਰੀ ਹੋ ਜਾਂਦਾ ਹੈ ਕਿ ਸੀਆਈਡੀਆਰ ਵਿਚ ਦਰਜ ਵਸਨੀਕ ਦਾ ਡਾਟਾ ਦੁਰਸਤ ਅਤੇ ਮਿਤੀ ਅੰਤ ਹੋਵੇ|

ਜਨਸੰਖਿਕੀ ਡਾਟਾ ਅਪਡੇਟ ਦੀ ਜਰੂਰਤ ਹੇਠਲੇ ਕਾਰਨਾਂ ਕਰਕੇ ਪੈਦਾ ਹੋ ਸਕਦੀ ਹੈ

  • ਵਿਆਹ ਵਰਗੀਆਂ ਜਿੰਦਗੀ ਦੀਆਂ ਘਟਨਾਵਾਂ ਕਾਰਣ ਨਿਵਾਸੀਆਂ ਦੇ ਮੁਢਲੇ ਜਨਸੰਖਿਅਕੀ ਡਾਟਾ ਜਿਵੇਂ ਨਾਮ ਅਤੇ ਪਤੇ ਵਿਚ ਬਦਲਾਅ ਆ ਸਕਦਾ ਹੈ | ਨਵੇਂ ਟਿਕਾਣੇ ਤੇ ਪਰਵਾਸ ਕਾਰਣ ਵੀ ਪਤਾ ਅਤੇ ਮੋਬਾਇਲ ਵਿਚ ਬਦਲਾਅ ਹੋ ਸਕਦਾ ਹੈ | ਵਸਨੀਕਾਂ ਨੂੰ ਆਪਣੇ ਵਿਆਹ, ਰਿਸ਼ਤੇਦਾਰ ਦੀ ਮੌਤ ਆਦਿ ਵਰਗੀਆਂ ਜਿੰਦਗੀ ਦੀਆਂ ਘਟਨਾਵਾਂ ਕਾਰਣ ਰਿਸ਼ਤੇਦਾਰ ਦੇ ਵੇਰੇਵਿਆਂ ਵਿਚ ਬਦਲਾਅ ਕਰਨਾ ਪੈ ਸਕਦਾ ਹੈ | ਇਸ ਤੋਂ ਇਲਾਵਾ ਆਪਣਾ ਮੋਬਾਇਲ ਨੰਬਰ ਅਤੇ ਈਮੇਲ ਪਤਾ ਆਦਿ ਬਦਲਣ ਦੇ ਹੋਰ ਨਿਜੀ ਕਾਰਣ ਵੀ ਹੋ ਸਕਦੇ ਹਨ |
  • ਵੱਖ-ਵੱਖ ਸੇਵਾ ਡਿਲੀਵਰੀ ਪਲੇਟਫਾਰਮਾਂ ਵਿੱਚ ਬਦਲਾਅ ਨਿਵਾਸੀਆਂ ਨੂੰ ਸੀਡੀਆਈਆਰ ਵਿਚ ਜਾਣਕਾਰੀ ਸਾਂਝੀ ਕਰਨ ਦੀ ਸਹਿਮਤੀ ਵਿਚ ਤਬਦੀਲੀ ਦੀ ਬੇਨਤੀ ਕਰਨ ਲਈ ਅਤੇ ਮੋਬਾਈਲ ਨੰਬਰ ਨੂੰ ਸ਼ਾਮਿਲ ਕਰਨਾ ਪੈ ਸਕਦਾ ਹੈ|
  • ਨਾਮਾਂਕਣ ਪ੍ਰਕ੍ਰਿਆ ਦੌਰਾਣ ਕੀਤੀਆਂ ਗਈਆਂ ਗਲਤੀਆਂ ਜਿਥੇ ਵਸਨੀਕ ਦਾ ਜਨਸੰਖਿਅਕੀ ਡਾਟਾ ਗਲਤ ਦਰਜ ਹੋ ਗਿਆ ਹੋਵੇ | ਨਾਮਾਂਕਣ ਦੌਰਾਣ ਗਲਤੀਆਂ ਕਰਕੇ “ਜਨਮ ਮਿਤੀ / ਉਮਰ” ਅਤੇ “ਲਿੰਗ” ਫੀਲਡਾਂ ਵਿਚ ਬਦਲਾਅ ਦੀ ਉਮੀਦ ਹੁੰਦੀ ਹੈ |
  • ਕਿਉਂ ਜੋ ਇਕ ਵਸਨੀਕ ਭਾਰਤ ਵਿਚ ਕਿਤੇ ਵੀ ਨਾਮਾਂਕਣ ਕਰਵਾ ਸਕਦਾ ਹੈ , ਇਸ ਲਈ ਇਹ ਹੋ ਸਕਦਾ ਹੈ ਕਿ ਭਾਸ਼ਾ “ਓ” ਮਾਂ ਬੋਲੀ ਵਾਲੇ ਵਸਨੀਕ ਦਾ ਨਾਮਾਂਕਣ ਭਾਸ਼ਾ “ਅ” ਮਾਂ ਬੋਲੀ ਦੇ ਆਪਰੇਟਰ ਦੁਆਰਾ ਕੀਤਾ ਗਿਆ ਹੋਵੇ ਅਤੇ ਇਸ ਦੇ ਫ਼ਲਸਰੂਪ ਵਸਨੀਕ ਦੀ ਸਥਾਨਕ ਭਾਸ਼ਾ “ਅ” ਦਰਜ ਹੋ ਗਈ ਹੋਵੇ ਅਤੇ ਬਾਅਦ ਵਿਚ ਵਸਨੀਕ ਆਪਣੀ ਤਰਜੀਹ ਅਨੁਸਾਰ ਨਾਮਾਂਕਣ ਵਿਚ ਆਪਣੀ ਸਥਾਨਕ ਭਾਸ਼ਾ ਨੂੰ ਬਦਲਣਾ ਚਾਹੁੰਦਾ/ਚਾਹੁੰਦੀ ਹੋਵੇ | ਜੇਕਰ ਅਜਿਹਾ ਹੈ, ਤਾਂ ਆਧਾਰ ਪੱਤਰ ਤੇ ਛਪੀ ਸਾਰੀ ਜਨਸੰਖਿਅਕੀ ਜਾਣਕਾਰੀ ਨੂੰ ਨਵੀਂ ਸਥਾਨਕ ਭਾਸ਼ਾ ਵਿਚ ਅੱਪਡੇਟ ਕਰਨ ਦੀ ਲੋੜ ਹੋਵੇਗੀ|
  • ਯੂਆਈਡੀਏਆਈ ਪਹਿਚਾਣ ਦੇ ਸਬੂਤ, ਪਤੇ ਦੇ ਸਬੂਤ ਅਤੇ ਨਾਮਾਂਕਣ/ਅਪਡੇਟ ਸਮੇਂ ਇਕੱਠੇ ਕੀਤੇ ਦਸਤਾਵੇਜਾਂ ਦੀ ਉਪਲੱਬਧਤਾ ਅਤੇ ਉਹਨਾਂ ਦੀ ਗੁਣਵੱਤਾ ਦੀ ਜਾਂਚ ਕਰ ਸਕਦੀ ਹੈ ਅਤੇ ਵਸਨੀਕ ਨੂੰ ਉਹਨਾਂ ਦੀ ਜਨਸੰਖਿਅਕੀ ਜਾਣਕਾਰੀ ਅਤੇ ਲੋੜੀਂਦੇ ਦਸਤਾਵੇਜ ਜਮ੍ਹਾਂ ਕਰਵਾਉਣ ਲਈ ਸੂਚਨਾ ਭੇਜ ਸਕਦੀ ਹੈ |

ਬਾਇਓਮੈਟ੍ਰਿਕ ਡਾਟਾ ਅਪਡੇਟ ਦੀ ਜਰੂਰਤ ਹੇਠਲੇ ਕਾਰਨਾਂ ਕਰਕੇ ਪੈਦਾ ਹੋ ਸਕਦੀ ਹੈ:

  • ਸ਼ੁਰੁਆਤੀ ਨਾਮਾਂਕਣ ਸਮੇਂ 5 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਮੁੜ ਨਾਮਾਂਕਣ ਕਰਵਾਉਣ ਦੀ ਲੋੜ ਹੈ ਜਦੋਂ ਉਹ 5 ਸਾਲ ਦੀ ਉਮਰ ਹਾਸਲ ਕਰ ਲੈਦਾਂ ਹੈ ਅਤੇ ਸਾਰਾ ਬਾਇਓਮੈਟ੍ਰਿਕ ਡਾਟਾ ਉਪਲੱਬਧ ਕਰਵਾਉਣ ਦੀ ਲੋੜ ਹੈ | ਇਸ ਸਟੇਜ ਉਪੱਰ ਬੱਚੇ ਹਿੱਤ ਗੈਰ ਦੁਹਰਾਈ ਕੀਤੀ ਜਾਵੇਗੀ | ਇਹ ਬੇਨਤੀ ਨਵੀਂ ਨਾਮਾਂਕਣ ਬੇਨਤੀ ਵਾਂਗ ਸਮਝੀ ਜਾਵੇਗੀ ਜਦਕਿ ਅਸਲ ਆਧਾਰ ਨੰਬਰ ਓਹੀ ਰੱਖਿਆ ਜਾਵੇਗਾ |
  • ਨਾਮਾਂਕਣ ਸਮੇਂ 5 ਤੋਂ 15 ਸਾਲ ਦੇ ਵਿਚਕਾਰ ਵਾਲੇ ਬਚਿਆਂ ਲਈ- ਜਦ ਉਹ 15 ਸਾਲ ਦੀ ਉਮਰ ਹਾਸਲ ਕਰ ਲੈਂਦਾ/ਲੈਂਦੀ ਹੈ ਤਾਂ ਵਸਨੀਕ ਨੂੰ ਅਪਡੇਟ ਹਿੱਤ ਸਾਰੇ ਬਾਇਓਮੈਟ੍ਰਿਕਸ ਦੇਣ ਦੀ ਲੋੜ ਹੈ |
  • ਨਾਮਾਂਕਣ ਸਮੇਂ 15 ਸਾਲ ਤੋਂ ਜਿਆਦਾ ਉਮਰ ਦੇ ਵਸਨੀਕਾਂ ਨੂੰ ਹਰ ਦਸ ਸਾਲ ਬਾਦ ਆਪਣਾ ਬਾਇਓਮੈਟ੍ਰਿਕ ਡਾਟਾ ਅਪਡੇਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ |
  • ਹਾਦਸੇ ਜਾਂ ਬਿਮਾਰੀਆਂ ਵਰਗੇ ਮਾਮਲਿਆਂ ਵਿੱਚ ਬਾਇਓਮੈਟ੍ਰਿਕ ਤੋਂ ਛੋਟ ਹੈ |
  • ਕਿਉਂਕਿ ਆਧਾਰ ਪ੍ਰਮਾਣੀਕਰਣ ਸੇਵਾ ਸਰਵਵਿਆਪੀ ਹੋ ਗਈ ਹੈ, ਵਸਨੀਕ ਪ੍ਰਮਾਣੀਕਰਣ ਦੀ ਅਸਫਲਤਾ ਕਾਰਣ ਬਾਇਓਮੈਟ੍ਰਿਕ ਅਪਡੇਟ ਲਈ ਪਹੰਚ ਸਕਦੇ ਹਨ (ਗਲਤ ਰੱਦੀਕਰਣ ਕਿਹਾ ਜਾਂਦਾ ਹੈ – ਜਦੋਂ ਇਕ ਜਾਇਜ ਆਧਾਰ ਨੰਬਰ ਵਾਲੇ ਸਹੀ ਵਸਨੀਕ ਨੂੰ ਗਲਤੀ ਨਾਲ ਨਕਾਰ ਦਿੱਤਾ ਜਾਂਦਾ ਹੈ) ਜੋ ਕਿ ਨਾਮਾਂਕਰਣ ਸਮੇਂ ਗਲਤ ਬਾਇਓਮੈਟ੍ਰਿਕ ਦਰਜ ਜਾਂ ਖਰਾਬ ਕੁਆਲਟੀ ਕਾਰਣ ਹੋ ਸਕਦਾ ਹੈ | ਤਕਨੀਕ ਵਿਚ ਸੁਧਾਰ ਨਾਲ ਸੀਆਈਡੀਆਰ ਵਿਚ ਵਧਿੱਆ ਕੁਆਲਟੀ ਬਾਇਓਮੈਟ੍ਰਿਕਸ ਦਰਜ ਕਰਨਾ ਸੰਭਵ ਹੋ ਸਕਦਾ ਹੈ |
  • ਯੂਆਈਡੀਏਆਈ ਨਾਮਾਂਕਣ/ਅਪਡੇਟ ਸਮੇਂ ਦਰਜ ਕੀਤੇ ਬਾਇਓਮੈਟ੍ਰਿਕ ਦੀ ਪੜਤਾਲ ਕਰ ਸਕਦੀ ਹੈ ਅਤੇ ਇਕ ਮਿਆਰ ਨਿਰਧਾਰਤ ਕਰ ਸਕਦੀ ਹੈ | ਨਿਰਧਾਰਤ ਮਿਆਰ ਤੋਂ ਥੱਲੇ ਦਰਜ ਬਾਇਓਮੈਟ੍ਰਿਕਸ ਵਾਲੇ ਵਸਨੀਕਾਂ ਨੂੰ ਅਪਣਾ ਬਾਇਓਮੈਟ੍ਰਿਕਸ ਅਪਡੇਟ ਕਰਨ ਲਈ ਯੂਆਈਡੀਏਆਈ ਵਲੋਂ ਸੁਚਨਾ ਭੇਜੀ ਜਾ ਸਕਦੀ ਹੈ |

ਆਧਾਰ ਵੇਰੇਵੇ ਜੋ ਅਪਡੇਟ ਹੋ ਸਕਦੇ ਹਨ :

ਯੂਆਈਡੀਏਆਈ ਅਪਡੇਟ ਪ੍ਰਕ੍ਰਿਆ 18 ਪੀਓਆਈ ( ਪਹਿਚਾਣ ਦਾ ਸਬੂਤ) ਅਤੇ 33 ਪੀਓਏ (ਪਤੇ ਦਾ ਸਬੂਤ) ਦਸਤਾਵੇਜ ਸਵੀਕਾਰ ਕਰਦੀ ਹੈ | ਪੂਰੇ ਦੇਸ਼ ਵਿਚ ਵੈਧ ਦਸਤਾਵੇਜਾਂ ਦੀ ਸੂਚੀ ਲਈ ਕ੍ਰਿਪਾ ਕਰਕੇ ਇਥੇ ਕਲਿਕ ਕਰੋ | ਅਪਡੇਟ ਪ੍ਰਕ੍ਰਿਆ ਦੇ ਹੇਠ ਦਿੱਤੇ ਢੰਗ ਹਨ:

ਅਪਡੇਟ ਦੇ ਢੰਗ

 

1.ਆਨਲਾਈਨ ਪੋਰਟਲ ਰਾਹੀਂ

ਸਵੈ-ਸੇਵਾ ਆਨਲਾਈਨ ਮੋਡ ਵਸਨੀਕ ਨੂੰ ਜਨਸੰਖਿਅਕੀ ਅੱਪਡੇਟ ਦੀ ਪੇਸ਼ਕਸ਼ ਕਰਦਾ ਹੈ ਜਿਥੇ ਇੰਟਰਨੈਟ ਦੀ ਵਰਤੋਂ ਨਾਲ ਵਸਨੀਕਉਪੱਰ . ਬਿਨਾਂ ਕਿਸੇ ਸਹਾਇਤਾ ਦੇ ਪੋਰਤਲ ਉਪੱਰ ਸਿੱਧੇ ਅੱਪਡੇਟ ਦੀ ਬੇਨਤੀ ਕਰ ਸਕਦਾ ਹੈ | ਪੋਰਟਲ ਵਿਚ ਲਾਗ ਇਨ ਕਰਨ, ਲਈ ਵਸਨੀਕ ਦਾ ਆਧਾਰ ਨੰਬਰ ਅਤੇ ਰਜਿਸਟਰਡ ਮੋਬਾਇਲ ਨੰਬਰ ਜਰੂਰੀ ਹੈ | ਵਸਨੀਕ ਦੇ ਰਜਿਸਟਰਡ ਮੋਬਾਇਲ ਨੰਬਰ ਉਪੱਰ ਓਟੀਪੀ ਦੁਆਰਾ ਪ੍ਰਮਾਣਿਤ ਕੀਤਾ ਜਾਂਦਾ ਹੈ | ਅੱਪਡੇਟ ਪ੍ਰਕ੍ਰਿਆ ਪੂਰੀ ਕਰਨ ਲਈ, ਵਸਨੀਕ ਨੂੰ ਸਵੈ-ਤਸਦੀਕ ਸਹਾਇਕ ਪੀਓਆਈ/ਪੀਓਏ ਦਸਤਾਵੇਜ ਅਪਲੋਡ ਕਰਨ ਦੀ ਲੋੜ ਹੈ ਜੋ ਬਾਅਦ ਵਿਚ ਯੂਆਈਡੀਏਆਈ ਦੇ ਬੈਕ-ਆਫਿਸ ਵਿਚ ਇਕ ਪੁਸ਼ਟੀਕਰਤਾ ਦੁਆਰਾ ਤਸਦੀਕ ਕੀਤੇ ਜਾਣਗੇ | ਇਹ ਸੇਵਾ ਦੀ ਵਰਤੋਂ ਕਰਨ ਲਈ ਵਸਨੀਕ ਨੂੰ ਮੋਬਾਇਲ ਨੰਬਰ ਆਧਾਰ ਨਾਲ ਰਜਿਸਟਰ ਕਰਨ ਦੀ ਲੋੜ ਹੈ |

Using self-service Update Portal for online Aadhaar Data Update: Step 1 - Login to SSUP portal using Aadhaar and OTP, Step 2 - Select the fields to be updated, Step 3 - Fill the data in the selected fields, Step 4 - Submit the form & URN will be generated, Step 5 - Select the BPO for review of update, Step 6 - Attach original scanned copy of the support document, Step 7 - Using the URN check Aadhaar update status

2. ਨਾਮਾਂਕਣ ਕੇਂਦਰ ਜਾਕੇ

ਇਹ ਉਹ ਢੰਗ ਹਨ ਜਿਹਨਾਂ ਦੁਆਰਾ ਵਸਨੀਕ ਨਾਮਾਂਕਣ/ਅੱਪਡੇਟ ਕੇਂਦਰ ਵਿਖੇ ਇਕ ਆਪਰੇਟਰ ਦੀ ਸਹਾਇਤਾ ਨਾਲ ਅੱਪਡੇਟ ਬੇਨਤੀ ਭੇਜਦੇ ਹਨ | ਅਜਿਹੇ ਮਾਮਲਿਆਂ ਵਿਚ ਬੇਨਤੀ ਪ੍ਰਾਪਤ ਕਰਨ ਸਮੇਂ ਆਪਰੇਟਰ ਦੁਆਰਾ ਦਸਤਾਵੇਜੀ ਸਬੂਤ ਲਿਆ ਜਾਂਦਾ ਹੈ | . ਅੱਪਡੇਟ ਬੇਨਤੀ ਭੇਜਣ ਸਮੇਂ ਤਸਦੀਕਕਰਤਾ ਦੁਆਰਾ ਵੀ ਦਸਤਾਵੇਜ ਦਾ ਪ੍ਰਮਾਣੀਕਰਣ ਕੀਤਾ ਜਾਂਦਾ ਹੈ | ਮੌਜੂਦਾ ਸਮੇਂ ਵਿਚ ਯੂਆਈਡੀਏਆਈ ਨੇ ਸਹਾਇਤਾ ਅੱਪਡੇਟ ਹਿਤ ਤਿੰਨ ਢੰਗ ਉਲੀਕੇ ਹਨ:

 

a. ਅੱਪਡੇਟ ਕਲਾਇੰਟ ਸਟੈਂਡਰਡ

ਫੀਲਡ: ਸਾਰੇ ਬਾਇਓਮੈਟ੍ਰਿਕ ਅਤੇ ਜਨਸੰਖਿਅਕੀ ਫੀਲਡ ਅਤੇ ਸਥਾਨਕ ਭਾਸ਼ਾ ਅੱਪਡੇਟ ਕੀਤੀ ਜਾ ਸਕਦੀ ਹੈ |

ਪਹਿਚਾਣ ਪ੍ਰਮਾਣੀਕਰਣ: ਬੈਕ-ਐਂਡ ਤੇ ਬਾਇਓਮੈਟ੍ਰਿਕ ਚੈੱਕ |

 

ਦਸਤਾਵੇਜ ਤਸਦੀਕ

  • ਉਹਨਾਂ ਫੀਲਡਾਂ ਦੀ ਤਸਦੀਕ ਕੀਤੀ ਗਈ ਜਿਨ੍ਹਾਂ ਨੂੰ ਦਸਤਾਵੇਜੀ ਸਬੂਤਾਂ ਦੀ ਲੋੜ ਹੈ |
  • ਨਾਮਾਂਕਣ / ਅੱਪਡੇਟ ਕੇਂਦਰ ਵਿਖੇ ਯੂਆਈਡੀਏਆਈ / ਰਜਿਸਟਰਾਰ ਦੁਆਰਾ ਨਿਯੁਕਤ ਤਸਦੀਕਕਰਤਾ ਦੁਆਰਾ ਤਸਦੀਕ ਕੀਤੀ ਗਈ |
  • ਨਾਮਾਕਂਣ ਪ੍ਰਕ੍ਰਿਆ ਦੌਰਾਣ ਅਪਣਾਈ ਗਈ ਤਸਦੀਕੀਕਰਣ ਪ੍ਰਕ੍ਰਿਆ ਡੀਡੀਐਸਵੀਪੀ ਕਮੇਟੀ ਦੀਆਂ ਸ਼ਿਫਾਰਸ਼ਾਂ ਦੀ ਅਨੁਸਾਰਤਾ ਵਿੱਚ ਹੋਣੀ ਚਾਹੀਦੀ ਹੈ |

 

ਫਾਰਮ ਭਰਨਾ ਅਤੇ ਰਸੀਦ ਪ੍ਰਾਪਤੀ

  • ਵਸਨੀਕ ਦੁਅਰਾ ਕੀਤੀ ਬੇਨਤੀ ਕੀਤੇ ਅਨੁਸਾਰ ਅੱਪਡੇਟ ਕਲਾਇੰਟ ਅਤੇ ਆਪਰੇਟਰ ਦੁਆਰਾ ਕੀਤਾ ਗਿਆ | ਆਪਰੇਟਰ ਸ਼ਬਦ-ਜੋੜ, ਭਾਸ਼ਾ ਨਾਲ ਸੰਬਧਤ ਗਲਤੀਆਂ, ਵਰਣਾਂਤਰ ਆਦਿ ਦਾ ਧਿਆਨ ਰਖਦਾ ਹੈ | ਹਰ ਇਕ ਅੱਪਡੇਟ ਬੇਨਤੀ ਲਈ ਆਪਰੇਟਰ ਬਾਇਓਮੈਟ੍ਰਿਕ ਸਾਈਨ ਆਫ਼ ਮੁੱਹਈਆ ਕਰਵਾਏਗਾ |

 

ਵਸਨੀਕ ਅੱਪਡੇਟ ਬੇਨਤੀ ਨੰਬਰ (ਯੂਆਰਐਨ) ਨਾਲ ਰਸੀਦ ਪ੍ਰਾਪਤ ਕਰਦਾ ਹੈ ਜਿਸਦਾ ਪਤਾ ਲਗਾਇਆ ਜਾ ਸਕਦਾ ਹੈ,

Biometric Update Process: Step 1 - Filling Application Form, Step 2 - Manual Verification of proof, Step 3 - Entry of Data into client software by operator, Step 4 - Biometric Authentication by Resident, Step 5 - Operator & Supervisor's Confirmation, Step 6 - Acknowledgement of Receipt

b. ਅੱਪਡੇਟ ਕਲਾਇੰਟ ਲਾਇਟ (ਯੂਸੀਐਲ)

ਫੀਲਡ: ਸਾਰੇ ਬਾਇਓਮੈਟ੍ਰਿਕ ਫੀਲਡ ਅਤੇ ਫੋਟੋ ਅਤੇ ਸਥਾਨਕ ਭਾਸ਼ਾ ਅੱਪਡੇਟ ਕੀਤੀ ਜਾ ਸਕਦੀ ਹੈ

ਜਿਸਟਰਾਰ / ਏਯੂਏ : ਸਾਰੇ ਰਜਿਸਟਰਾਰ ਅਤੇ ਏਯੂਏ

ਪਹਿਚਾਣ ਪ੍ਰਮਾਣੀਕਰਣ: ਵਸਨੀਕ ਦਾ ਬਾਇਓਮੈਟ੍ਰਿਕ ਪ੍ਰਮਾਣੀਕਰਣ |

ਦਸਤਾਵੇਜ ਤਸਦੀਕ

  • ਉਹਨਾਂ ਫੀਲਡਾਂ ਦੀ ਤਸਦੀਕ ਕੀਤੀ ਗਈ ਜਿਨ੍ਹਾਂ ਨੂੰ ਦਸਤਾਵੇਜੀ ਸਬੂਤਾਂ ਦੀ ਲੋੜ ਹੈ |
  • ਨਾਮਾਂਕਣ / ਅੱਪਡੇਟ ਕੇਂਦਰ ਵਿਖੇ ਯੂਆਈਡੀਏਆਈ / ਰਜਿਸਟਰਾਰ ਦੁਆਰਾ ਨਿਯੁਕਤ ਤਸਦੀਕਕਰਤਾ ਦੁਆਰਾ ਤਸਦੀਕ ਕੀਤੀ ਗਈ |
  • ਨਾਮਾਕਂਣ ਪ੍ਰਕ੍ਰਿਆ ਦੌਰਾਣ ਅਪਣਾਈ ਗਈ ਤਸਦੀਕੀਕਰਣ ਪ੍ਰਕ੍ਰਿਆ ਡੀਡੀਐਸਵੀਪੀ ਕਮੇਟੀ ਦੀਆਂ ਸ਼ਿਫਾਰਸ਼ਾਂ ਦੀ ਅਨੁਸਾਰਤਾ ਵਿੱਚ ਹੋਣੀ ਚਾਹੀਦੀ ਹੈ |

 

ਫਾਰਮ ਭਰਨਾ ਅਤੇ ਰਸੀਦ ਪ੍ਰਾਪਤੀ

  • ਵਸਨੀਕ ਦੁਅਰਾ ਕੀਤੀ ਬੇਨਤੀ ਅਨੁਸਾਰ ਅੱਪਡੇਟ ਕਲਾਇੰਟ ਤੇ ਆਪਰੇਟਰ ਦੁਆਰਾ ਕੀਤਾ ਗਿਆ | ਵਸਨੀਕ ਅੱਪਡੇਟ ਬੇਨਤੀ ਨੰਬਰ (ਯੂਆਰਐਨ) ਨਾਲ ਰਸੀਦ ਪ੍ਰਾਪਤ ਕਰਦਾ ਹੈ | ਯੂਆਰਐਨ ਦਾ ਪਤਾ ਲਗਾਇਆ ਜਾ ਸਕਦਾ ਹੈ | ਹਰ ਇਕ ਅੱਪਡੇਟ ਬੇਨਤੀ ਲਈ ਆਪਰੇਟਰ ਬਾਇਓਮੈਟ੍ਰਿਕ ਸਾਈਨ ਆਫ਼ ਮੁੱਹਈਆ ਕਰਵਾਏਗਾ |

 

c. ਏਯੂਏ ਮੌਜੂਦਗੀ ਸਥਾਨ ਰਾਹੀਂ ਅੱਪਡੇਟ ਕਰਨਾ

ਇਹ ਢੰਗ ਚੁਣੇ ਗਏ ਰਜਿਸਟਰਾਰ ਦੁਆਰਾ ਵਰਤਿਆ ਜਾਵੇਗਾ ਜੋ ਏਯੂਏ ਵੀ ਬਣੇਗਾ | ਯੂਏਡੀਏਆਈ ਅੱਪਡੇਟ ਹਿਤ ਐਪਲੀਕੇਸ਼ਨ / ਏਪੀਆਈ ਮੁੱਹਈਆ ਕਰਵਾ ਸਕਦੀ ਹੈ | ਅਜਿਹੇ ਅੱਪਡੇਟ ਲਈ ਚੁਣੇ ਗਏ ਰਜਿਸਟਰਾਰ ਉਹ ਹੋਣਗੇ ਜੋ ਖਾਸ ਜਨਸੰਖਿਅਕੀ ਫੀਲਡ ਨੂੰ ਇਕਤੱਰ ਕਰਨ / ਬਨਾਉਣ / ਰੱਖਣ ਅਤੇ / ਜਾਂ ਪ੍ਰਬੰਧਨ ਤੋਂ ਜਾਣੂ ਹੋਣਗੇ ਅਤੇ ਉਹ ਅਜਿਹੇ ਡਾਟਾ ਦੇ ਸਰਪ੍ਰਸਤ ਹੋਣਗੇ |

ਫੀਲਡ : ਜਨਸੰਖਿਅਕੀ ਫੀਲਡ

ਪਹਿਚਾਣ ਪ੍ਰਮਾਣੀਕਰਣ : ਏਯੂਏ ਯੰਤਰ ਤੇ ਵਸਨੀਕ ਦਾ ਬਾਇਓਮੈਟ੍ਰਿਕ ਪ੍ਰਮਾਣੀਕਰਣ: ਜੇਕਰ ਲੋੜ ਹੋਵੇ ਤਾਂ ਯੂਆਈਡੀਏਆਈ ਹੋਰ/ ਵਾਧੂ ਪ੍ਰਮਾਣੀਕਰਣ ਕਾਰਕ ਵਰਤਣ ਦਾ ਫੈਸਲਾ ਲੈ ਸਕਦੀ ਹੈ |

ਉਦਾਹਰਣ ਵਜੋਂ ਇਸ ਢੰਗ ਰਾਹੀਂ ਅੱਪਡੇਟ ਬੇਨਤੀਆਂ ਲੈਣ ਲਈ ਮੋਬਾਇਲ ਓਟੀਪੀ |

ਦਸਤਾਵੇਜ ਪ੍ਰਮਾਣੀਕਰਣ : ਰਜਿਸਟਰਾਰ ਦੀ ਪ੍ਰਮਾਣੀਕਰਣ ਪ੍ਰਕ੍ਰਿਆ ਅਤੇ ਵਸਨੀਕ ਪ੍ਰਮਾਣੀਕਰਣ ਦੇ ਆਧਾਰ ਤੇ ਯੂਆਈਡੀਏਆਈ ਅੱਪਡੇਟ ਸਵੀਕਾਰ ਕਰੇਗਾ | ਆਡਿਟ ਮੰਤਵਾਂ ਹਿਤ ਇਲੈਕਟ੍ਰਾਨਿਕ / ਸਕੈਨ ਕੀਤੇ ਦਸਤਾਵੇਜਾਂ ਦੀਆਂ ਨਕਲਾਂ ਆਨਲਾਈਨ ਇਕੱਠੀਆਂ ਕੀਤੀਆ ਜਾ ਸਕਦੀਆਂ ਹਨ | ਇਨ੍ਹਾਂ ਦਸਤਾਵੇਜਾਂ ਦੀਆਂ ਨਕਲਾਂ ਵਸਨੀਕ ਦੀ ਹਰ ਇਕ ਬੇਨਤੀ ਨਾਲ ਦਰਜ ਅਤੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਜਾਂ ਅੱਪਡੇਟ ਬੇਨਤੀ ਨੰਬਰ, ਮਿਤੀ ਅਤੇ ਸਮੇਂ ਨੂੰ ਸਮੂਹਾਂ ਵਿਚ ਰਜਿਸਟਰਾਰ ਦੁਆਰਾ ਮੁੱਹਈਆ ਕਰਵਾਈਆਂ ਜਾ ਸਕਦੀਆਂ ਹਨ |

 

ਫਾਰਮ ਭਰਨਾ ਅਤੇ ਰਸੀਦ ਪ੍ਰਾਪਤੀ

  • ਬਾਇਓਮੈਟ੍ਰਿਕ ਵਿਸ਼ੇਸ਼ਤਾ ਵਾਲੇ ਯੰਤਰ ਜਿਵੇਂ ਮਾਈਕਰੋ ਏਟੀਆਇਮ ਤੇ ਰਜਿਸਟਰਾਰ ਦੇ ਆਪਰੇਟਰ ( ਕਰਮਚਾਰੀ / ਆਊਟਸੋਰਸਿੰਗ) ਦੁਆਰਾ ਕੀਤੀ ਜਾਂਦੀ ਹੈ |
  • ਵਸਨੀਕ ਅੱਪਡੇਟ ਬੇਨਤੀ ਨੰਬਰ (ਯੂਆਰਐਨ) ਨਾਲ ਰਸੀਦ ਪ੍ਰਾਪਤ ਕਰਦਾ ਹੈ | ਯੂਆਰਐਨ ਦਾ ਪਤਾ ਲਗਾਇਆ ਜਾ ਸਕਦਾ ਹੈ | ਬੇਨਤੀ ਦੇ ਢੰਗ ਅਨੁਸਾਰ ਰਸੀਦ, ਛਪੀ ਹੋਈ ਅਤੇ /ਜਾਂ ਐਸਐਮਐਸ / ਈਮੇਲ ਤੇ ਹੋ ਸਕਦੀ ਹੈ | ਉਦਾਹਰਣ ਵਜੋਂ ਮੋਬਾਇਲ ਨੰਬਰ ਅੱਪਡੇਟ ਹਿਤ, ਰਸੀਦ ਦਿਤੇ ਗਏ ਮੋਬਾਇਲ ਨੰਬਰ ਤੇ ਇਕ ਐਸਐਮਐਸ ਹੋ ਸਕਦੀ ਹੈ | ਏਪੀਆਈ ਕੋਲ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਤਿਆਰ ਕਰਨ ਦੀ ਵੀ ਕਾਰਜਕੁਸ਼ਲਤਾ ਹੋਵੇਗੀ | ਛਪੀਆਂ ਹੋਈਆਂ ਰਸੀਦਾਂ : ਰਜਿਸਟਰਾਰ ਛਪੀਆਂ ਹੋਈਆਂ ਰਸੀਦਾਂ ਵੀ ਮੁੱਹਈਆ ਕਰਵਾ ਸਕਦੇ ਹਨ, ਬਸ਼ਰਤੇ ਕਿ ਉਹ ਇਸ ਤਰ੍ਹਾਂ ਦਾ ਫੈਸਲਾ ਕਰਦੇ ਹਨ |