ਆਧਾਰ ਦੀਆਂ ਵਿਸ਼ੇਸ਼ਤਾਂਵਾਂ

ਵਿਲੱਖਣਤਾ

ਇਸ ਦੀ ਪ੍ਰਾਪਤੀ ਜਨਸੰਖਿਅਕੀ/ਬਾਇਓਮੈਟ੍ਰਿਕ ਗੈਰ-ਦੁਹਰਾਈ ਪ੍ਰਕ੍ਰਿਆ ਰਾਹੀਂ ਕੀਤੀ ਜਾਂਦੀ ਹੈ। ਗੈਰ-ਦੁਹਰਾਈ ਜਾਂਚ ਵਿਚ ਵਸਨੀਕ ਦੀ ਜਨਸੰਖਿਅਕੀ/ਬਾਇਓਮੈਟ੍ਰਿਕ ਜਾਣਕਾਰੀ ਨੂੰ ਡਾਟਾਬੇਸ ਦੇ ਰਿਕਾਰਡਾਂ ਨਾਲ ਇਹ ਤਸਦੀਕ ਕਰਨ ਲਈ ਮਿਲਾਉਂਦਾ ਹੈ ਕਿ ਕੀ ਉਹ ਵਿਅਕਤੀ ਪਹਿਲਾਂ ਤੋਂ ਹੀ ਡਾਟਾਬੇਸ ਵਿਚ ਮੌਜੂਦ ਹੈ ਜਾਂ ਨਹੀਂ। ਜੇਕਰ ਕਿਸੇ ਮਾਮਲੇ ਵਿਚ ਵਸਨੀਕ ਇਕ ਤੋਂ ਜ਼ਿਆਦਾ ਵਾਰ ਨਾਮਾਂਕਣ ਕਰਵਾ ਲੈਂਦਾ ਹੈ, ਕੇਵਲ ਇਕ ਹੀ ਆਧਾਰ ਜੈਨਰੇਟ ਹੋਵੇਗਾ ਅਤੇ ਇਸ ਤੋਂ ਬਾਅਦ ਹੋਣ ਵਾਲੇ ਨਾਮਾਂਕਣ ਰੱਦ ਹੋ ਜਾਣਗੇ।

ਸੰਪਰਕਤਾ

ਆਧਾਰ ਸਮੁੱਚੇ ਦੇਸ਼ ਵਿਚ ਸੰਪਰਕ ਯੋਗ ਹੈ ਜਿਵੇਂ ਕਿ ਇਸ ਨੂੰ ਕਿਤੋਂ ਵੀ ਆਨਲਾਈਨ ਪ੍ਰਮਾਣੀਕ੍ਰਿਤ ਕੀਤਾ ਜਾ ਸਕਦਾ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿਉਂ ਜੋ ਲੱਖਾਂ ਭਾਰਤੀ ਇਕ ਰਾਜ ਤੋਂ ਦੂਜੇ ਵਿਚ ਜਾਂ ਦਿਹਾਤੀ ਇਲਾਕੇ ਤੋਂ ਸ਼ਹਿਰਾਂ ਆਦਿ ਵੱਲ ਪਰਵਾਸ ਕਰਦੇ ਹਨ।

ਬੇਤਰਤੀਬ ਨੰਬਰ

ਆਧਾਰ ਨੰਬਰ ਕਿਸੀ ਵੀ ਪ੍ਰਕਾਰ ਦੀ ਗੁਪਤਚਰੀ ਤੋਂ ਰਹਿਤ ਹੈ। ਆਧਾਰ ਨਾਮਾਂਕਣ ਪ੍ਰਕ੍ਰਿਆ ਵਿਚ ਜਾਤੀ, ਧਰਮ, ਆਮਦਨ, ਸਿਹਤ, ਭੂਗੌਲ ਆਦਿ ਵਰਗੇ ਵਰਗੇ ਨਹੀਂ ਦਰਜ ਕੀਤੇ ਜਾਂਦੇ ਜਿਸ ਨਾਲ ਵਸਨੀਕਾਂ ਦੀ ਰੂਪ ਰੇਖਾ ਨਹੀਂ ਤਿਆਰ ਹੁੰਦੀ।

ਵਿਸਤਾਰਯੋਗ ਤਕਨਾਲੌਜੀ ਬਣਤਰ

ਯੂਆਈਡੀ ਬਣਤਰ ਖੁੱਲ੍ਹੀ ਅਤੇ ਵਿਸਤਾਰਯੋਗ ਹੈ। ਵਸਨੀਕ ਦਾ ਡਾਟਾ ਕੇਂਦਰੀਕ੍ਰਿਤ ਰੂਪ ਵਿਚ ਰੱਖਿਆ ਜਾਂਦਾ ਹੈ ਅਤੇ ਦੇਸ਼ ਵਿਚ ਕਿਸੇ ਵੀ ਥਾਂ ਤੋਂ ਪ੍ਰਮਾਣੀਕਰਨ ਕੀਤਾ ਜਾ ਸਕਦਾ ਹੈ। ਪ੍ਰਮਾਣੀਕਰਨ ਦੀ ਇਸ ਪਹੁੰਚ ਨਾਲ ਆਈਡੀ ਕਾਰਡ ਸਕੀਮਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਵਿਚ ਸਹਾਇਤਾ ਮਿਲਦੀ ਹੈ। ਆਧਾਰ ਪ੍ਰਮਾਣੀਕਰਨ ਸੇਵਾ ਦਾ ਨਿਰਮਾਣ ਦੋ ਡਾਟਾ ਕੇਂਦਰਾਂ ਵਿਚ ਸਕ੍ਰਿਆਤਮਕ ਰੂਪ ਵਿਚ 10 ਕਰੋੜ ਪ੍ਰਮਾਣੀਕਰਨ ਪ੍ਰਤੀ ਦਿਨ ਕਰਨ ਲਈ ਕੀਤਾ ਗਿਆ ਹੈ ਅਤੇ ਸਬ-ਸਕਿੰਟ ਪ੍ਰਤੀਕ੍ਰਿਆ ਸਮੇਂ ਦਾ ਮਾਪਦੰਡ ਹੈ।

ਖੁੱਲ੍ਹੇ ਸ੍ਰੋਤ ਤਕਨਾਲੌਜੀਆਂ

ਵਿਸਤਾਰ ਲਈ ਖੁੱਲ੍ਹੀ ਬਣਤਰ ਵਿਸ਼ੇਸ਼ ਕੰਪਿਊਟਰ ਹਾਰਡਵੇਅਰ, ਵਿਸ਼ੇਸ਼ ਸਟੋਰੇਜ, ਵਿਸ਼ੇਸ਼ ਓਐਸ, ਵਿਸ਼ੇਸ਼ ਡਾਟਾਬੇਸ ਵੈਂਡਰ ਜਾਂ ਕਿਸੇ ਵਿਸ਼ੇਸ਼ ਵੈਂਡਰ ਤਕਨਾਲੌਜੀਆਂ ਤੇ ਨਿਰਭਰ ਨਹੀਂ ਕਰਦੀਆਂ। ਅਜਿਹੀਆਂ ਐਪਲੀਕੇਸ਼ਨਾਂ ਨੂੰ ਖੁੱਲ੍ਹੇ ਸੋ੍ਰਤ ਜਾਂ ਖੁੱਲ੍ਹੀ ਤਕਨਾਲੌਜੀ ਦੀ ਵਰਤੋਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਵੈਂਡਰ ਨਿਰਪੱਖ ਤਰੀਕੇ ਨਾਲ ਵਿਸਤਾਰਯੋਗ ਬਣਾਇਆ ਜਾਂਦਾ ਹੈ ਅਤੇ ਇਕੋ ਐਪਲੀਕੇਸ਼ਨ ਵਿਚ ਵਿਵਿਧ ਹਾਰਡਵੇਅਰ ਦੀ ਸਹਿ ਮੌਜੂਦਗੀ ਨੂੰ ਸਵੀਕ੍ਰਿਤ ਕੀਤਾ ਜਾਂਦਾ ਹੈ।