ਹਾਈਪਰਲਿੰਕਿੰਗ ਨੀਤੀ
ਬਾਹਰੀ ਵੈਬਸਾਈਟਾਂ/ ਪੋਰਟਲਾਂ ਦੇ ਹਵਾਲਾ ਲਿੰਕ
ਇਸ ਵੈਬਸਾਈਟ ਵਿਚ ਤੁਹਾਨੂੰ ਕਈ ਸਥਾਨਾਂ ਤੇ ਹੋਰ ਵੈਬਸਾਈਟਾਂ / ਪੋਰਟਲਾਂ ਦੇ ਲਿੰਕ ਮਿਲਣਗੇ| ਇਹ ਲਿੰਕ ਤੁਹਾਡੀ ਸੁਵਿਧਾ ਲਈ ਰੱਖੇ ਗਏ ਹਨ| ਯੂਆਈਡੀਏਆਈ ਲਿੰਕ ਕੀਤੀਆਂ ਗਈਆਂ ਵੈਬਸਾਈਟਾਂ ਦੀ ਸਮੱਗਰੀ ਅਤੇ ਭਰੋਸੇਯੋਗਤਾ ਲਈ ਜਿੰਮੇਵਾਰ ਨਹੀਂ ਹੈ ਅਤੇ ਜ਼ਰੂਰੀ ਨਹੀਂ ਕਿ ਉਨ੍ਹਾਂ ਤੇ ਦਿੱਤੇ ਵਿਚਾਰਾਂ ਦਾ ਸਮਰਥਨ ਕਰਦਾ ਹੋਵੇ| ਕੇਵਲ ਲਿੰਕ ਦੇ ਮੌਜੂਦ ਹੋਣ ਜਾਂ ਪੋਰਟਲ ਵਿਚ ਸੂਚੀਬੱਧ ਹੋਨਾ ਕਿਸੇ ਕਿਸਮ ਦਾ ਸਮਰਥਨ ਨਹੀਂ ਮੰਨਿਆ ਜਾਣਾ ਚਾਹੀਦਾ| ਅਸੀਂ ਇਸ ਗੱਲ ਦੀ ਗਰੰਟੀ ਨਹੀਂ ਦਿੰਦੇ ਕਿ ਇਹ ਲਿੰਕ ਹਰ ਸਮੇਂ ਕਾਰਜਸ਼ੀਲ ਹੋਣਗੇ ਅਤੇ ਇਨ੍ਹਾਂ ਲਿੰਕ ਕੀਤੇ ਪੇਜਾਂ ਦੀ ਉਪਲੱਬਧਤਾ ਤੇ ਸਾਡਾ ਕੋਈ ਨਿਯੰਤਰਣ ਨਹੀਂ ਹੈ|
ਇਸ ਵੈਬਸਾਈਟ ਤੇ ਭੇਜੀ ਗਈ ਸੂਚਨਾ ਵਿਚ ਗੈਰ ਸਰਕਾਰੀ / ਪ੍ਰਾਈਵੇਟ ਅਦਾਰਿਆਂ ਵਲੋਂ ਬਣਾਏ ਅਤੇ ਚਲਾਏ ਜਾ ਰਹੇ ਹਾਈਪਰਟੈਕਸਟ ਲਿੰਕ ਜਾਂ ਸੂਚਨਾ ਦਰਸਾਉਂਦੇ ਪੁਆਂਇਟਰ ਸ਼ਾਮਲ ਹੋ ਸਕਦੇ ਹਨ| ਯੂਆਈਡੀਏਆਈ ਇਹ ਲਿੰਕ ਅਤੇ ਪੁਆਂਇਟਰ ਕੇਵਲ ਤੁਹਾਡੀ ਸੂਚਨਾ ਅਤੇ ਸੁਵਿਧਾ ਲਈ ਦੇ ਰਿਹਾ ਹੈ|
ਜਦੋਂ ਤੁਸੀਂ ਵੈਬਸਾਈਟ ਤੋਂ ਬਾਹਰ ਕੋਈ ਲਿੰਕ ਚੁਣਦੇ ਹੋ, ਤੁਸੀਂ ਯੂਆਈਡੀਏਆਈ ਵੈਬਸਾਈਟ ਨੂੰ ਛੱਡ ਰਹੇ ਹੁੰਦੇ ਹੋ ਅਤੇ ਬਾਹਰੀ ਵੈਬਸਾਈਟ ਦੇ ਮਾਲਕਾਂ/ ਸਪਾਂਸਰਾਂ ਦੀ ਗੁਪਤਤਾ ਅਤੇ ਸੁਰੱਖਿਆ ਨੀਤੀਆਂ ਦੇ ਅਧੀਨ ਹੁੰਦੇ ਹੋ| ਯੂਆਈਡੀਏਆਈ ਲਿੰਕ ਕੀਤੀਆਂ ਵੈਬਸਾਈਟਾਂ ਵਿਚਲੀ ਕਾਪੀਰਾਈਟ ਸਮੱਗਰੀ ਦੀ ਵਰਤੋਂ ਨੂੰ ਪ੍ਰਮਾਣਤ ਨਹੀਂ ਕਰ ਸਕਦਾ| ਵਰਤੋਂਕਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਜਿਹੇ ਪ੍ਰਮਾਣੀਕਰਣ ਦੀ ਬੇਨਤੀ ਲਿੰਕ ਕੀਤੀ ਵੈਬਸਾਈਟ ਦੇ ਮਾਲਕ ਨੂੰ ਕਰੇ| ਯੂਆਈਡੀਏਆਈ ਇਹ ਗਰੰਟੀ ਨਹੀਂ ਦਿੰਦਾ ਕਿ ਲਿੰਕ ਕੀਤੀਆਂ ਵੈਬਸਾਈਟਾਂ ਭਾਰਤ ਸਰਕਾਰ ਦੇ ਵੈਬ ਦਿਸ਼ਾ ਨਿਰਦੇਸ਼ਾਂ ਦੀ ਅਨੁਸਾਰਤਾ ਵਿਚ ਹਨ|
ਹੋਰ ਵੈਬਸਾਈਟਾਂ ਵੱਲੋਂ ਯੂਆਈਡੀਏਆਈ ਵੈਬਸਾਈਟ ਦੇ ਲਿੰਕ
ਤੁਹਾਡੇ ਵੱਲੋਂ ਇਸ ਵੈਬਸਾਈਟ ਵਿਚ ਦਿੱਤੀ ਸੂਚਨਾ ਨਾਲ ਸਿੱਧੇ ਤੌਰ ਤੇ ਜੁੜਨ ਵਿਚ ਸਾਨੂੰ ਕੋਈ ਇਤਰਾਜ਼ ਨਹੀਂ ਅਤੇ ਇਸ ਲਈ ਕਿਸੇ ਪੂਰਵ ਪ੍ਰਵਾਨਗੀ ਦੀ ਲੋੜ ਨਹੀਂ ਹੈ| ਫ਼ਿਰ ਵੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਇਸ ਪੋਰਟਲ ਬਾਰੇ ਦਿੱਤੇ ਕਿਸੇ ਵੀ ਲਿੰਕ ਬਾਰੇ ਸੂਚਿਤ ਕਰੋ ਤਾਂ ਜੋ ਅਸੀਂ ਤੁਹਾਨੂੰ ਇਨ੍ਹਾਂ ਵਿਚ ਹੋਏ ਪਰਿਵਰਤਨਾਂ ਜਾਂ ਅਪਡੇਸ਼ਨ ਬਾਰੇ ਦੱਸ ਸਕੀਏ| ਇਹ ਵੀ ਕਿ ਅਸੀਂ ਤੁਹਾਡੀ ਸਾਈਟ ਤੇ ਆਪਣੇ ਪੇਜ ਫ਼੍ਰੇਮਾਂ ਵਿਚ ਲੋਡ ਹੋਣ ਦੀ ਇਜਾਜ਼ਤ ਨਹੀਂ ਦਿੰਦੇ| ਈਸ ਸਾਈਟ ਦੇ ਪੇਜ ਯੂਜ਼ਰ ਦੀ ਨਵੀਂ ਖੁੱਲ੍ਹੀ ਬ੍ਰਾਊਜ਼ਰ ਵਿੰਡੋ ਵਿਚ ਹੀ ਲੋਡ ਕੀਤੇ ਜਾਣੇ ਚਾਹੀਦੇ ਹਨ|