ਨਾਮਾਂਕਨ ਪਾਰਿਤੰਤਰ

ਯੂਆਈਡੀਏਆਈ

ਭਾਰਤੀ ਵਿਲੱਖਣ ਪਹਿਚਾਣ ਅਥਾਰਟੀ ਇਸ ਪਾਰਿਤੰਤਰ ਦਾ ਕੇਂਦਰ ਹੈ ਅਤੇ ਇਹਨਾਂ ਸੰਬਧਾਂ ਅਤੇ ਮੁੱਖ ਢਾਚਿਆਂ ਲਈ ਜਿੰਮੇਵਾਰ ਹੈ | ਇਹ ਸਿਸਟਮ ਦੀ ਕਾਰਗੁਜ਼ਾਰੀ ਦੀ ਦੇਖਰੇਖ ਅਤੇ ਇਸਨੂੰ ਇਸਦੇ ਟੀਚਿਆਂ ਵੱਲ ਲੈ ਕੇ ਜਾਣ ਲਈ ਵੀ ਜਿੰਮੇਵਾਰ ਹੈ |

ਰਜਿਸਟਰਾਰ

ਵਿਅਕਤੀਆਂ ਨੂੰ ਨਾਮਾਂਕਣ ਕਰਨ ਦੇ ਮੰਤਵ ਲਈ, ਰਜਿਸਟਰਾਰ, ਯੂਆਈਡੀਏਆਈ ਦੁਆਰਾ ਪ੍ਰਮਾਣਿਤ ਇਕ ਅਧਿਕਾਰੀ ਹੈ | ਉਹ ਇਕ ਸਮਝੌਤੇ ਰਾਹੀ ਯੂਆਈਡੀਏਆਈ ਦੇ ਭਾਈਵਾਲ ਹਨ ਅਤੇ ਉਹ ਉਹਨਾਂ ਨੂੰ ਸੌਂਪੀਆਂ ਗਈਆਂ ਭੁਮੀਕਾਵਾਂ ਅਤੇ ਜਿੰਮੇਵਾਰੀਆਂ ਦੀ ਪਾਲਣਾ ਲਈ ਵਚਨਬੱਧ ਹਨ | ਕਿਉਂਕਿ ਰਜਿਸਟਰਾਰ ਵਸਨੀਕਾਂ ਕੋਲੋਂ ਡਾਟਾ ਇਕੱਠਾ ਕਰਨ ਲਈ ਸਰਗਰਮੀ ਨਾਲ ਸ਼ਾਮਲ ਹਨ ਇਸ ਲਈ ਇਕੱਤਰੀਕਰਨ ਸ੍ਰੋਤ ਦੇ ਡਾਟਾ ਤੱਕ ਉਹਨਾਂ ਦੀ ਪਹੁੰਚ ਹੈ |ਰਜਿਸਟਰਾਰ ਵਸਨੀਕਾਂ ਦਾ ਨਾਮਾਂਕਣ ਆਪਣੇ ਆਪ ਜਾਂ ਉਹਨਾਂ ਦੁਆਰਾ ਠੇਕੇ ਤੇ ਦਿੱਤੀਆਂ ਏਜੰਸੀਆਂ ਦੁਆਰਾ ਕਰਵਾ ਸਕਦੇ ਹਨ | ਰਜਿਸਟਰਾਰ ਕੋਲ ਸੂਚੀ ਵਿਚ ਸ਼ਾਮਲ ਨਾਮਾਂਕਣ ਏਜੰਸੀਆਂ ਜਾਂ ਉਹਨਾਂ ਦੁਆਰਾ ਯੋਗ ਪਾਈਆਂ ਏਜੰਸੀਆ ਨਾਲ ਉਹਨਾਂ ਦੀ ਆਪਣੀ ਠੇਕਾ ਪ੍ਰਣਾਲੀ ਅਪਣਾ ਕੇ ਅਜਿਹਿਆਂ ਏਜੰਸੀਆਂ ਨਾਲ ਠੇਕਾ ਕਰਨ ਦਾ ਵਿਕਲਪ ਹੋਵੇਗਾ |

ਨਾਮਾਂਕਣ ਏਜੰਸੀਆਂ

ਨਾਮਾਂਕਣ ਏਜੰਸੀ ਤੋਂ ਭਾਵ ਹੈ ਇਕ ਏਜੰਸੀ ਜੋ ਨਾਮਾਂਕਣ ਪ੍ਰਕ੍ਰਿਆ ਦੌਰਾਣ ਵਿਆਕਤੀਆਂ ਦੀ ਜਨਸੰਖਿਅਕੀ ਅਤੇ ਬਾਇਓਮੈਟ੍ਰਿਕ ਜਾਣਕਾਰੀ ਇਕੱਠਾ ਕਰਨ ਹਿੱਤ ਅਥਾਰਟੀ ਜਾਂ ਰਜਿਸਟਰਾਰ ਦੁਆਰਾ ਨਿਯੁਕਤ ਕੀਤੀ ਗਈ ਹੈ | ਅਦਾਰਿਆਂ ਦੀ ਵਿੱਤੀ ਅਤੇ ਤਕਨੀਕੀ ਸਮਰੱਥਾ ਦੀ ਪੜਤਾਲ ਤੋਂ ਬਾਅਦ ਯੂਆਈਡੀਏਆਈ ਦੁਆਰਾ ਇਹ ਏਜੰਸੀਆ ਨੂੰ ਸੂਚੀ ਵਿਚ ਸ਼ਾਮਲ ਕੀਤਾ ਜਾਂਦਾ ਹੈ | ਇਹ ਫੀਲਡ ਗਤੀਵਿਧੀਆਂ, ਫੀਲਡ ਗਤੀਵਿਧੀਆਂ ਦੀ ਪਾਲਣਾ, ਆਪਰੇਟਰ/ਸੁਪਰਵਾਈਜ਼ਰ ਦੀ ਉਚਿੱਤ ਸਿਖਲਾਈ ਕਰਵਾਉਣ, ਯਕੀਨੀ ਕਰਨਾ ਕਿ ਵਸਨੀਕ ਦਾ ਡਾਟਾ ਸਮੇਂ ਸਿਰ ਸੀਆਈਡੀਆਰ ਨੂੰ ਭੇਜਿਆ ਜਾ ਰਿਹਾ ਹੈ , ਲਈ ਜਿੰਮੇਵਾਰ ਹਨ | ਨਾਮਾਂਕਣ ਏਜੰਸੀਆਂ ਵਸਨੀਕਾਂ ਦੇ ਨਾਮਾਂਕਣ ਅਤੇ ਵਸਨੀਕ ਡਾਟਾ ਦੀ ਦੁਰਸਤੀ ਜਾਂ ਅੱਪਡੇਟ ਹਿੱਤ ਨਾਮਾਕਣ ਕੇਂਦਰ ਸਥਾਪਿਤ ਕਰਨਗੀਆਂ |

ਆਪਰੇਟਰ/ਸੁਪਰਵਾਈਜ਼ਰ

ਨਾਮਾਂਕਣ ਏਜੰਸੀਆ ਦੁਆਰਾ ਨਿਯੁਕਤ ਆਪਰੇਟਰ ਵਸਨੀਕਾਂ ਦੇ ਨਾਮਾਂਕਣ ਅਤੇ ਫਾਰਮ ਵਿਚ ਦਿੱਤੇ ਅਨੁਸਾਰ ਜਨਸੰਖਿਅਕੀ ਡਾਟਾ ਦਰਜ ਕਰਨ ਅਤੇ ਨਾਮਾਂਕਣ ਸਾਫਟਵੇਅਰ ਰਾਹੀਂ ਬਾਇਓਮੈਟ੍ਰਿਕ ਜਾਣਕਾਰੀ ਦਰਜ ਕਰਨ ਲਈ ਜਿਮੇਵਾਰ ਹੋਣਗੇ | ਆਪਰੇਟਰ ਸਹਾਇਕ ਦਸਤਾਵੇਜਾਂ ਦੀ ਭੋਤਿਕ/ਇਲੈਕਟ੍ਰਾਨਿਕ ਨਕਲ ਇਕਠਾ ਕਰੇਗਾ ਜਾਂ ਅਥਾਰਟੀ ਦੁਆਰਾ ਦਸੇ ਅਨੁਸਾਰ ਇਲੈਕਟ੍ਰਾਨਿਕ ਰੂਪ ਵਿਚ ਤਬਦੀਲ ਕਰੇਗਾ |

ਆਪਰੇਟਰ ਨਾਮਾਂਕਣ ਕਰਦੇ ਹਨ ਜਦ ਕਿ ਸੁਪਰਵਾਇਜ਼ਰ ਕੇਂਦਰ ਸੰਭਾਲਦੇ ਹਨ | ਸੁਪਰਵਾਇਜ਼ਰ ਪ੍ਰਕ੍ਰਿਆ, ਡਾਟਾ ਗੁਣਵੱਤਾ, ਅਤੇ ਤਰੁੱਟੀ ਪ੍ਰ੍ਬੰਧਨ ਲਈ ਜਿਮੇਵਾਰ ਹਨ | ਸੁਪਰਵਾਇਜ਼ਰ ਨਾਮਾਂਕਣ ਵੀ ਕਰ ਸਕਦੇ ਹਨ | ਆਪਰੇਟਰਾਂ ਅਤੇ ਸੁਪਰਵਾਇਜ਼ਰਾਂ ਕੋਲ ਆਧਾਰ ਨੰਬਰ ਹੋਣੇ ਚਾਹੀਦੇ ਹਨ ਅਤੇ ਨਾਮਾਂਕਣ ਗਤੀਵਿਧੀਆਂ ਕਰਨ ਤੋਂ ਪਹਿਲਾਂ ਪਮਾਣਿਤ ਹੋਣੇ ਚਾਹੀਦੇ ਹਨ |

ਸਮੱਗਰੀ ਵਿਕਾਸ ਏਜੰਸੀਆਂ ( ਸੀਡੀਏ)

ਯੂਆਈਡੀਏਆਈ ਆਪਰੇਟਰ/ਸੁਪਰਵਾਈਜ਼ਰਾਂ ਹਿੱਤ ਸਿਖੱਲਾਈ ਸਮੱਗਰੀ ਦੇ ਵਿਕਾਸ ਲਈ ਸਮੱਗਰੀ ਵਿਕਾਸ ਏਜੰਸੀਆਂ ਨਾਲ ਕੰਮ ਕਰ ਰਿਹਾ ਹੈ | ਸੀਡੀਏ ਆਪਰੇਟਰ/ਸੁਪਰਵਾਈਜ਼ਰਾਂ ਹਿੱਤ ਸਿਖਲਾਈ ਸਮੱਗਰੀ ਤਿਆਰ ਕਰਨ ਲਈ ਕੰਪਿਊਟਰ ਆਧਾਰਤ ਸਿਖਲਾਈ ਸਮੱਗਰੀ ਸਮੇਤ ਦਸਤਾਵੇਜ ਅਤੇ ਨਵੇਂ ਕਲਾਂਇੰਟ ਪ੍ਰ੍ਕਾਸ਼ਨਾਂ ਦੀ ਵਰਤੋਂ ਕਰਦਾ ਹੈ | ਹਰ ਇਕ ਪ੍ਰਕਾਸ਼ਨ ਲਈ ਨਾਮਾਂਕਣ ਏਜੰਸੀਆਂ ਅਤੇ ਹੋਰਾਂ ਹਿੱਤ ਸਿਖੱਲਾਈ ਸਮੱਗਰੀ ਯੂਆਈਡੀਏਆਈ ਦੀ ਵੈਬ੍ਸਾਈਟ ਤੇ ਉਪਲੱਬਧ ਹੈ |

ਪ੍ਰੀਖਿਆ ਅਤੇ ਪ੍ਰਮਾਣੀਕਰਣ ਏਜੰਸੀਆਂ (ਟੀਸੀਏ)

ਨਵੇਂ ਆਪਰੇਟਰ/ਸੁਪਰਵਾਈਜ਼ਰਾਂ ਨੂੰ ਪ੍ਰਮਾਣਿਤ ਕਰਨ ਹਿੱਤ ਯੂਆਈਡੀਏਆਈ ਜਾਂਚ ਅਤੇ ਪ੍ਰਮਾਣੀਕਰਣ ਏਜੰਸੀਆਂ ਨਾਲ ਕੰਮ ਕਰ ਰਿਹਾ ਹੈ | ਇਕ ਆਪਰੇਟਰ/ਸੁਪਰਵਾਈਜ਼ਰ ਜੋ ਸਿਖਲਾਈ ਪ੍ਰਾਪਤ ਹੈ ਅਤੇ ਜਿਸਨੂੰ ਪਹਿਲਾਂ ਹੀ ਆਧਾਰ ਜਾਰੀ ਹੋ ਚੁਕਿਆ ਹੈ ਉਹ ਪ੍ਰਮਾਣੀਕਰਣ ਪ੍ਰੀਖਿਆ ਦੇ ਸਕਦਾ ਹੈ | ਪ੍ਰੀਖਿਆ ਅਤੇ ਪ੍ਰਮਾਣੀਕਰਣ ਏਜੰਸੀਆਂ ਪ੍ਰਮਾਣੀਕਰਣ ਪ੍ਰੀਖਿਆ ਦਾ ਨਤੀਜਾ ਯੂਆਈਡੀਏਆਈ, ਨਾਮਾਂਕਣ ਏਜੰਸੀਆ ਅਤੇ ਨਾਲ ਹੀ ਆਪਰੇਟਰ/ਸੁਪਰਵਾਈਜ਼ਰਾਂ ਨੂੰ ਉਪਲੱਬਧ ਕਰਵਾਉਂਦੀਆਂ ਹਨ |

ਬਾਇਓਮੈਟ੍ਰਿਕ ਯੰਤਰ ਪ੍ਰਮਾਣੀਕਰਣ

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ (ਡੀਈਆਈਟੀਵਾਈ) ਭਾਰਤ ਸਰਕਾਰ ਦਾ ਇਕ ਸੰਬਧਤ ਦਫਤਰ ਐਸਟੀਕਿਉਸੀ ( ਸਟੈਂਡਰਡਾਇਜੇਸ਼ਨ ਟੈਸਟਿੰਗ ਐਂਡ ਕੂਆਲਟੀ ਸਰਟੀਫਿਕੇਸ਼ਨ) ਡਾਇਰੈਕਟੋਰੇਟ ਯੂਆਈਡੀਏਆਈ ਹਿੱਤ ਨਾਮਾਂਕਣ ਅਤੇ ਪ੍ਰਮਾਣੀਕਰਣ ਯੰਤਰਾਂ ਦੀਆਂ ਲੋੜਾਂ ਹਿੱਤ ਵਿਵਰਣ ਅਤੇ ਪ੍ਰਮਾਣੀਕਰਣ ਗਤੀਵਿਧੀਆਂ ਕਰਨ ਲਈ ਨਿਯੁਕਤ ਇਕ ਨੋਡਲ ਏਜੰਸੀ ਹੈ | ਸਾਰੇ ਯੰਤਰ ਵਿਵਰਣ ਐਸਟੀਕਿਉਸੀ ਦੀ ਵੈਬ੍ਸਾਈਟ ਉਪਰ ਪਾਏ ਗਏ ਹਨ ਅਤੇ ਮੋਹਾਲੀ ਅਤੇ ਨਵੀਂ ਦਿੱਲੀ ਵਿਖੇ ਐਸਟੀਕਿਉਸੀ ਲੈਬਾਂ ਜੋ ਕਿ ਬਾਇਓਮੈਟ੍ਰਿਕ ਯੰਤਰਾਂ ਦੀ ਜਾਂਚ ਅਤੇ ਪ੍ਰਮਾਣੀਕਰਣ ਹਿੱਤ ਆਧੁਨਿਕ ਯੰਤਰਾਂ ਨਾਲ ਸੰਪੰਨ ਹਨ, ਵਿਚ ਵੱਡੇ ਪੱਧਰ ਤੇ ਪ੍ਰਮਾਣੀਕਰਣ ਗਤੀਵਿਧੀਆਂ ਕੀਤੀਆਂ ਜਾਂਦੀਆ ਹਨ | ਵਧੇਰੇ ਜਾਣਕਾਰੀ ਲਈ ਐਸਟੀਕਿਉਸੀ ਵੈਬਸਾਈਟ ਦੇਖੋ