ਤੁਹਾਡੇ ਆਧਾਰ ਬਾਰੇ
ਆਧਾਰ ਇਕ 12 - ਨੰਬਰਾਂ ਦੀ ਬੇਤਰਤੀਬ ਸੰਖਿਆ ਹੈ ਜੋ ਅਥਾਰਟੀ ਵੱਲੋਂ ਨਿਰਧਾਰਿਤ ਤਸਦੀਕੀ ਪ੍ਰਕ੍ਰਿਆ ਪੱਖੋਂ ਸੰਤੁਸ਼ਟ ਹੋਣ ਤੋਂ ਬਾਅਦ ਯੂਆਈਡੀਏਆਈ ਵੱਲੋਂ ਭਾਰਤ ਦੇ ਨਾਗਰਿਕਾਂ ਨੂੰ ਜਾਰੀ ਕੀਤੀ ਜਾਂਦੀ ਹੈ| ਕੋਈ ਵੀ ਵਿਅਕਤੀ, ਉਮਰ ਜਾਂ ਲਿੰਗ ਨਾਲ ਤਾੱਲੁਕ ਨਾ ਰੱਖਦੇ ਹੋਏ, ਜੋ ਭਾਰਤ ਦਾ ਨਾਗਰਿਕ ਹੈ, ਉਹ ਸਵੈ ਇੱਛਾ ਨਾਲ ਆਧਾਰ ਨੰਬਰ ਪ੍ਰਾਪਤ ਕਰਨ ਲਈ ਨਾਮਾਂਕਿਤ ਹੋ ਸਕਦਾ ਹੈ| ਨਾਮਾਂਕਣ ਭਰਨ ਦੇ ਚਾਹਵਾਨ ਵਿਅਕਤੀ ਨੂੰ ਨਾਮਾਂਕਣ ਪ੍ਰਕ੍ਰਿਆ ਦੇ ਦੌਰਾਨ ਛੋਟੀ ਤੋਂ ਛੋਟੀ ਜਨਸੰਖਿਅਕੀ ਅਤੇ ਬਾਇਓਮੈਟ੍ਰਿਕ ਸੂਚਨਾ ਦੇਣੀ ਹੁੰਦੀ ਹੈ ਜੋ ਕਿ ਬਿਲਕੁਲ ਮੁਫ਼ਤ ਹੈ| ਕਿਸੇ ਵੀ ਵਿਅਕਤੀ ਨੂੰ ਆਧਾਰ ਲਈ ਸਿਰਫ਼ ਇੱਕ ਵਾਰ ਨਾਮਾਂਕਣ ਕਰਵਾਉਣਾ ਹੁੰਦਾ ਹੈ ਅਤੇ ਗੈਰ-ਦੁਹਰਾਓ ਤੋਂ ਬਾਅਦ ਸਿਰਫ਼ ਇਕ ਆਧਾਰ ਤਿਆਰ ਹੁੰਦਾ ਹੈ ਜਿਸ ਵਿਚ ਜਨਸੰਖਿਅਕੀ / ਬਾਇਓਮੈਟ੍ਰਿਕ ਗੈਰ-ਦੁਹਰਾਓ ਪ੍ਰਕ੍ਰਿਆ ਰਾਹੀਂ ਵਿਲੱਖਣਤਾ ਪ੍ਰਾਪਤ ਕੀਤੀ ਜਾਂਦੀ ਹੈ| ਇਸ ਪ੍ਰਕਾਰ ਆਧਾਰ ਇਕ ਵਿਲੱਖਣ ਅਤੇ ਜੀਵਨ ਭਰ ਚੱਲਣ ਵਾਲਾ ਪਹਿਚਾਣ ਨੰਬਰ ਹੈ ਜਿਸ ਨੂੰ ਕਦੇ ਵੀ, ਕਿਤੇ ਵੀ ਆੱਨਲਾਈਨ ਪ੍ਰਮਾਣਿਤ ਕੀਤਾ ਜਾ ਸਕਦਾ ਹੈ ਅਤੇ ਗੈਰ-ਖੰਡਨਯੋਗ ਹੈ|.
ਜਨਸੰਖਿਅਕੀ ਜਾਣਕਾਰੀ |
ਨਾਮ, ਜਨਮ ਮਿਤੀ (ਜਾਂ ਉਮਰ), ਲਿੰਗ, ਪਤਾ, ਮੋਬਾਇਲ ਨੰਬਰ (ਵਿਕਲਪਕ) ਅਤੇ ਈਮੇਲ ਆਈਡੀ (ਵਿਕਲਪਕ) |
ਬਾਇਓਮੈਟ੍ਰਿਕ ਜਾਣਕਾਰੀ |
ਦਸ ਉਂਗਲਾਂ ਦੇ ਨਿਸ਼ਾਨ, ਦੋ ਪੁਤਲੀਆਂ ਸਕੈਨ, ਅਤੇ ਚਿਹਰੇ ਦੀ ਤਸਵੀਰ |
ਆਧਾਰ ਨੰਬਰ ਘੱਟ ਲਾਗਤ ਨਾਲ ਅਤੇ ਆਨੱਲਾਈਨ ਤਰੀਕੇ ਨਾਲ ਤਸਦੀਕਯੋਗ ਹੈ | ਇਹ ਡੁਪਲੀਕੇਟ ਅਤੇ ਨਕਲੀ ਪਹਿਚਾਣਾਂ ਨੂੰ ਖਤਮ ਕਰਨ ਲਈ ਵਿਲੱਖਣ ਅਤੇ ਕਾਫ਼ੀ ਮਜ਼ਬੂਤ ਹੈ ਅਤੇ ਅਸਰਦਾਰ ਸੇਵਾ ਪ੍ਰਦਾਨਗੀ ਹਿਤ ਸਰਕਾਰ ਦੀਆਂ ਭਲਾਈ ਯੋਜਨਾਵਾਂ ਅਤੇ ਪ੍ਰੋਗ੍ਰਾਮਾ ਨੂੰ ਸ਼ੁਰੂ ਕਰਨ ਲਈ ਮੁਢਲੇ ਸ਼ਨਾਖਤੀ ਦੇ ਤੋਰ ਤੇ ਵਰਤਿਆ ਜਾ ਸਕਦਾ ਹੈ | ਇਸ ਤਰਾਂ ਇਹ ਪਾਰਦਰਸ਼ਤਾ ਅਤੇ ਵਧੀਆ ਪ੍ਰਸ਼ਾਸ਼ਨ ਨੂੰ ਉਤਸਾਹਿਤ ਕਰਦਾ ਹੈ | ਇਹ ਆਪਣੇ ਆਪ ਵਿਚ ਇਕੋ ਹੀ ਸਰਬਵਿਆਪੀ ਪ੍ਰੋਗ੍ਰਾਮ ਹੈ ਜਿਸ ਵਿਚ ਲੋਕਾਂ ਨੂੰ ਬਹੁਤ ਵਡੇ ਪੱਧਰ ਤੇ ਆਧੁਨਿਕ ਡਿਜ਼ੀਟਲ ਅਤੇ ਆਨੱਲਾਈਨ ਆਈਡੀ ਮੁੱਹਈਆ ਕਰਵਾਈ ਜਾਂਦੀ ਹੈ ਅਤੇ ਇਸ ਕੋਲ ਦੇਸ਼ ਵਿਚ ਸੇਵਾ ਪ੍ਰਦਾਨਗੀ ਕਾਰਜਾਂ ਦੇ ਢੰਗ ਵਿਚ ਬਦਲਾਅ ਲਿਆਉਣ ਦੀ ਸਮਰੱਥਾ ਹੈ |
ਆਧਾਰ ਨੰਬਰ ਕਿਸੇ ਵੀ ਪ੍ਰਕਾਰ ਦੀ ਸਮਝ ਤੋਂ ਵਾਂਝਾ ਹੈ ਅਤੇ ਇਹ ਲੋਕਾਂ ਦਾ ਜਾਤ, ਧਰਮ, ਆਮਦਨ, ਸਿਹਤ ਅਤੇ ਭੂਗੋਲ ਦੇ ਆਧਾਰ ਤੇ ਵਰਨਣਿਤ ਨਹੀਂ ਕਰਦਾ ਹੈ | ਆਧਾਰ ਨੰਬਰ ਪਹਿਚਾਣ ਦਾ ਸਬੂਤ ਹੈ ਫੇਰ ਵੀ ਇਹ ਆਧਾਰ ਨੰਬਰ ਧਾਰਕ ਨੂੰ ਨਾਗਰਿਕਤਾ ਜਾਂ ਨਿਵਾਸ ਦਾ ਕੋਈ ਵੀ ਅਧਿਕਾਰ ਪ੍ਰਦਾਨ ਨਹੀਂ ਕਰਦਾ ਹੈ |
ਆਧਾਰ, ਸਮਾਜਿਕ ਅਤੇ ਵਿੱਤੀ ਸਮਾਵੇਸ਼, ਜਨਤਕ ਖੇਤਰ ਪ੍ਰਦਾਨਗੀ ਸੁਧਾਰ, ਵਿੱਤੀ ਬਜਟਾਂ ਦਾ ਪ੍ਰਬੰਧ, ਸਹੂਲਤਾਂ ਵਿਚ ਵਾਧਾ ਅਤੇ ਝੰਝਟ ਮੁਕਤ ਜਨਤਕ-ਕੇਂਦਰੀ ਪ੍ਰਸ਼ਾਸ਼ਨ ਹਿਤ ਇਕ ਰਣਨੀਤੀ ਉਪਕਰਣ ਹੈ | ਆਧਾਰ ਨੂੰ ਇਕ ਸਥਾਈ ਵਿੱਤੀ ਖਿਤਾਬ ਦੇ ਤੋਰ ਤੇ ਵਰਤਿਆ ਜਾ ਸਕਦਾ ਹੈ ਅਤੇ ਇਹ ਸਮਾਜ ਦੇ ਵੰਚਿਤ ਅਤੇ ਕਮਜ਼ੋਰ ਵਰਗਾਂ ਦੇ ਵਿੱਤੀ ਸਮਾਵੇਸ਼ ਵਿਚ ਮਦਦ ਕਰਦਾ ਹੈ ਅਤੇ ਇਸ ਤਰਾਂ ਇਹ ਵੰਡਣਾਤਮਕ ਅਤੇ ਸਮਾਨਤਾ ਦਾ ਇਕ ਹਥਿਆਰ ਹੈ | ਆਧਾਰ ਪਹਿਚਾਣ ਪਲੇਟਫਾਰਮ ‘ ਡਿਜ਼ੀਟਲ ਭਾਰਤ ‘ ਦੇ ਮੁਖ ਥੰਮਾਂ ਵਿਚੋਂ ਇਕ ਹੈ ਜਿਸ ਵਿਚ ਭਾਰਤ ਦੇ ਹਰ ਇਕ ਵਸਨੀਕ ਨੂੰ ਵਿਲੱਖਣ ਪਹਿਚਾਣ ਮੁੱਹਈਆ ਕਰਵਾਈ ਗਈ ਹੈ | ਆਧਾਰ ਪ੍ਰੋਗਰਾਮ ਪਹਿਲਾਂ ਹੀ ਕਈ ਮੀਲ ਪੱਥਰ ਹਾਸਲ ਕਰ ਚੁਕਿਆ ਹੈ ਸੰਸਾਰ ਦੇ ਅਜਿਹੇ ਬਾਇਓਮਟ੍ਰਿਕ ਅਧਾਰਿਤ ਪਹਿਚਾਣ ਪ੍ਰਣਾਲੀ ਤੋਂ ਕਿਤੇ ਜ਼ਿਆਦਾ ਵੱਡਾ ਹੈ|
ਆਧਾਰ ਪਹਿਚਾਣ ਪਲੇਟਫਾਰਮ ਵਿਚ ਵਿਲੱਖਣਤਾ, ਪ੍ਰਮਾਣੀਕਰਣ , ਵਿੱਤੀ ਖਿਤਾਬ ਅਤੇ ਈ-ਕੇਵਾਈਸੀ ਦੀਆਂ ਸਹਿਜ ਵਿਸ਼ੇਸ਼ਤਾਵਾਂ ਹਨ | ਇਹ ਵਸਨੀਕ ਦਾ ਸਿਰਫ ਆਧਾਰ ਨੰਬਰ ਵਰਤ ਕੇ ਭਾਰਤ ਸਰਕਾਰ ਨੂੰ ਵਿਭਿੰਨ ਅਨੁਦਨ, ਲਾਭ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਦੇਸ਼ ਦੇ ਵਸਨੀਕਾਂ ਤੱਕ ਸਿਧੀ ਪਹੁੰਚ ਪ੍ਰਦਾਨ ਕਰਦਾ ਹੈ |