ਆਧਾਰ ਪ੍ਰਮਾਣੀਕਰਣਕਤਾ
ਆਧਾਰ ਪ੍ਰਮਾਣੀਕਰਣਕਤਾ ਕੀ ਹੈ?
ਆਧਾਰ ਪ੍ਰਮਾਣੀਕਰਣ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਆਧਾਰ ਨੰਬਰ ਧਾਰਕ ਦੇ ਆਧਾਰ ਨੰਬਰ ਦੇ ਨਾਲ ਨਾਲ ਡੈਮੋਗ੍ਰਫ਼ਿਕ ਜਾਣਕਾਰੀ ਜਾਂ ਬਾਇਓਮੈਟ੍ਰਿਕ ਜਾਣਕਾਰੀ ਕੇਂਦਰੀ ਪਛਾਣ ਡਾਟਾ ਭੰਡਾਰਾ (ਸੀਆਈਡੀਆਰ) ਨੂੰ ਪੇਸ਼ ਕੀਤਾ ਜਾਂਦਾ ਹੈ, ਜੋ ਕਿ ਇਸ ਦੀ ਤਸਦੀਕ ਕਰਦੇ ਹਨ ਅਤੇ ਅਜਿਹੀ ਭੰਡਾਰ ਇਸ ਉਪਲੱਬਧ ਜਾਣਕਾਰੀ ਦੇ ਆਧਾਰ 'ਤੇ, ਇਸ ਦੀ ਸ਼ੁੱਧਤਾ ਜਾਂ ਇਸ ਵਿਚ ਕਿਸੇ ਕਮੀ ਦੀ ਪੁਸ਼ਟੀ ਕਰਦੀ ਹੈ|
ਸੰਖੇਪ ਜਾਣਕਾਰੀ
ਆਧਾਰ ਨੰਬਰ ਜਾਂ ਇਸ ਦੀ ਪ੍ਰਮਾਣਿਕਰਨ ਆਪਣੇ ਆਪ ਵਿਚ ਕਿਸੇ ਵੀ ਆਧਾਰ ਨੰਬਰ ਧਾਰਕ ਸਿਟੀਜ਼ਨਸ਼ਿਪ ਜਾਂ ਡਾਮੀਸਾਈਲ ਦੇ ਪ੍ਰਮਾਣ ਦਾ ਹੱਕ ਪ੍ਰਦਾਨ ਨਹੀਂ ਕਰੇਗਾ|
ਕਈ ਬੇਨਤੀਕਰਤਾ ਸੰਸਥਾਵਾਂ (ਜਾਂ ਸੇਵਾ ਪ੍ਰਦਾਤਾ) ਵਿਚ ਬਿਨੈਕਾਰ ਨੂੰ ਆਪਣੀ ਪਛਾਣ ਦੇ ਸਬੂਤ ਪੇਸ਼ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਉਹ ਗਾਹਕ ਸੇਵਾਵਾਂ, ਸਬਸਿਡੀਆਂ ਜਾਂ ਲਾਭਾਂ ਨੂੰ ਪ੍ਰਦਾਨ ਕਰਨ ਦੇ ਸਮਰੱਥ ਹੋ ਸਕਣ| ਅਜਿਹੇ ਪਛਾਣ ਦੇ ਸਬੂਤ ਇਕੱਠਾ ਕਰਦੇ ਹੋਏ, ਇਹ ਸੇਵਾ ਪ੍ਰਦਾਨ ਕਰਨ ਵਾਲਿਆਂ ਨੂੰ ਪਛਾਣ ਜਾਣਕਾਰੀ ਦਸਤਾਵੇਜ਼ਾਂ ਜਾਂ ਵਿਅਕਤੀਆਂ ਰਾਹੀਂ ਜਮ੍ਹਾਂ ਸਬੂਤ ਦੀ ਪੁਸ਼ਟੀ ਕਰਨ ਸਮੇਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ|
ਆਧਾਰ ਪ੍ਰਮਾਣੀਕਰਣ ਦਾ ਮਕਸਦ ਇੱਕ ਡਿਜੀਟਲ, ਆਨਲਾਈਨ ਪਛਾਣ ਪਲੇਟਫਾਰਮ ਮੁਹੱਈਆ ਕਰਨਾ ਹੈ ਤਾਂ ਜੋਂ ਆਧਾਰ ਨੰਬਰ ਧਾਰਕਾਂ ਦੀ ਪਛਾਣ ਨੂੰ ਕਿਸੇ ਵੀ ਸਮੇਂ, ਕਿਤੇ ਵੀ ਤੁਰੰਰ ਪ੍ਰਮਾਣਿਤ ਕੀਤਾ ਜਾ ਸਕੇ|
ਯੂਆਈਡੀਏਡੀ ਨੇ ਆਧਾਰ ਆਧਾਰਿਤ ਪ੍ਰਮਾਣਿਕਣ ਨੂੰ ਇੱਕ ਸੇਵਾ ਵਜੋਂ ਪੇਸ਼ ਕੀਤਾ ਹੈ ਜੋ ਕਿ ਬੇਨਤੀ ਕਰਤਾ ਸੰਸਥਾਂਵਾਂ (ਸਰਕਾਰੀ / ਜਨਤਕ ਅਤੇ ਪ੍ਰਾਈਵੇਟ ਸੰਸਥਾਵਾਂ / ਏਜੰਸੀਆਂ) ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ| ਯੂਆਈਡੀਏਆਈ ਤੋਂ ਜਾਰੀ ਕੀਤੀ ਇਹ ਸੇਵਾ, ਬੇਨਤੀ ਕਰਤਾ ਸੰਸਥਾਵਾਂ ਆਪਣੇ ਗ੍ਰਾਹਕਾਂ / ਕਰਮਚਾਰੀਆਂ / ਹੋਰ ਸਹਿਯੋਗੀਆਂ ਨੂੰ ਖਪਤਕਾਰ ਸੇਵਾਵਾਂ / ਸਬਸਿਡੀਆਂ / ਲਾਭ / ਵਪਾਰਕ ਕੰਮਾਂ / ਅਹਾਤਿਆਂ ਤੱਕ ਪਹੁੰਚ ਕਰਨ ਤੋਂ ਪਹਿਲਾਂ ਉਹਨਾਂ ਦੀ ਪਛਾਣ (ਆਪਣੀ ਨਿੱਜੀ ਪਛਾਣ ਜਾਣਕਾਰੀ ਦੇ ਮੇਲ ਦੇ ਆਧਾਰ 'ਤੇ) ਨੂੰ ਪ੍ਰਮਾਣਿਤ ਕਰਨ ਲਈ ਵਰਤ ਸਕਦੀ ਹੈ|
ਪ੍ਰਮਾਣੀਕਰਣ ਦੀਆਂ ਵਿਧੀਆਂ —
- ਇਕ ਪ੍ਰਮਾਣਿਕਤਾ ਬੇਨਤੀ ਕੇਵਲ ਇਕ ਅਦਾਰੇ ਦੁਆਰਾ ਭੇਜੀ ਗਈ ਬੇਨਤੀ ਤੇ ਇਨਾਂ ਵਿਨਿਯਮਾਂ ਅਤੇ ਅਥਾਰਿਟੀ ਦੁਆਰਾ ਨਿਰਧਾਰਤ ਨਿਯਮਾਂ ਦੀ ਪੁਸ਼ਟੀ ਉਪਰੰਤ ਇਲੈਕਟ੍ਰੋਨਿਕ ਤਰੀਕੇ ਨਾਲ ਭੇਜੀ ਜਾਵੇਗੀ|
- ਪ੍ਰਮਾਣਿਕਤਾ ਹੇਠਲੇ ਢੰਗਾਂ ਰਾਹੀਂ ਕੀਤੀ ਜਾ ਸਕਦੀ ਹੈ :
-
- ਡੈਮੋਗ੍ਰਾਫ਼ਿਕ ਪ੍ਰਮਾਣੀਕਰਣ: ਆਧਾਰ ਨੰਬਰ ਧਾਰਕ ਤੋਂ ਪ੍ਰਾਪਤ ਕੀਤਾ ਆਧਾਰ ਨੰਬਰ ਅਤੇ ਡੈਮੋਗ੍ਰਾਫ਼ਿਕ ਜਾਣਕਾਰੀ ਸੀਆਈਡੀਆਰ ਦੇ ਆਧਾਰ ਨੰਬਰ ਧਾਰਕ ਦੀ ਡੈਮੋਗ੍ਰਾਫ਼ਿਕ ਜਾਣਕਾਰੀ ਨਾਲ ਮਿਲਾਇਆ ਜਾਂਦਾ ਹੈ|
- ਵਨ-ਟਾਈਮ ਪਿਨ ਅਧਾਰਤ ਪ੍ਰਮਾਣੀਕਰਣ: ਇਕ ਸੀਮਿਤ ਸਮਾਂ ਮਿਆਦ ਵਾਲਾ ਵਨ ਟਾਈਮ ਪਿਨ (ਓਟੀਪੀ) ਅਧਾਰ ਨੰਬਰ ਧਾਰਕ ਦੇ ਅਥਾਰਟੀ ਨਾਲ ਰਜਿਸਟਰਡ ਮੋਬਾਇਲ ਨੰਬਰ ਅਤੇ/ ਜਾਂ ਈ-ਮੇਲ ਪਤੇ ਤੇ ਭੇਜਿਆ ਜਾਂਦਾ ਹੈ, ਜਾਂ ਹੋਰ ਢੁਕਵੇਂ ਸਾਧਨਾਂ ਰਾਹੀਂ ਜੈਨਰੇਟ ਕੀਤਾ ਜਾਂਦਾ ਹੈ| ਪ੍ਰਮਾਣੀਕਰਣ ਦੇ ਦੌਰਾਨ ਅਧਾਰ ਨੰਬਰ ਧਾਰਕ ਇਸ ਓਟੀਪੀ ਨੂੰ ਦੇਵੇਗਾ ਅਤੇ ਇਸ ਦਾ ਮਿਲਾਨ ਓਟੀਪੀ ਵੱਲੋਂ ਜੈਨਰੇਟ ਕੀਤੇ ਓਟੀਪੀ ਨਾਲ ਕੀਤਾ ਜਾਵੇਗਾ|
- ਬਾਇਓਮੈਟ੍ਰਿਕ ਅਧਾਰਿਤ ਪ੍ਰਮਾਣੀਕਰਣ: ਅਧਾਰ ਨੰਬਰ ਧਾਰਕ ਵੱਲੋਂ ਦਿੱਤਾ ਗਿਆ ਅਧਾਰ ਨੰਬਰ ਅਤੇ ਬਾਇਓਮੈਟ੍ਰਿਕ ਜਾਣਕਾਰੀ ਨੂੰ ਸੀਆਈਡੀਆਰ ਵਿਚ ਸਟੋਰ ਕੀਤੀ ਉਕਤ ਅਧਾਰ ਨੰਬਰ ਧਾਰਕ ਦੀ ਜਾਣਕਾਰੀ ਨਾਲ ਮਿਲਾਇਆ ਜਾਂਦਾ ਹੈ|ਇਹ ਫ਼ਿੰਗਰ ਪ੍ਰਿੰਟ ਅਧਾਰਿਤ ਜਾਂ ਪੁਤਲੀ ਅਧਾਰਿਤ ਪ੍ਰਮਾਣੀਕਰਣ ਹੋ ਸਕਦਾ ਹੈ ਜੋ ਸੀਆਈਡੀਆਰ ਵਿਖੇ ਸਟੋਰ ਕੀਤੀ ਹੋਰ ਬਾਇਓਮੈਟ੍ਰਿਕ ਰੂਪ-ਰੇਖਾਵਾਂ ਤੇ ਅਧਾਰਿਤ ਹੋ ਸਕਦਾ ਹੈ|
- ਬਹੁ-ਕਾਰਕ ਪ੍ਰਮਾਣੀਕਰਣ : ਦੋ ਜਾਂ ਵੱਧ ਵਿਧੀਆਂ ਦੀ ਵਰਤੋਂ ਕਰਦਿਆਂ ਪ੍ਰਮਾਣੀਕਰਣ ਕੀਤਾ ਜਾ ਸਕਦਾ ਹੈ|
- ਇਕ ਬੇਨਤੀਕਰਤਾ ਅਦਾਰਾ ਆਪਣੀ ਲੋੜ ਅਨੁਸਾਰ ਕੋਈ ਵਿਸ਼ੇਸ਼ ਸੇਵਾ ਜਾਂ ਕਾਰੋਬਾਰ ਹਿੱਤ ਉਪ-ਨਿਯਮ-(2) ਵਿਚ ਨਿਰਧਾਰਿਤ ਕਿਸੇ ਵੀ ਵਿਧੀ ਦਾ ਪ੍ਰਯੋਗ ਪ੍ਰਮਾਣੀਕਰਣ ਹਿੱਤ ਕਰ ਸਕਦਾ ਹੈ ਜਿਸ ਵਿਚ ਸੁਰੱਖਿਆ ਵਧਾਉਣ ਹਿੱਤ ਬਹੁ ਕਾਰਕ ਪ੍ਰਮਾਣੀਕਰਣ ਵੀ ਸ਼ਾਮਲ ਹੈ|
ਪ੍ਰਮਾਣੀਕਰਣ ਹਿੱਤ ਅਧਾਰ ਨੰਬਰ ਧਾਰਕ ਦੀ ਸਹਿਮਤੀ ਪ੍ਰਾਪਤ ਕਰਨਾ
ਕੇਂਦਰੀ / ਰਾਜ ਸਰਕਾਰ ਸਬਸਿਡੀ, ਲਾਭ ਜਾਂ ਸੇਵਾ ਦੀ ਪ੍ਰਾਪਤੀ ਲਈ ਕਿਸੇ ਵਿਅਕਤੀ ਦੀ ਪਛਾਣ ਦੀ ਸਥਾਪਨਾ ਦੇ ਉਦੇਸ਼ ਨਾਲ, ਅਜਿਹੇ ਵਿਅਕਤੀ ਨੂੰ ਪ੍ਰਮਾਣਿਕਤਾ ਕਰਵਾਉਣ ਦੀ ਜ਼ਰੂਰਤ ਹੈ, ਜਾਂ ਆਧਾਰ ਨੰਬਰ ਦਾ ਕਬਜ਼ਾ ਜਾਂ ਕਿਸੇ ਵਿਅਕਤੀ ਦੇ ਮਾਮਲੇ ਵਿਚ ਜਿਸ ਨੂੰ ਕੋਈ ਆਧਾਰ ਨੰਬਰ ਨਹੀਂ ਦਿੱਤਾ ਗਿਆ ਹੈ, ਅਜਿਹਾ ਵਿਅਕਤੀ ਆਧਾਰ ਆਧਾਰ ਤੇ ਨਾਮਜ਼ਦ ਕਰਨ ਲਈ ਅਰਜ਼ੀ ਦਿੰਦਾ ਹੈ|
ਜੇਕਰ ਕਿਸੇ ਵਿਅਕਤੀ ਨੂੰ ਆਧਾਰ ਨੰਬਰ ਨਹੀਂ ਦਿੱਤਾ ਜਾਂਦਾ ਹੈ, ਤਾਂ ਉਸ ਵਿਅਕਤੀ ਨੂੰ ਸਬਸਿਡੀ, ਲਾਭ ਜਾਂ ਸੇਵਾ ਦੀ ਡਿਲਿਵਰੀ ਲਈ ਵਿਕਲਪ ਦੇ ਵਿਕਲਪਕ ਅਤੇ ਸਮਰੱਥ ਸਾਧਨਾਂ ਦੀ ਪੇਸ਼ਕਸ਼ ਕੀਤੀ ਜਾਵੇਗੀ|
ਅਧਾਰ ਐਕਟ ਦੀ ਪਾਲਣਾ ਵਿਚ ਸਮੂਹ ਬੇਨਤੀਕਰਤਾ ਅਦਾਰੇ ਜਾਂ ਸੇਵਾ ਪ੍ਰਦਾਨਕਰਤਾ ਹੇਠ ਦਰਜ ਕਰਨਗੇ
- ਬਸ਼ਰਤੇ ਕਿ ਇਹ ਐਕਟ ਵਿਚ ਸ਼ਾਮਲ ਨਹੀਂ ਹੈ, ਯੂਆਈਡੀਏਆਈ ਦੀ ਨੀਤੀ ਅਤੇ ਨਿਯਮਾਂ ਅਨੁਸਾਰ ਇਸ ਤਰ੍ਹਾਂ ਪ੍ਰਮਾਣਿਤ ਕਰਨ ਦੇ ਉਦੇਸ਼ ਲਈ ਆਪਣੀ ਪਛਾਣ ਜਾਣਕਾਰੀ ਇਕੱਠੀ ਕਰਨ ਤੋਂ ਪਹਿਲਾਂ ਕਿਸੇ ਵਿਅਕਤੀ ਦੀ ਸਹਿਮਤੀ ਪ੍ਰਾਪਤ ਕਰੋ|
- ਇਹ ਸੁਨਿਸ਼ਚਿਤ ਕਰੋ ਕਿ ਕਿਸੇ ਵਿਅਕਤੀ ਦੀ ਪਛਾਣ ਦੀ ਜਾਣਕਾਰੀ ਸਿਰਫ ਪ੍ਰਮਾਣਿਕਤਾ ਲਈ ਸੀਆਈਡੀਆਰ ਨੂੰ ਭੇਜਣ ਲਈ ਵਰਤੀ ਜਾਂਦੀ ਹੈ|
ਇਸ ਅਧਾਰ ਐਕਟ ਵਿਚ ਕੁਝ ਵੀ ਅਜਿਹਾ ਨਹੀਂ ਹੈ ਜੋ ਕਿਸੇ ਵੀ ਮੰਤਵ ਦੇ ਲਈ ਕਿਸੇ ਵਿਅਕਤੀ ਦੀ ਪਹਿਚਾਣ ਸਥਾਪਿਤ ਕਰਨ ਹਿੱਤ ਅਧਾਰ ਨੰਬਰ ਦੀ ਵਰਤੋਂ ਨੂੰ ਰੋਕਦਾ ਹੋਵੇ, ਭਾਵੇਂ ਉਹ ਰਾਜ ਜਾਂ ਕਿਸੇ ਵੀ ਕਾਰਪੋਰੇਟ ਜਾਂ ਵਿਅਕਤੀ ਵੱਲੋਂ ਉਸ ਸਮੇਂ ਤੇ ਲਾਗੂ ਕਾਨੂੰਨ, ਜਾਂ ਇਸ ਸਬੰਧ ਵਿਚ ਕਿਸੇ ਵੀ ਹੋਰ ਇਕਰਾਰ ਵੱਲੋਂ ਹੋਵੇ|
ਬਸ਼ਰਤੇ ਕਿ ਆਧਾਰ ਨੰਬਰ ਦੀ ਵਰਤੋਂ ਕਾਨੂੰਨ ਦੀ ਧਾਰਾ 8 ਅਤੇ ਅਧਿਆਇ -8 ਦੇ ਤਹਿਤ ਪ੍ਰਕਿਰਿਆ ਅਤੇ ਫਰਜ਼ਾਂ ਦੇ ਅਧੀਨ ਹੋਵੇਗੀ|
ਪ੍ਰਮਾਣੀਕਰਣ ਸੇਵਾਵਾਂ
ਪ੍ਰਮਾਣਿਕਤਾ ਸੇਵਾ ਯੂਆਈਡੀਏਆਈ ਦੁਆਰਾ ਆਪਣੇ ਦੋ ਡਾਟਾ ਕੇਂਦਰਾਂ ਜਿਵੇਂ ਕਿ ਹੈਬੱਲ ਡਾਟਾ ਸੈਂਟਰ (ਐਚਡੀਸੀ) ਅਤੇ ਮਾਨੇਸਰ ਡਾਟਾ ਸੈਂਟਰ (ਐੱਮਡੀਸੀ) ਰਾਹੀਂ ਆਨ ਲਾਈਨ ਅਤੇ ਵਾਸਤਵਿਕ-ਸਮਾਂ ਤਰੀਕੇ ਨਾਲ ਪ੍ਰਦਾਨ ਕੀਤੀ ਜਾਂਦੀ ਹੈ ਜਿੱਥੇ ਪ੍ਰਮਾਣਿਕਤਾ ਸੇਵਾਵਾਂ ਦੀ ਉੱਚ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆੱਨਲਾਈਨ ਸੇਵਾਵਾਂ ਅਤੇ ਹੋਰ ਸੇਵਾਵਾਂ ਜਿਵੇਂ ਕਿ ਈ-ਕੇਵਾਈਸੀ ਐਕਟਿਵ-ਐਕਟਿਵ ਮੋਡ ਵਿਚ ਤਾਇਨਾਤ ਹਨ|
ਯੂਆਈਡੀਏਆਈ ਦੀ ਕੇਂਦਰੀ ਪਛਾਣ ਡੇਟਾ ਰਿਪੋਜ਼ਟੋਟਰੀ (ਸੀਆਈਡੀਆਰ) ਵਰਤਮਾਨ ਵਿੱਚ ਲੱਖਾਂ ਪ੍ਰਮਾਣੀਕਰਣਾਂ ਨੂੰ ਰੋਜ਼ਾਨਾ ਅਧਾਰ 'ਤੇ ਨਿਪਟਾਉਣ ਦੇ ਸਮਰੱਥ ਹੈ, ਅਤੇ ਮੰਗ ਵਧਣ ਤੇ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ| ਆਧਾਰ ਨੰਬਰ ਧਾਰਕਾਂ ਨੂੰ ਸੇਵਾਵਾਂ ਮੁਹੱਈਆ ਕਰਨ ਵਾਲੀਆਂ ਬਹੁਤ ਸਾਰੀਆਂ ਬੇਨਤੀਕਰਤਾ ਸੰਸਥਾਵਾਂ ਨੇ ਦੇਸ਼ ਅੰਦਰ ਕਿਤੇ ਵੀ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਆਪਣੇ ਡੋਮੇਨ ਅਪਲੀਕੇਸ਼ਨਾਂ ਨੂੰ ਅਸਲ ਸਮੇਂ, ਸਕੇਲਯੋਗ, ਅੰਤਰ-ਸੰਚਾਲਿਤ ਤਰੀਕੇ ਨਾਲ ਜੋੜ ਦਿੱਤਾ ਹੈ|