ਸਿਖਲਾਈ, ਪਰੀਖਣ ਅਤੇ ਪ੍ਰਮਾਣੀਕਰਣ ਪਾਰਿਤੰਤਰ
ਯੂਆਈਡੀਏਆਈ ਦਾ ਆਦੇਸ਼ ਭਾਰਤ ਦੇ ਸਾਰੇ ਵਸਨੀਕਾਂ ਨੂੰ ਇਕ ਵਿਲੱਖਣ ਆਧਾਰ ਨੰਬਰ ਪ੍ਰਦਾਨ ਕਰਨਾ ਹੈ| ਰਜਿਸਟਰਾਰਾਂ ਦੀ ਸਮੁੱਚੀ ਈਕੋ ਪ੍ਰਣਾਲੀ ਵਿਚ ਨਿਵਾਸੀਆਂ ਦੇ ਡਾਟਾਬੇਸ ਨੂੰ ਸਫਲਤਾਪੂਰਵਕ ਬਣਾਉਣ ਦੇ ਅਜਿਹੇ ਵਿਵਿਧ ਅਤੇ ਸਹਿਯੋਗੀ ਯਤਨਾਂ ਲਈ, ਰਜਿਸਟਰਾਰਾਂ ਦੇ ਸਮੁੱਚੇ ਈਕੋ ਤੰਤਰ ਵਿਚ ਆਧਾਰ ਨਾਮਾਂਕਣ ਅਤੇ ਅਪਡੇਟ ਪ੍ਰਣਾਲੀ ਦੀ ਇਕਸਾਰਤਾ ਬਹੁਤ ਜ਼ਰੂਰੀ ਹੈ| ਅਜਿਹੀ ਇਕਸਾਰਤਾ ਦੀ ਪ੍ਰਾਪਤੀ ਲਈ ਇਹ ਜ਼ਰੂਰੀ ਹੈ ਕਿ ਆਧਾਰ ਨਾਮਾਂਕਣ ਜਾਂ ਅਪਡੇਟ ਪ੍ਰਕ੍ਰਿਆ ਵਿਚ ਸ਼ਾਮਲ ਨਾਮਾਂਕਣ ਸਟਾਫ ਨੂੰ ਨਾਮਾਂਕਣ ਸਬੰਧੀ ਕੰਮਕਾਜ ਨੂੰ ਪੂਰਾ ਕਰਨ ਲਈ ਖੇਤਰੀ ਆਧਾਰ 'ਤੇ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਜਾਵੇ| ਇਸ ਲੋੜ ਦੀ ਪੂਰਤੀ ਹਿੱਤ, ਯੂਆਈਡੀਏਆਈ ਨੇ ਸਾਰੇ ਹਿੱਸੇਦਾਰਾਂ ਲਈ ਇੱਕ ਵਿਆਪਕ ਸਿਖਲਾਈ ਪ੍ਰਦਾਨਗੀ ਵਿਧੀ ਅਤੇ ਸਿਖਲਾਈ ਸਮਗਰੀ ਵਿਕਸਿਤ ਕੀਤੀ ਹੈ|
ਯੂਆਈਡੀਏਆਈ ਦਾ ਇਹ ਵੀ ਮੰਨਣਾ ਹੈ ਕਿ ਨਾਮਾਂਕਣ ਸਟਾਫ ਦਾ, ਆਧਾਰ ਨਾਮਾਂਕਣ ਜਾਂ ਨਵੀਨੀਕਰਨ ਕਰਨ ਤੋਂ ਪਹਿਲਾਂ, ਸਿਖਲਾਈ ਤੋਂ ਇਲਾਵਾ ਹੁਨਰ ਅਤੇ ਨਿਪੁੰਨਤਾ ਦਾ ਮੁਲਾਂਕਣ ਵੀ ਕੀਤਾ ਜਾਣਾ ਚਾਹੀਦਾ ਹੈ| ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਯੂਆਈਡੀਏਆਈ ਨੇ ਗੁਣਵੱਤਾ ਦੇ ਪਹਿਲੂਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਾਮਾਂਕਣ ਕਰਮਚਾਰੀਆਂ ਲਈ ਲਾਜ਼ਮੀ ਪਰੀਖਣ ਅਤੇ ਪ੍ਰਮਾਣੀਕਰਨ ਨਿਰਧਾਰਿਤ ਕੀਤਾ ਹੈ| ਵਰਤਮਾਨ ਵਿੱਚ ਪ੍ਰਮਾਣੀਕਰਨ ਹੇਠ ਲਿਖੀਆਂ ਭੂਮਿਕਾਵਾਂ ਲਈ ਉਪਲਬਧ ਹੈ:
- ਨਾਮਾਂਕਣ ਸੁਪਰਵਾਈਜ਼ਰ / ਆਪਰੇਟਰ
- ਚਾਈਲਡ ਇਨਰੋਲਮੈਂਟ ਲਾਈਟ ਕਲਾਈਂਟ ਆਪਰੇਟਰ
ਸਿਖਲਾਈ ਦੀ ਪ੍ਰਦਾਨਗੀ
ਨਾਮਾਂਕਣ ਸਟਾਫ ਨੂੰ ਸਿਖਲਾਈ ਮੁੱਖ ਤੌਰ ਤੇ ਰਜਿਸਟਰਾਰ ਅਤੇ ਆਧਾਰ ਐਨਰੋਲਮੈਂਟ ਏਜੰਸੀ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਨਾਮਾਂਕਣ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਨਾਂਮਾਕਣ ਈਕੋ ਪ੍ਰਣਾਲੀ ਵਿਚ ਸ਼ਾਮਲ ਸਾਰੀਆਂ ਪ੍ਰਕ੍ਰਿਆਵਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਜਾ ਸਕੇ| ਯੂ.ਆਈ.ਡੀ.ਏ. ਆਈ. ਦੇ ਖੇਤਰੀ ਦਫਤਰ (ਆਰ-ਓ) ਈਐੱਫ਼ ਦੇ ਸਟਾਫ ਦੇ ਵੱਖਰੇ ਪ੍ਰੋਗਰਾਮਾਂ ਜਿਵੇਂ ਕਿ ਕਲਾਸਰੂਮ ਸਿਖਲਾਈ, ਮਾਸਟਰ ਟ੍ਰੇਨਰਜ਼ ਟ੍ਰੇਨਿੰਗ / ਟ੍ਰੇਨਿੰਗ ਆਫ਼ ਟ੍ਰੇਨਰਜ਼ ਅਤੇ ਓਰਿਐਨਟੇਸ਼ਨ / ਰਿਫਰੈਸ਼ਰ ਪ੍ਰੋਗਰਾਮ ਵਰਗੀਆਂ ਲੋੜ ਅਧਾਰਤ ਸਿਖਲਾਈਆਂ ਪ੍ਰਦਾਨ ਕਰਦੇ ਹਨ|
ਨਾਮਾਂਕਣ ਕਰਮਚਾਰੀਆਂ ਦੇ ਵੱਡੇ ਪੂਲ ਬਣਾਉਣ ਲਈ ਖੇਤਰੀ ਦਫ਼ਤਰਾਂ ਦੁਆਰਾ ਮੈਗਾ ਸਿਖਲਾਈ ਕੈਂਪਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ| ਸਿਖਲਾਈ ਦੇ ਮੁੱਖ ਉਦੇਸ਼ ਨਾਮਾਂਕਣ ਸਟਾਫ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਹੈ ਕਿ ਇਕ ਨਾਮਾਂਕਣ ਕੇਂਦਰ ਦੀ ਸਥਾਪਨਾ ਅਤੇ ਪ੍ਰਬੰਧਨ, ਨਾਮਾਂਕਣ ਲਈ ਲੋੜੀਂਦੇ ਵੱਖ-ਵੱਖ ਉਪਕਰਣਾਂ ਦਾ ਇਸਤੇਮਾਲ, ਆਧਾਰ ਐਨਰੋਲਮੈਂਟ ਕਲਾਇੰਟ ਨਾਲ ਦਰਸ਼ਕਾਂ ਨੂੰ ਜਾਣੂ ਕਰਵਾਉਣਾ ਅਤੇ ਇਹਨਾਂ ਪ੍ਰੋਗਰਾਮਾਂ ਰਾਹੀਂ ਅਸਧਾਰਨ ਕੇਸਾਂ ਨੂੰ ਕਿਵੇਂ ਸਾਂਭਣਾ ਹੈ| ਨਾਮਾਂਕਣ ਸਟਾਫ਼ ਅਤੇ ਹੋਰ ਸਟੇਕਹੋਲਡਰਾਂ ਲਈ ਸਵੈ-ਅਧਿਐਨ ਹਿੱਤ ਸਿਖਲਾਈ ਦੀ ਸਮੱਗਰੀ ਯੂ.ਆਈ.ਡੀ.ਏ.ਆਈ. ਦੀ ਵੈਬਸਾਈਟ 'ਤੇ ਉਪਲਬਧ ਹੈ|
ਮਾਸਟਰ ਟ੍ਰੇਨਰਜ਼ ਸਿਖਲਾਈ / ਟ੍ਰੇਨਿੰਗ ਆਫ਼ ਟ੍ਰੇਨਰਜ਼
ਮਾਸਟਰ ਟ੍ਰੇਨਰਜ਼ ਸਿਖਲਾਈ ਪ੍ਰੋਗਰਾਮ ਜਾਂ ਟੀ.ਓ.ਟੀ. (ਟ੍ਰੇਨਿੰਗ ਆਫ਼ ਟ੍ਰੇਨਰਜ਼) ਪ੍ਰੋਗਰਾਮ ਦਾ ਮਕਸਦ ਮਾਸਟਰ ਟ੍ਰੇਨਰ ਨੂੰ ਸਿਖਲਾਈ ਦੇਣਾ ਹੈ ਜੋ ਦੂਸਰਿਆਂ ਨੂੰ ਆਪੋ ਆਪਣੇ ਡੋਮੇਨ ਵਿਚ ਅੱਗੇ ਸਿਖਲਾਈ ਦੇ ਸਕਦਾ ਹੈ| ਰਜਿਸਟਰਾਰ ਅਤੇ ਨਾਮਾਂਕਣ ਏਜੰਸੀਆਂ ਉਹਨਾਂ ਦੇ ਆਪੋ-ਆਪਣੇ ਵਿਭਾਗ / ਸੰਸਥਾ ਤੋਂ "ਮਾਸਟਰ ਟ੍ਰੇਨਰ" ਨਾਮਜ਼ਦ ਕਰ ਸਕਦੀਆਂ ਹਨ ਜਾਂ ਆਧਾਰ ਨਾਮਾਂਕਣ ਈਕੋ ਸਿਸਟਮ ਵਿੱਚ ਕਿਸੇ ਵੀ ਬਦਲਾਅ ਨਾਲ ਸੰਬੰਧਿਤ ਗਿਆਨ ਇਕੱਠਾ ਕਰਨ ਲਈ ਸਮੇਂ ਸਮੇਂ ਤੇ ਵਿਸ਼ੇਸ਼ ਸਿਖਲਾਈ ਏਜੰਸੀ ਦੀਆਂ ਸਹੂਲਤਾਂ ਦੀ ਵਰਤੋਂ ਕਰ ਸਕਦੀਆਂ ਹਨ| ਖੇਤਰੀ ਦਫ਼ਤਰ, ਨਾਮਜ਼ਦ ਮਾਸਟਰ ਟਰੇਨਰਾਂ ਤੋਂ ਇਲਾਵਾ ਐਡਵਾਂਸ ਟਰੇਨਿੰਗ ਇੰਸਟੀਚਿਊਟ ਅਤੇ ਆਪਣੇ ਖੁਦ ਦੇ ਸਰੋਤਾਂ ਜਿਵੇਂ ਕਿ ਐਸ.ਐਸ.ਏ'ਜ਼, ਪੀਐਸਏ'ਜ਼ ਅਤੇ ਏ.ਡੀ.ਜੀ'ਜ਼ ਤੋਂ ਮਾਸਟਰ ਟਰੇਨਰਾਂ ਦੀ ਪਹਿਚਾਣ ਕਰ ਸਕਦੇ ਹਨ|
ਇਹ ਸੁਨਿਸ਼ਚਿਤ ਕਰਨ ਲਈ ਕਿ ਟ੍ਰੇਨਰ ਸਥਾਨਕ ਭਾਸ਼ਾਵਾਂ ਵਿਚ ਮੁਹਾਰਤ ਰੱਖਦੇ ਹਨ ਅਤੇ ਸਥਾਨਕ ਪੱਧਰ ਤੇ ਖੇਤਰੀ ਜਾਣਕਾਰੀ ਤੋਂ ਜਾਣੂ ਹਨ, ਖੇਤਰੀ ਦਫ਼ਤਰਾਂ ਨੂੰ ਉਹਨਾਂ ਦੇ ਆਪਣੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪ੍ਰੋਗਰਾਮਾਂ ਦੀ ਐਂਕਰਿੰਗ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ| ਇਨ੍ਹਾਂ ਪ੍ਰੋਗਰਾਮਾਂ ਦੀ ਮਿਆਦ ਨੂੰ 1-2 ਦਿਨ ਨਿਸ਼ਚਿਤ ਕੀਤਾ ਜਾਂਦਾ ਹੈ ਕਿਉਂਕਿ ਸਾਰੇ ਪਛਾਣੇ ਗਏ ਸਰੋਤ ਪਹਿਲਾਂ ਹੀ ਆਧਾਰ ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਬਾਰੇ ਬੁਨਿਆਦੀ ਜਾਣਕਾਰੀ ਰੱਖਦੇ ਹਨ|
ਟ੍ਰੇਨਿੰਗ ਆਫ਼ ਟ੍ਰੇਨਰਜ਼ ਵਿਚ ਸਿਖਲਾਈ ਪ੍ਰਾਪਤ ਮਾਸਟਰ ਟ੍ਰੇਨਰਾਂ ਦਾ ਪੂਲ ਦੂਜੇ ਹਿੱਸੇਦਾਰਾਂ ਨੂੰ ਆਪੋ ਆਪਣੇ ਸਬੰਧਤ ਵਿਭਾਗਾਂ / ਸੰਸਥਾਵਾਂ ਵਿਚ ਸਿਖਲਾਈ ਦੇਣ ਲਈ ਖੇਤਰੀ ਦਫ਼ਤਰਾਂ / ਰਜਿਸਟਰਾਰਾਂ / ਨਾਮਾਂਕਣ ਏਜੰਸੀਆਂ / ਸਰਕਾਰੀ ਵਿਭਾਗਾਂ ਲਈ ਉਪਲਬਧ ਹੋਵੇਗਾ ਅਤੇ ਇਸ ਤਰ੍ਹਾਂ ਪੈਮਾਨੇ ਅਤੇ ਅਕਾਰ ਦੇ ਲਾਭ ਪ੍ਰਦਾਨ ਕਰਦਾ ਹੈ|
ਨਾਮਾਂਕਣ ਏਜੰਸੀ ਦੇ ਸਟਾਫ ਓਰੀਐਨਟੇਸ਼ਨ / ਰਿਫਰੈਸ਼ਰ ਪ੍ਰੋਗਰਾਮ
ਓਰੀਐਨਟੇਸ਼ਨ / ਰਿਫਰੈਸ਼ਰ ਟਰੇਨਿੰਗ ਪ੍ਰੋਗਰਾਮ ਦਾ ਮੰਤਵ ਕੇਵਲ ਕ੍ਰਿਆਸ਼ੀਲ ਨਾਮਾਂਕਣ ਏਜੰਸੀ ਦੇ ਸਟਾਫ ਵਾਲਾ ਹੀ ਹੁੰਦਾ ਹੈ ਅਰਥਾਤ ਸੁਪਰਵਾਇਜ਼ਰ ਜਾਂ ਓਪਰੇਟਰ ਜਾਂ ਚਾਈਲਡ ਇਨਰੋਲਮੈਂਟ ਲਾਈਟ ਆਪਰੇਟਰ ਭਰਤੀ ਪ੍ਰਕ੍ਰਿਆ ਵਿਚ ਸ਼ਾਮਲ ਹੁੰਦੇ ਹਨ| ਕਿਉਂ ਜੋ ਇਹ ਪ੍ਰੋਗਰਾਮ ਇੱਕ ਟੀਚਾਬੱਧ ਸਮੂਹ ਲਈ ਹਨ ਜਿਸ ਦੀ ਇਕ ਵਧੀਆ ਮਜ਼ਬੂਤ ਬੁਨਿਆਦ ਹੈ, ਪ੍ਰੋਗ੍ਰਾਮ ਦੀ ਮਿਆਦ ਨੂੰ 1 ਦਿਨ ਵਜੋਂ ਨਿਰਧਾਰਤ ਕੀਤਾ ਗਿਆ ਹੈ| ਇਹ ਪ੍ਰੋਗ੍ਰਾਮ ਕਲਾਸ ਰੂਮ ਮੋਡ ਵਿਚ ਕੀਤੇ ਜਾ ਰਹੇ ਹਨ ਅਤੇ ਹਰੇਕ ਖੇਤਰੀ ਦਫਤਰ ਦੁਆਰਾ ਹਰ ਇਕ ਤਿਮਾਹੀ ਵਿੱਚ ਇੱਕ ਵਾਰ ਆਯੋਜਿਤ ਕੀਤੇ ਜਾ ਸਕਦੇ ਹਨ|
ਇਹ ਪ੍ਰੋਗਰਾਮ ਖੇਤਰੀ ਦਫਤਰ ਦੇ ਅਹਾਤੇ ਵਿਚ ਜਾਂ ਕਿਸੇ ਹੋਰ ਜਗ੍ਹਾਂ ਜਿਵੇਂ ਕਿ ਸਟੇਟ ਟਰੇਨਿੰਗ ਇੰਸਟੀਟਿਊਟਸ ਆਦਿ ਵਿਚ ਆਯੋਜਿਤ ਕੀਤੇ ਜਾਂਦੇ ਹਨ| ਰਿਫਰੈਸ਼ਰ ਟ੍ਰੇਨਿੰਗ ਦੇਣ ਲਈ ਮਾਸਟਰ ਟਰੇਨਰ ਸਰੋਤ ਵਿਅਕਤੀ ਦੇ ਰੂਪ ਵਿਚ ਕਾਰਜ ਕਰਦੇ ਹਨ ਅਤੇ ਇਸ ਨਾਲ ਸਬੰਧਤ ਸਮੱਗਰੀ ਨਾਮਾਂਕਣ ਡਿਵੀਜ਼ਨ ਦੁਆਰਾ ਤਿਆਰ ਕੀਤੀ ਜਾਂਦੀ ਹੈ ਜਿਸ ਵਿਚ ਸਹੀ ਤਬਦੀਲੀ / ਪ੍ਰਕਿਰਿਆ ਅਪਡੇਟ ਨੂੰ ਕਵਰ ਕੀਤਾ ਜਾਂਦਾ ਹੈ| ਭਾਗ ਲੈਣ ਵਾਲਿਆਂ ਦੀ ਸਿਖਲਾਈ ਦਾ ਅਨੁਮਾਨ ਲਗੌਣ ਲਈ, ਇਹਨਾਂ ਪ੍ਰੋਗਰਾਮਾਂ ਦੇ ਅਖੀਰ ਵਿਚ ਇੱਕ ਟੈਸਟ ਸੈਸ਼ਨ ਸ਼ਾਮਲ ਹੋ ਸਕਦਾ ਹੈ|
ਮੈਗਾ ਸਿਖਲਾਈ ਅਤੇ ਸਰਟੀਫਿਕੇਸ਼ਨ ਪ੍ਰੋਗਰਾਮ
ਇਨ੍ਹਾਂ ਪ੍ਰੋਗਰਾਮਾਂ ਨੂੰ ਉਹਨਾਂ ਥਾਵਾਂ ਤੇ ਆਯੋਜਿਤ ਕੀਤਾ ਜਾਂਦਾ ਹੈ ਜਿੱਥੇ ਨਾਮਾਂਕਣ ਸੁਪਰਵਾਈਜ਼ਰ / ਆਪਰੇਟਰ / ਆਪਰੇਟਰ ਸੀ.ਈ.ਐਲ.ਸੀ. ਦੇ ਵੱਡੇ ਪੂਲ ਦੀ ਮੰਗ ਹੈ। ਸਿਖਲਾਈ ਸੈਸ਼ਨ, ਯੂਆਈਡੀਏਆਈ ਦੀ ਵੈਬਸਾਈਟ ਤੇ ਉਪਲਬਧ ਸਿਖਲਾਈ ਸਮਗਰੀ ਦੀ ਵਰਤੋਂ ਕਰਦੇ ਹੋਏ ਖੇਤਰੀ ਦਫਤਰਾਂ ਦੇ ਨਾਲ ਉਪਲਬਧ ਮਾਸਟਰ ਟ੍ਰੇਨਰਾਂ ਦੁਆਰਾ ਚਲਾਇਆ ਜਾ ਸਕਦਾ ਹੈ, ਉਸ ਤੋਂ ਬਾਅਦ ਯੂਆਈਡੀਏਆਈ ਦੁਆਰਾ ਲਗਾਏ ਜਾਂਚ ਅਤੇ ਸਰਟੀਫਿਕੇਸ਼ਨ ਏਜੰਸੀ ਦੁਆਰਾ ਪ੍ਰਮਾਣੀਕਰਨ ਪ੍ਰਕਿਰਿਆ ਸਬੰਧੀ ਕਾਰਵਾਈ ਕੀਤੀ ਜਾਂਦੀ ਹੈ।
ਜ਼ਰੂਰੀ ਨੋਟ :
1. ਆਧਾਰ ਨਿਰੀਖਕ / ਆਪ੍ਰੇਟਰ ਅਤੇ ਚਾਈਲਡ ਐਨਰੋਲਮਟ ਲਾਈਟ ਕਲਾਇੰਟ ਆਪ੍ਰੇਟਰ (ਸੀ.ਈ.ਐਲ.ਸੀ.) ਲੈਣ ਲਈ ਨਵੀਂ ਟੈਸਟ ਢਾਂਚਾ ਅਤੇ ਪ੍ਰਸ਼ਨ ਬੈਂਕ 04.02.2019 ਤੋਂ ਲਾਗੂ ਹੋਵੇਗਾ। ਟੈਸਟਿੰਗ ਅਤੇ ਸਰਟੀਫਿਕੇਸ਼ਨ ਏਜੰਸੀ (ਮੈਸਰਜ਼. ਐਨਐਸਈਆਈਟੀ ਲਿਮਿਟਿਡ) ਦੁਆਰਾ ਕਰਵਾਏ ਗਏ ਸਾਰੇ ਪ੍ਰਮਾਣੀਕਰਨ ਟੈਸਟ ਨਵੇਂ ਪੈਟਰਨ ਅਨੁਸਾਰ ਹੋਣਗੇ। ਸਾਰੇ ਉਮੀਦਵਾਰਾਂ, ਜਿਨ੍ਹਾਂ ਨੇ 04.02.2019 ਨੂੰ ਜਾਂ ਇਸ ਤੋਂ ਬਾਅਦ ਆਪਣੀ ਪ੍ਰਮਾਣੀਕਰਨ ਪ੍ਰੀਖਿਆ ਦੇਣੀ ਹੈ, ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਵੈ ਅਧਿਐਨ ਅਤੇ ਸਰਟੀਫਿਕੇਸ਼ਨ ਪ੍ਰੀਖਿਆ ਦੀ ਤਿਆਰੀ ਲਈ ਹੇਠਾਂ ਦਿੱਤੀ ਸਾਰਣੀ ਵਿੱਚੋਂ ਨਵੇਂ ਟੈਸਟ ਢਾਂਚੇ, ਪ੍ਰਸ਼ਨ ਬੈਂਕ ਅਤੇ ਸਬੰਧਤ ਲਰਨਰ ਗਾਈਡਸ ਨੂੰ ਡਾਊਨਲੋਡ ਕਰਨ।
2. ਪੁਸ਼ਟੀਕਰਣ ਦੇ ਮਕਸਦ ਲਈ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪਣੇ ਈ-ਆਧਾਰ ਦੀ ਨਵੀਂ ਕਾੱਪੀ (1 ਜਨਵਰੀ 2019 ਤੋਂ ਬਾਅਦ ਡਾਊਨਲੋਡ ਕੀਤੀ ਗਈ) ਨੂੰ ਹੇਠਾਂ ਦਿੱਤੀ www.eaadhaar.uidai.gov.in ਤੋਂ ਡਾਊਨਲੋਡ ਕਰਨ ਅਤੇ ਪ੍ਰੀਖਿਆ ਵਾਲੀ ਮਿਤੀ ਨੂੰ ਐਨਐਸਆਈਟੀ ਲਿਮ. ਪ੍ਰੀਖਿਆ ਕੇਂਦਰ ਵਿਖੇ ਇਸ ਦਾ ਕਾਲਾ ਚਿੱਟਾ/ ਰੰਗਦਾਰ ਪ੍ਰਿੰਟ ਲੈ ਕੇ ਆਉਣ।
3. ਯੂਆਈਡੀਏਆਈ ਦੀ ਟੈਸਟਿੰਗ ਅਤੇ ਸਰਟੀਫਿਕੇਸ਼ਨ ਨੀਤੀ ਦੇ ਅਨੁਸਾਰ ‘‘ਉਮੀਦਵਾਰਾਂ ਨੂੰ ਫੀਸ ਜਮ੍ਹਾਂ ਕਰਾਉਣ ਦੇ 6 ਮਹੀਨੇ ਦੇ ਅੰਦਰ-ਅੰਦਰ ਆਪਣੀ ਪ੍ਰੀਖਿਆ ਨਿਰਧਾਰਿਤ ਕਰਨੀ ਚਾਹੀਦੀ ਹੈ, ਅਜਿਹਾ ਨਾ ਕਰਨ ਤੇ, ਉਨ੍ਹਾਂ ਦੀ ਫੀਸ ਜਬਤ ਹੋ ਜਾਵੇਗੀ ਅਤੇ ਉਹਨਾਂ ਨੂੰ ਇਸ ਫੀਸ ਦੇ ਇਵਜ਼ ਵਿਚ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।"
4. ਚਾਈਲਡ ਐਨਰੋਲਮਟ ਲਾਈਟ ਕਲਾਈਂਟ ਵਿਚ ਪ੍ਰਮਾਣਿਤ ਉਮੀਦਵਾਰ ਸਿਰਫ ਸੀਈਐਲਸੀ ਐਪਲੀਕੇਸ਼ਨ ਸਾਫਟਵੇਅਰ ਤੇ ਕੰਮ ਕਰਨ ਅਤੇ ਬਾਲ ਨਾਮਾਂਕਣ ਕਰਨ ਦੇ ਯੋਗ ਹੋਣਗੇ। ਉਹ ਈਸੀਐਮਪੀ ਕਲਾਇੰਟ ਦੀ ਵਰਤੋਂ ਕਰਕੇ ਕਿਸੇ ਵੀ ਹੋਰ ਕਿਸਮ ਦੇ ਨਾਮਾਂਕਣ ਨਹੀਂ ਕਰ ਸਕਣਗੇ। ਹਾਲਾਂਕਿ, ਓਪਰੇਟਰ / ਸੁਪਰਵਾਇਜ਼ਰ ਦੇ ਤੌਰ ਤੇ ਪ੍ਰਮਾਣਿਤ ਉਮੀਦਵਾਰ ਈਸੀਐਮਪੀ ਅਤੇ ਸੀਈਐਲਸੀ ਕਲਾਈਂਟ ਸਾਫਟਵੇਅਰ ਦੋਵਾਂ ਤੇ ਹੀ ਕੰਮ ਕਰਨ ਦੇ ਯੋਗ ਹੋਣਗੇ। ਓਪਰੇਟਰ /ਸੁਪਰਵਾਇਜ਼ਰ ਜਾਂ ਸੀਈਐਲਸੀ ਓਪਰੇਟਰ ਸਰਟੀਫਿਕੇਸ਼ਨ ਲਈ ਘੱਟੋ ਘੱਟ ਯੋਗਤਾ 12 ਵੀਂ ਪਾਸ ਹੈ। ਸਿਰਫ, ਆਗਨਵਾੜੀ /ਆਸ਼ਾ ਵਰਕਰਾਂ ਦੇ ਮਾਮਲੇ ਵਿੱਚ ਸੀਈਐਲਸੀ ਓਪਰੇਟਰ ਸਰਟੀਫਿਕੇਸ਼ਨ ਲਈ ਘੱਟੋ ਘੱਟ ਯੋਗਤਾ 10ਵੀਂ ਪਾਸ ਹੈ।
5. ਆਧਾਰ ਰਜਿਸਟਰੇਸ਼ਨ ਅਤੇ ਅਪਡੇਟ ਕਰਨ ਲਈ ਸਰਟੀਫਿਕੇਸ਼ਨ ਇਕ ਲਾਜ਼ਮੀ ਜਰੂਰਤ ਹੈ। ਕਿਉਂ ਜੋ, ਯੂਆਈਡੀਏਆਈ ਕਿਸੇ ਵੀ ਪ੍ਰਮਾਣਿਤ ਉਮੀਦਵਾਰ ਨੂੰ ਸਿੱਧੇ ਤੌਰ `ਤੇ ਭਰਤੀ ਨਹੀਂ ਕਰਦਾ ਹੈ, ਇਸ ਲਈ ਸਾਰੇ ਪ੍ਰਮਾਣਿਤ ਉਮੀਦਵਾਰਾਂ ਨੂੰ ਨਾਮਾਂਕਣ / ਨਵੀਨੀਕਰਣ ਕਾਰਜ ਸ਼ੁਰੂ ਕਰਨ ਲਈ ਕਾਰਜਸ਼ੀਲ ਨਾਮਾਂਕਣ ਏਜੰਸੀ ਨਾਲ ਸੰਪਰਕ ਕਰਨਾ ਪੈਂਦਾ ਹੈ।
ਨਾਮਾਂਕਣ ਸਟਾਫ਼ ਦਾ ਪਰੀਖਣ ਅਤੇ ਪ੍ਰਮਾਣੀਕਰਣ
ਯੂਆਈਡੀਏਆਈ ਨੇ ਐਨਐਸਈ. ਆਈਟੀ ਨੂੰ ਪ੍ਰੀਖਣ ਅਤੇ ਪ੍ਰਮਾਣੀਕਰਨ ਏਜੰਸੀ (ਟੀਸੀਏ) ਦੇ ਤੌਰ ਤੇ ਨਿਯੁਕਤ ਕੀਤਾ ਹੈ ਤਾਂ ਜੋ ਨਵੇਂ ਨਾਮਾਂਕਣ ਅਤੇ ਮੌਜੂਦਾ ਜਾਣਕਾਰੀ ਨੂੰ ਯੂਆਈਡੀਏਆਈ ਦੇ ਨਿਰਧਾਰਤ ਮਾਪਦੰਡਾਂ ਦੀ ਅਨੁਸਾਰਤਾ ਵਿਚ ਅਪਡੇਟ ਕਰਨ ਦੀ ਉਨ੍ਹਾਂ ਦੀ ਸਮਰੱਥਾ ਦਾ ਮੁਲਾਂਕਣ ਕੀਤਾ ਜਾ ਸਕੇ।
ਯੂਆਈਡੀਏਆਈ ਨੇ ਆਧਾਰ ਨਾਮਾਂਕਣ ਅਤੇ ਅਪਡੇਟ ਦੇ ਮਹੱਤਵਪੂਰਣ ਪਹਿਲੂਆਂ ਨੂੰ ਸਮਝਣ ਅਤੇ ਨਾਮਾਂਕਣ ਸਟਾਫ ਨੂੰ ਓਰੀਐਨਟੇਸ਼ਨ / ਰਿਫਰੈਸ਼ਰ ਸਿਖਲਾਈ ਪ੍ਰਦਾਨ ਕਰਨ ਲਈ ‘‘ਆਧਾਰ ਨਾਮਾਂਕਣ ਅਤੇ ਨਵੀਨੀਕਰਨ" ਤੇ ਵਿਆਪਕ ਸਿਖਿਅਕ ਗਾਈਡ ਮੁਹੱਈਆ ਕਰਵਾਈ ਹੈ। ਵਿਸ਼ੇਸ਼ ਸਿਖਲਾਈ ਦੀਆਂ ਜ਼ਰੂਰਤਾਂ ਲਈ ਖਾਸ ਤੌਰ ਤੇ ‘‘ਆਧਾਰ ਅਪਡੇਟ", ‘‘ਚਾਈਲਡ ਐਨਰੋਲਮਟ ਲਾਈਟ ਕਲਾਈਂਟ" ਅਤੇ ‘‘ਤਸਦੀਕਕਰਤਾ ਅਤੇ ਪਛਾਣਕਰਤਾ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ`` ਸਬੰਧੀ ਵੱਖਰੀ ਸਿਖਿਅਕ ਗਾਈਡ ਵੀ ਉਪਲੱਬਧ ਹੈ।
ਨਾਮਜ਼ਦ ਓਪਰੇਟਰ / ਸੁਪਰਵਾਇਜ਼ਰ ਜਾਂ ਸੀਈਐਲਸੀ ਓਪਰੇਟਰ ਦੇ ਤੌਰ ਤੇ ਸਰਟੀਫਿਕੇਟ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ, ਪ੍ਰਸ਼ਨ ਬੈਂਕ ਕਈ ਭਾਸ਼ਾਵਾਂ ਵਿਚ ਉਪਲੱਬਧ ਹੈ ਅਤੇ ਸਵੈ ਅਧਿਐਨ ਅਤੇ ਪ੍ਰੀਖਣ ਅਤੇ ਪ੍ਰਮਾਣੀਕਰਣ ਏਜੰਸੀ ਵੱਲੋਂ ਕਰਵਾਈ ਜਾਂਦੀ ਪ੍ਰਮਾਣੀਕਰਣ ਪ੍ਰੀਖਿਆ ਤੇ ਅਧਾਰਤ ਆਨਲਾਈਨ ਐਮਸੀਕਿਊ ਦੀ ਤਿਆਰੀ ਲਈ ਟੈਸਟ ਢਾਂਚਾ ਵੀ ਪ੍ਰਦਾਨ ਕੀਤਾ ਗਿਆ ਹੈ।
ਤਿਆਰੀ ਤੋਂ ਬਾਅਦ ਉਮੀਦਵਾਰ ਐਨ.ਐਸ.ਈ ਆਈਟੀ ਪੋਰਟਲ ਤੇ ਜਾ ਕੇ ਰਜਿਸਟ੍ਰੇਸ਼ਨ ਪ੍ਰਕਿਰਿਆ, ਸ਼ਹਿਰ ਅਨੁਸਾਰ ਪ੍ਰੀਖਿਆ ਕੇਂਦਰਾਂ, ਬੈਂਕ ਚਲਾਨ ਦੇ ਵੇਰਵੇ ਅਤੇ ਪ੍ਰੀਖਿਆ ਲਈ ਨਿਰਧਾਰਤ ਉਪਲੱਬਧ ਮਿਤੀਆਂ ਦਾ ਪਤਾ ਲਗਾ ਸਕਦੇ ਹਨ। ਨਵੀਂ ਰਜਿਸਟ੍ਰੇਸ਼ਨ ਲਈ 365 ਰੁਪਏ ਦੀ ਫੀਸ ਬੈਂਕ ਚਲਾਨ ਦੁਆਰਾ ਜਮ੍ਹਾ ਕਰਵਾਉਣੀ ਹੋਵੇਗੀ ਅਤੇ ਮੁੜ ਪ੍ਰੀਖਿਆ ਲਈ 200 ਰੁਪਏ ਦੀ ਫੀਸ ਕਿਸੇ ਹੋਰ ਐਸਬੀਆਈ ਬੈਂਕ ਸ਼ਾਖਾ ਵਿਚ ਜਮ੍ਹਾਂ ਕਰਵਾਉਣੀ ਹੋਵੇਗੀ। ਯੋਗ ਉਮੀਦਵਾਰਾਂ ਨੂੰ ਸਰਟੀਫਿਕੇਟ ਪ੍ਰੀਖਿਆ ਕੇਂਦਰ ਵਿਖੇ ਆਨਲਾਈਨ ਪ੍ਰੀਖਿਆ ਦੀ ਮਿਤੀ ਨੂੰ ਜਾਰੀ ਕੀਤਾ ਜਾਂਦਾ ਹੈ।
‘‘ਰਜਿਸਟ੍ਰੇਸ਼ਨ, ਅਰਜ਼ੀ ਫਾਰਮ ਜਮ੍ਹਾਂ, ਪ੍ਰੀਖਿਆ ਦੀ ਫੀਸ, ਪ੍ਰੀਖਿਆ ਕੇਂਦਰ / ਪ੍ਰੀਖਿਆ ਸਲਾਟ ਅਤੇ ਪਰੀਖਣ ਅਤੇ ਪ੍ਰਮਾਣੀਕਰਣ ਐਪਲੀਕੇਸ਼ਨ" ਨਾਲ ਸਬੰਧਤ ਕਿਸੇ ਵੀ ਪੁੱਛਗਿੱਛ ਲਈ, ਉਮੀਦਵਾਰ 022-42706500 ਤੇ ਸੰਪਰਕ ਕਰ ਸਕਦੇ ਹਨ ਜਾਂ ਯੂਆਈਡੀਏਆਈ ਦੀ ਵੈਬਸਾਈਟ This email address is being protected from spambots. You need JavaScript enabled to view it. ਉਤੇ ਆਪਣੇ ਪ੍ਰਸ਼ਨ ਭੇਜ ਸਕਦੇ ਹਨ। ਪ੍ਰਮਾਣੀਕਰਣ ਤੋਂ ਬਾਅਦ, ਜੇਕਰ ਪ੍ਰਮਾਣੀਕ੍ਰਿਤ ਆਪਰੇਟਰ/ਸੁਪਰਵਾਈਜ਼ਰ ਦੀ ਆਨ ਬੋਰਡਿੰਗ ਪ੍ਰਕਿਰਿਆ ਦੌਰਾਨ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਸਬੰਧਿਤ ਨਾਮਾਂਕਣ ਏਜੰਸੀ 080-23099400 `ਤੇ ਯੂਆਈਡੀਏਆਈ ਤਕਨੀਕੀ ਸਹਾਇਤਾ ਨਾਲ ਸੰਪਰਕ ਕਰ ਸਕਦੀ ਹੈ ਜਾਂ ਆਪਣੇ ਪ੍ਰਸ਼ਨ This email address is being protected from spambots. You need JavaScript enabled to view it. ਤੇ ਭੇਜ ਸਕਦੀ ਹੈ।
ਸਿਖਲਾਈ ਅਤੇ ਪਰੀਖਣ ਸਮੱਗਰੀ
ਪ੍ਰਮਾਣੀਕਰਣ ਪ੍ਰੀਖਿਆ ਦੀ ਤਿਆਰੀ ਅਤੇ ਆਪਣੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਅਤੇ ਆਧਾਰ ਨਾਮਾਂਕਣ ਅਤੇ ਅਪਡੇਟ ਦੇ ਹੋਰ ਮਹੱਤਵਪੂਰਨ ਪੱਖਾਂ ਨੂੰ ਸਮਝਣ ਲਈ ਨਾਮਾਂਕਣ ਈਕੋ ਪ੍ਰਣਾਲੀ ਵਿਚ ਸ਼ਾਮਲ ਹੋਰ ਸਟੇਕਹੋਲਡਰਾਂ ਲਈ ਸਿਖਲਾਈ ਅਤੇ ਪਰੀਖਣ ਸਮੱਗਰੀ ਹੇਠਾਂ ਉਪਲੱਬਧ ਹੈ।
S.No. |
Course |
Published Date |
Download |
---|---|---|---|
1 |
Learner's guide on on Aadhaar Enrolment & Update |
28.03.2018 |
|
2 |
Learner's guide on on Aadhaar Update |
28.03.2018 |
|
3 |
Learner's guide on on Child Enrolment Lite Client |
01.11.2017 |
|
4 |
Question bank for Supervisor/Operator Certification (454 questions) |
30.06.2015 |
English | Hindi | Assamese | Bengali | Gujarati | Malayalam | Tamil | Kannada | Marathi | Punjabi | Odia | Telugu | Urdu |
5 |
Question bank for CELC Operator Certification (65 questions) |
30.06.2015 |
English | Hindi | Assamese | Bengali | Gujarati | Malayalam | Tamil | Kannada | Marathi | Punjabi | Odia | Telugu | Urdu |
6 |
Test Structure for Supervisor/Operator/CELC certification |
30.06.2015 |
If your are not able to view the document: Download Adobe Reader
Note:- If the script is disabled, PDF preview function will get affected in the some browsers.