ਉਪਯੋਗ ਦੀ ਆਧਾਰ
ਭਾਰਤ ਵਿਚ ਸਰਕਾਰਾਂ ਗਰੀਬਾਂ ਅਤੇ ਸਮਾਜ ਦੇ ਬਹੁਤ ਕਮਜੋਰ ਵਰਗਾਂ ਤੇ ਕੇਂਦਰਿਤ ਕਈ ਸਮਾਜਿਕ ਭਲਾਈ ਸਕੀਮਾਂ ਨੂੰ ਫੰਡ ਦਿੰਦੀਆਂ ਹਨ। ਆਧਾਰ ਅਤੇ ਇਸ ਦਾ ਪਲੇਟਫਾਰਮ ਸਰਕਾਰ ਨੂੰ ਆਪਣੇ ਭਲਾਈ ਪ੍ਰਦਾਨਗੀ ਤੰਤਰ ਨੂੰ ਸਰਲ ਬਣਾਉਣ ਦਾ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ ਜਿਸ ਨਾਲ ਇਹ ਪਾਰਦਰਸ਼ਤਾ ਅਤੇ ਵਧਿਆ ਰਾਜ ਪ੍ਰਬੰਧਨ ਯਕੀਨੀ ਬਣਾ ਸਕੇ |
ਸਰਕਾਰਾਂ ਅਤੇ ਸੇਵਾ ਏਜੰਸੀਆਂ ਲਈ
ਯੂਆਈਡੀਏਆਈ ਆਪਣੇ ਪੂਰੇ ਡਾਟਾਬੇਸ ਵਿਚ ਜਨਸੰਖਿਅਕੀ ਅਤੇ ਬਾਇਓਮੈਟ੍ਰਿਕ ਗੁਣ ਮਿਲਾਣ ਤੋਂ ਬਾਦ ਹੀ ਵਸਨੀਕ ਨੂੰ ਆਧਾਰ ਨੰਬਰ ਜਾਰੀ ਕਰਦਾ ਹੈ | ਆਧਾਰ ਪ੍ਰਮਾਣੀਕਰਣ ਵੱਖ ਵੱਖ ਯੋਜਨਾਵਾਂ ਵਿਚ ਡੁਪਲੀਕੇਟ ਨੂੰ ਖਤਮ ਕਰ ਦਿੰਦਾ ਹੈ ਅਤੇ ਇਸ ਨਾਲ ਸਰਕਾਰੀ ਖਜਾਨੇ ਵਿਚ ਕਾਫੀ ਬਚੱਤ ਹੋਣ ਦੀ ਉਮੀਦ ਹੈ | ਇਹ ਸਰਕਾਰਾਂ ਨੂੰ ਲਾਭਪਾਤਰੀਆਂ ਬਾਰੇ ਬਿਲਕੁਲ ਸਹੀ ਡਾਟਾ ਪ੍ਰਦਾਨ ਕਰਦਾ ਹੈ, ਪ੍ਰਤੱਖ ਲਾਭ ਪ੍ਰੋਗਰਾਮਾਂ ਨੂੰ ਸਮਰੱਥ ਬਣਾਉਂਦਾ ਹੈ ਅਤੇ ਵੱਖ-ਵੱਖ ਸਕੀਮਾਂ ਵਿਚ ਤਾਲਮੇਲ ਅਤੇ ਅਨੁਕੂਲ ਬਨਾਉਣ ਲਈ ਸਰਕਾਰੀ ਵਿਭਾਗਾਂ/ਸੇਵਾ ਪ੍ਰਦਾਨਕਰਤਾਵਾਂ ਨੂੰ ਸਵੀਕ੍ਰਿਤ ਕਰਦਾ ਹੈ। ਆਧਾਰ, ਲਾਭਪਾਤਰਾਂ ਅਤੇ ਲਾਭਾਂ ਦੀ ਟੀੱਚਾਬੱਧ ਪ੍ਰਦਾਨਗੀ ਦੀ ਤਸਦੀਕ ਕਰਨ ਲਈ ਏਜੰਸੀਆਂ ਨੂੰ ਸਮਰੱਥ ਬਣਾਏਗਾ | ਇਨ੍ਹਾਂ ਸਾਰੀਆਂ ਗਤੀਵਿਧੀਆਂ ਨਾਲ ਨਿਮਨ ਹੋਵੇਗਾ:
ਟੀਚਾਬੱਧ ਪ੍ਰਦਾਨਗੀ ਰਾਹੀਂ ਲੀਕੇਜ ਰੋਕਣਾ : ਭਲਾਈ ਪ੍ਰੋਗ੍ਰਾਮਾਂ ਵਿਚ ਜਿਥੇ ਸੇਵਾ ਪ੍ਰਦਾਨਗੀ ਤੋਂ ਪਹਿਲਾਂ ਲਾਭਪਾਤਰਾਂ ਦੀ ਪੁਸ਼ਟੀ ਕਰਨ ਦੀ ਲੋੜ ਹੈ ਉਥੇ ਯੂਆਈਡੀਏਆਈ ਦੀਆਂ ਪ੍ਰਮਾਣੀਕਰਣ ਸੇਵਾਵਾਂ ਤੋ ਲਾਭ ਪ੍ਰਾਪਤ ਹੋਵੇਗਾ | ਇਸ ਨਾਲ ਲੀਕੇਜ ਰੁਕੇਗੀ ਅਤੇ ਯਕੀਨੀ ਬਣੇਗਾ ਕਿ ਸੇਵਾਵਾਂ ਯੋਗ ਲਾਭਪਾਤਰ ਨੂੰ ਹੀ ਪ੍ਰਦਾਨ ਹੋਇਆਂ ਹਨ | ਇਸ ਦੀਆਂ ਉਦਾਹਰਣਾਂ ਵਿਚ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਦੇ ਲਾਭਪਾਤਰਾਂ ਨੂੰ ਘੱਟ ਕੀਮਤ ਤੇ ਅਨਾਜ ਅਤੇ ਮਿੱਟੀ ਦੇ ਤੇਲ ਦੀ ਪ੍ਰਦਾਨਗੀ, ਮਹਾਤਮਾਂ ਗਾਂਧੀ ਕੌਮੀ ਪੇਂਡੁ ਰੋਜਗਾਰ ਗਰੰਟੀ ਯੋਜਨਾ (ਐਮਜੀਐਨਆਰੀਜੀਐਸ) ਦੇ ਲਾਭਪਾਤਰਾਂ ਦੀ ਕੰਮ ਦੇ ਸਥਾਨ ਤੇ ਹਾਜਰੀ ਸ਼ਾਮਲ ਹਨ |
ਕੁਸ਼ਲਤਾ ਅਤੇ ਸਮਰੱਥਾ ਵਿਚ ਸੁਧਾਰ: ਆਧਾਰ ਪਲੇਟਫਾਰਮ ਨਾਲ ਸੇਵਾ ਪ੍ਰਦਾਨਗੀ ਤੰਤਰ ਬਾਰੇ ਸਹੀ ਅਤੇ ਪਾਰਦਰਸ਼ੀ ਜਾਣਕਾਰੀ ਮੁੱਹਈਆ ਕਰਵਾ ਕੇ ਸਰਕਾਰ ਭੁਗਤਾਨ ਪ੍ਰਣਾਲੀਆਂ ਵਿਚ ਸੁਧਾਰ ਕਰ ਸਕਦੀ ਹੈ ਅਤੇ ਸੇਵਾ ਪ੍ਰਦਾਨਗੀ ਨੈਟਵਰਕ ਵਿਚ ਸ਼ਾਮਲ ਮਨੁੱਖੀ ਸਰੋਤਾਂ ਦੇ ਵਧੀਆ ਇਸਤੇਮਾਲ ਸਮੇਤ ਦੁਰਲਭ ਵਿਕਾਸ ਫੰਡਾਂ ਨੂੰ ਅਸਰਦਾਰ ਤਰੀਕੇ ਨਾਲ ਅਤੇ ਕੁਸ਼ਲਤਾਪੂਰਵਕ ਇਸਤੇਮਾਲ ਕਰ ਸਕਦੀ ਹੈ |
ਵਸਨੀਕਾਂ ਲਈ
ਆਧਾਰ ਪਣਾਲੀ ਪੂਰੇ ਦੇਸ਼ ਵਿਚ ਵਸਨੀਕਾਂ ਹਿਤ ਇਕੋ ਹੀ ਆਨੱਲਾਈਨ ਪਹਿਚਾਣ ਪ੍ਰਮਾਣੀਕਰਣ ਸਰੋਤ ਮੁੱਹਈਆ ਕਰਵਾਉਂਦੀ ਹੈ | ਇਕ ਵਾਰ ਜਦੋਂ ਵਸਨੀਕਾਂ ਦਾ ਨਾਮਾਂਕਣ ਹੋ ਜਾਂਦਾ ਹੈ ਤਾਂ ਉਹ ਇਲੈਕਟ੍ਰਾਨਿਕ ਸਾਧਨਾਂ ਦੀ ਵਰਤੋਂ ਕਰਕੇ ਆਪਣੀ ਪਹਿਚਾਣ ਸਥਾਪਤ ਅਤੇ ਪ੍ਰਮਾਣਿਤ ਕਰਨ ਲਈ ਆਧਾਰ ਨੰਬਰ ਦਾ ਅਨੇਕ ਬਾਰ ਇਸਤੇਮਾਲ ਕਰ ਸਕਦੇ ਹਨ| ਇਸ ਨਾਲ ਬੈਂਕ ਖਾਤਾ ਖੋਲਣ, ਡ੍ਰਾਇਵਿੰਗ ਲਸੰਸ ਪ੍ਰਾਪਤ ਕਰਨ ਆਦਿ ਵਰਗੀਆਂ ਸੇਵਾਵਾਂ ਪ੍ਰਾਪਤ ਕਰਨ ਦੇ ਇੱਛੁਕ ਵਸਨੀਕ ਨੂੰ ਵਾਰ ਵਾਰ ਸਹਿ ਪਹਿਚਾਣ ਦਸਤਾਵੇਜ਼ ਦੇਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ| ਇਕ ਚੱਕਵਾਂ ਪਹਿਚਾਣ ਦਾ ਸਬੂਤ ਜੋ ਕਿਸੇ ਵੀ ਸਮੇਂ ਕਿਤੇ ਵੀ ਆਨੱਲਾਈਨ ਪ੍ਰਮਾਣਿਤ ਕੀਤਾ ਜਾ ਸਕਦਾ ਹੈ ਮੁੱਹਈਆ ਕਰਵਾਕੇ ਆਧਾਰ ਪ੍ਰਣਾਲੀ ਲੱਖਾਂ ਲੋਕਾਂ ਨੂੰ ਜੋ ਦੇਸ਼ ਦੇ ਇਕ ਭਾਗ ਤੋਂ ਦੂਜੇ ਭਾਗ ਵਿਚ ਜਾ ਕੇ ਵੱਸ ਜਾਂਦੇ ਹਨ, ਉਹਨਾਂ ਨੂੰ ਗਤੀਸ਼ੀਲਤਾ ਪ੍ਰਦਾਨ ਕਰਦਾ ਹੈ |