ਲੋਗੋ

ਸਿਧਾਂਤ ਅਤੇ ਪ੍ਰਤੀਕ ਚਿੰਨ੍ਹ (ਲੋਗੋ)

ਸਾਬਕਾ ਵਿਸ਼ੇਸ਼ ਪਹਿਚਾਣ ਨੰਬਰ(ਯੂਆਈਡੀ) ਦਾ ਬ੍ਰਾਂਡ ਨਾਮ ਅਧਾਰ ਹੈ|

ਅਧਾਰ ਬ੍ਰਾਂਡ( ਪਹਿਲਾਂ ਯੂਆਈਡੀ ਕਹੇ ਜਾਣ ਵਾਲਾ) ਅਤੇ ਲੋਗੋ ਮਿਲਕੇ ਸਾਰੇ ਦੇਸ਼ ਦੇ ਵਸਨੀਕਾਂ ਹਿੱਤ ਯੂਆਈਡੀਏਆਈ ਦੇ ਆਦੇਸ਼ ਦੇ ਸਾਰ ਅਤੇ ਭਾਵਨਾ ਦਾ ਸੰਚਾਰ ਕਰਦੇ ਹਨ ਅਰਥਾਤ ਵਸਨੀਕ ਦੇ ਜਨਸੰਖਿਅਕੀ ਅਤੇ ਬਾਇਓਮੈਟ੍ਰਿਕ ਜਾਣਕਾਰੀ ਨਾਲ ਜੁੜਿਆ ਵਿਸ਼ੇਸ਼ ਪਹਿਚਾਣ ਨੰਬਰ ਭਾਰਤ ਦੇ ਹਰ ਇਕ ਵਸਨੀਕ ਨੂੰ ਜਾਰੀ ਕਰਨਾ, ਜਿਸ ਨੂੰ ਉਹ ਭਾਰਤ ਵਿਚ ਕਿਤੇ ਵੀ ਆਪਣੀ ਪਹਿਚਾਣ ਦੇਣ ਲਏ ਵਰਤ ਸਕਦੇ ਹਨ ਅਤੇ ਬਹੁਤ ਜਿਆਦਾ ਲਾਭ ਅਤੇ ਸੇਵਾਵਾਂ ਲੈ ਸਕਦੇ ਹਨ|

ਅਧਾਰ ਦਾ ਅਰਥ ‘ਬੁਨਿਆਦ’ ਜਾਂ ‘ਸਹਾਇਤਾ’ ਹੈ| ਇਹ ਸ਼ਬਦ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਮੌਜੂਦ ਹੈ ਅਤੇ ਇਸ ਲਈ ਪੂਰੇ ਭਾਰਤ ਵਿਚ ਯੂਆਈਡੀਏਆਈ ਪ੍ਰੋਗ੍ਰਾਮ ਦੀ ਬ੍ਰਾਂਡਿੰਗ ਅਤੇ ਸੰਚਾਰ ਲਈ ਵਰਤਿਆ ਜਾ ਸਕਦਾ ਹੈ|

ਇਸ ਤੋਂ ਇਲਾਵਾ, ਵਿਸ਼ੇਸ਼ ਅਤੇ ਕੇਂਦਰੀ, ਆਨਲਾਈਨ ਪਹਿਚਾਣ ਤਸਦੀਕ ਹਿੱਤ ਅਧਾਰ ਦੀ ਗਾਰੰਟੀ ਬਹੁਮੁਖੀ ਸੇਵਾਵਾਂ ਅਤੇ ਕਾਰਜਾਂ ਅਤੇ ਮੰਡੀਆਂ ਨਾਲ ਜੋੜਣ ਦੀ ਸਹੂਲਤ ਦਾ ਅਧਾਰ ਬਣਾਉਂਦੀ ਹੈ|

ਅਧਾਰ ਹਰ ਵਸਨੀਕ ਨੂੰ ਇਹਨਾਂ ਸੇਵਾਵਾਂ ਦਾ ਭਾਰਤ ਵਿਚ ਕਿਤੇ ਵੀ ਅਤੇ ਕਦੇ ਵੀ ਲਾਭ ਲੈਣ ਦਾ ਹੱਕ ਪ੍ਰਦਾਨ ਕਰਦਾ ਹੈ|

ਬ੍ਰਾਂਡ ਗਾਈਡਲਾਈਨ

ਆਧਾਰ ਲੋਗੋ ਇਕਾਈ ਇਕ ਸੰਪੂਰਨ ਚੌਰਸ ਰੂਪ ਨਹੀਂ ਹੈ| ਲੋਗੋ ਦੀ ਚੌੜਾਈ ਉਚਾਈ ਤੋਂ ਕੁਝ ਜ਼ਿਆਦਾ ਹੈ ਅਤੇ ਲੋਗੋ ਨੂੰ ਇਸ ਦੇ ਸਹੀ ਰੂਪ ਵਿੱਚ ਪੇਸ਼ ਕਰਨਾ ਮਹੱਤਵਪੂਰਨ ਹੈ, ਕਿਉਂਕਿ ਇਹ ਬ੍ਰਾਂਡ ਚਿੱਤਰ ਲਈ ਮਹੱਤਵਪੂਰਣ ਹੈ| ਹੇਠਾਂ ਦਿੱਤੇ ਚਿੱਤਰ ਵਿੱਚ ਦਿੱਤੇ ਮਾਪ ਨਾਲ ਹਮੇਸ਼ਾ ਲੋਗੋ ਦੇ ਅਨੁਪਾਤ ਦੀ ਪੁਸ਼ਟੀ ਕਰੋ|

Aadhaar Logo