ਆਧਾਰ ਜਨਰੇਸ਼ਨ
ਆਧਾਰ ਤਿਆਰ ਕਰਨ ਵਿਚ ਗੁਣਵੱਤਾ ਚੈਕ, ਪੈਕੇਟ ਪ੍ਰਮਾਣੀਕਰਣ, ਜਨਸੰਖਿਅਕੀ ਅਤੇ ਬਾਇਓਮੈਟ੍ਰਿਕ ਡੀ-ਡੁਪਲੀਕੇਸ਼ਨ ਆਦਿ ਪ੍ਰਕ੍ਰਿਆਵਾਂ ਸ਼ਾਮਲ ਹਨ| ਆਧਾਰ ਸਫਲਤਾਪੂਰਕ ਸਿਰਫ ਉਦੇਂ ਤਿਆਰ ਹੁੰਦਾ ਹੈ ਜੇਕਰ:
- ਦਰਜ ਡਾਟਾ ਦੀ ਗੁਣਵੱਤਾ ਯੂਆਈਡੀਏਆਈ ਦੁਆਰਾ ਨਿਰਧਾਰਤ ਮਿਆਰਾਂ ਨੂੰ ਪੂਰਾ ਕਰਦੀ ਹੈ
- ਪ੍ਰਮਾਣੀਕਰਣ ਪੈਕੇਟ ਸੀਆਈਡੀਆਰ ਵਿਚ ਕੀਤੇ ਸਾਰੇ ਪ੍ਰਮਾਣੀਕਰਣਾਂ ਨੂੰ ਪਾਸ ਕਰੇ |
- ਕੋਈ ਵੀ ਜਨਸੰਖਿਅਕੀ / ਬਾਇਓਮੈਟ੍ਰਿਕ ਡੁਪਲੀਕੇਟ ਨਹੀਂ ਮਿਲਿਆ |
ਉਕਤ ਕਿਸੇ ਵੀ ਸ਼ਰਤ ਵਿਚ ਸੰਤੁਸ਼ਟੀ ਨਾ ਹੋਣ ਤੇ, ਆਧਾਰ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਨਾਮਾਂਕਣ ਅਸਵੀਕਾਰ ਕਰ ਦਿੱਤਾ ਜਾਵੇਗਾ| ਆਧਾਰ ਤਿਆਰ ਕਰਨ ਦੀ ਪ੍ਰਕ੍ਰਿਆ ਨੂੰ ਹੇਠਾਂ ਸਮਝਾਇਆ ਗਿਆ ਹੈ |
ਸੀਆਈਡੀਆਰ ਵਿਚ ਵਸਨੀਕ ਦੇ ਡਾਟਾ ਨੂੰ ਅਪਲੋਡ ਕਰਨਾ
ਹਰ ਇਕ ਵਸਨੀਕ ਨਾਮਾਂਕਣ ਇਕ ਸਾਫਟਵੇਅਰ ਪੈਕੇਟ ਦੇ ਰੂਪ ਵਿਚ ਹੈ ਜੋ ਨਾਮਾਂਕਣ ਖਤਮ ਹੋਣ ਤੋਂ ਬਾਦ ਕਲਾਇੰਟ ਵਿਚ ਹੀ ਇੰਨਕ੍ਰਿਪਟ ਹੋ ਜਾਂਦਾ ਹੈ ਅਤੇ ਯੂਆਈਡੀਏਆਈ ਦੁਆਰਾ ਨਾਮਾਂਕਣ ਏਜੰਸੀ ਨੂੰ ਮੁੱਹਈਆ ਕਰਵਾਏ ਗਏ ਅਪਲੋਡ ਕਲਾਇੰਟ ਦੀ ਵਰਤੋਂ ਕਰਦੇ ਹੋਏ ਕੇਂਦੇਰੀ ਆਈਡੀ ਭੰਡਾਰ (ਸੀਆਈਡੀਆਰ) ਤੇ ਅਪਲੋਡ ਕੀਤਾ ਜਾਂਦਾ ਹੈ | ਸਰਵਰ ਵਿਚ ਡੁਪਲੀਕੇਟ ਪੈਕਟਾਂ ਨੁੰ ਅਪਲੋਡ ਹੋਣ ਤੋਂ ਰੋਕਣ ਲਈ ਅਪਲੋਡ ਕੀਤੇ ਪੈਕੇਟ ਰਿਕਾਰਡਾਂ ਨੂੰ ਕਲਾਇੰਟ ਸਾਫਟਵੇਅਰ ਵਿਚ ਹੀ ਸੰਭਾਲਿਆ ਜਾਂਦਾ ਹੈ ਜੋ ਪ੍ਰਕ੍ਰਿਆ ਸਮਾਂ ਅਤੇ ਪੈਕੇਟ ਰੱਦੀਕਰਣ ਨੂੰ ਘਟਾਉਂਦਾ ਹੈ | ਸਰਵਰ ਕੋਲ ਸਾਰਾ ਡਾਟਾ ਸੁਰੱਖਿਅਤ ਫਾਈਲ ਟਰਾਂਸਫਰ ਪ੍ਰੋਟੋਕੋਲ ਰਾਹੀਂ ਭੇਜਿਆ ਜਾਂਦਾ ਹੈ ਅਤੇ ਇਸ ਲਈ ਕਿਸੇ ਵੀ ਏਜੰਸੀ ਕੋਲ ਡਾਟਾ ਲੀਕ ਹੋਣ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ| ਵਸਨੀਕ ਕੋਲੋਂ ਪ੍ਰਾਪਤ ਦਸਤਾਵੇਜ ਸਕੈਨ ਵੀ ਕੀਤੇ ਜਾਂਦੇ ਹਨ ਅਤੇ ਉਹ ਸੀਡੀਆਈਆਰ ਤੇ ਅਪਲੋਡ ਹੋਏ ਨਾਮਾਂਕਣ ਪੈਕੇਟ ਦਾ ਹਿੱਸਾ ਬਣ ਜਾਂਦੇ ਹਨ |
ਸੀਆਈਡੀਆਰ ਦੁਰਸਤੀ ਚੈਕ: ਕਾਰਵਾਈ ਹਿੱਤ ਸੀਆਈਡੀਆਰ ਦੇ ਪ੍ਰੋਡਕਸ਼ਨ ਜ਼ੋਨ ਵਿਚ ਭੇਜਨ ਤੋਂ ਪਹਿਲਾਂ ਹਰ ਇਕ ਨਾਮਾਂਕਣ ਪੈਕੇਟ ਦੀ ਸੀਆਈਡੀਆਰ ਡੀਐਮਜੈਡ ਵਿਚ ਸਵੈਚਾਲਿਤ ਪ੍ਰਕ੍ਰਿਆ ਰਾਹੀਂ ਵਿਸਤਾਰ ਨਾਲ ਵੈਧਤਾ – ਜਾਂਚ, ਪੈਕੇਟ ਹਸਤਾਖਰ ਅਤੇ ਐਂਟੀ-ਵਾਇਰਸ ਸਾਫਟਵੇਅਰ ਆਦਿ ਨਾਲ – ਚੈਕ ਕੀਤੀ ਜਾਂਦੀ ਹੈ |
ਡਾਟਾ ਪੁਰਾਲੇਖ : ਇਹ ਯਕੀਨੀ ਬਨਾਉਣ ਲਈ ਕਿ ਡਾਟਾ ਸੁੱਰਖਿਅਤ ਰੱਖਿਆ ਗਿਆ ਹੈ, ਪੁਰਾਲੇਖ ਕਰਨ ਤੋਂ ਪਹਿਲਾਂ ਸੀਆਈਡੀਆਰ ਵਿਚ ਪੈਕੇਟ ਦੀ ਸਮੱਗਰੀ ਨੂੰ ਪੜਿਆ ਜਾਂਦਾ ਹੈ ਅਤੇ ਇਕ ਸਾਰਣੀ ਵਿਚ ਸਟੋਰ ਕੀਤਾ ਜਾਂਦਾ ਹੈ |
- ਪੁਰਾਲੇਖ ਕੀਤਾ ਪੈਕੇਟ, ਕੇਂਦਰੀ ਨਾਮਾਂਕਣ ਅਤੇ ਪ੍ਰਮਾਣੀਕਰਣ ਪਣਾਲੀਆਂ ਤੋਂ ਸੁੱਰਖਿਅਤ ਅਤੇ ਵੱਖਰਾ ਰਖਿਆ ਜਾਂਦਾ ਹੈ |
- ਵਾਜਬ ਪਹੁੰਚ ਨਿਯੰਤਰ੍ਣ ਅਤੇ ਮੰਜੂਰੀਆਂ ਨਾਲ ਪੁਰਾਲੇਖ ਪ੍ਰਣਾਲੀ ਮੰਗ ਅਧਾਰਿਤ ਡਾਟਾ ਪ੍ਰਾਪਤੀ ਦੀ ਮੰਜੂਰੀ ਦੇ ਸਕਦੀ ਹੈ |
- Archival system may allow on-demand data retrieval with appropriate access control and approvals.
- ਜ਼ੀਰੋ ਡਾਟਾ ਨੁਕਸਾਨ ਯਕੀਨੀ ਬਨਾਉਣ ਹਿਤ ਪੁਰਾਲੇਖ ਕੀਤੇ ਡਾਟਾ ਦਾ ਨਿਯਮਤ ਬੈਕਅੱਪ ਲਿਆ ਜਾਂਦਾ ਹੈ |
ਮੁੱਖ ਪ੍ਰਕ੍ਰਿਆ ਪ੍ਰਣਾਲੀ
ਦੁਰਸਤ ਚੈਕ ਬੀਤ ਜਾਣ ਤੋਂ ਬਾਅਦ ਨਾਮਾਂਕਣ ਪੈਕੇਟ ਮੁੱਖ ਪ੍ਰੋਸੈਸਿੰਗ/ਪ੍ਰਕ੍ਰਿਆ ਪ੍ਰਣਾਲੀ ਉਪੱਰ ਭੇਜ ਦਿੱਤਾ ਜਾਂਦਾ ਹੈ | ਉੱਚ ਪਧਰ ਉਪੱਰ ਇਸ ਵਿਚ ਹੇਠਾਂ ਦਿੱਤੇ ਪੜਾਅ ਸ਼ਾਮਲ ਹਨ:
ਸਵੈਚਾਲਿਤ ਡਾਟਾ ਪ੍ਰਮਾਣੀਕਰਣ: ਜਨਸੰਖਿਅਕੀ ਡਾਟਾ ਹਿਤ ਹੇਠਾਂ ਦਰਜ ਪ੍ਰਮਾਣੀਕਰਣ ਚੈਕ ਕੀਤੇ ਜਾਂਦੇ ਹਨ :
- ਨਾਮ ਅਤੇ ਪਤਾ ਪ੍ਰਮਾਣੀਕਰਣ
- ਭਾਸ਼ਾ ਪ੍ਰਮਾਣੀਕਰਣ
- ਪਿਨਕੋਡ ਅਤੇ ਪ੍ਰਬੰਧਕੀ ਖੇਤਰ
- ਓਪਰੇਟਰ, ਸੁਪਰਵਾਇਜ਼ਰ, ਪ੍ਰ੍ਵੇਸ਼ਕ ਪ੍ਰਮਾਣੀਕਰਣ
- ਹੋਰ ਡਾਟਾ ਅਤੇ ਪ੍ਰਕ੍ਰਿਆ ਪ੍ਰਮਾਣੀਕਰਣ
ਜਨਸੰਖਿਅਕੀ ਗੈਰ ਦੁਹਰਾਈ : ਜਨਸੰਖਿਅਕੀ ਡੀ-ਡੁਪਲੀਕੇਸ਼ਨ ਮੁੱਖ ਤੌਰ ਤੇ ਮਾਮੂਲੀ ਦੁਹਰਾਈਆਂ ਨੂੰ ਫੜਨ ਲਈ ਵਰਤਿਆ ਗਿਆ ਹੈ (ਗੈਰ-ਧੋਖਾਧੜੀ ਦੇ ਮਾਮਲੇ ਜਿੱਥੇ ਸਾਰੇ ਜਨਸੰਖਿਅਕੀ ਫੀਲਡ ਇੱਕੋ ਜਿਹੇ ਹਨ) ਜੋ ਕਿ ਅਣਜਾਣੇ ਹੀ ਸਿਸਟਮ ਵਿਚ ਦਰਜ ਹੋ ਗਏ ਹਨ , ਉਦਾਹਰਣ ਵਜੋਂ ਜਦੋਂ ਇਕ ਵਸਨੀਕ ਨੂੰ ਕੁਝ ਦਿਨਾਂ ਵਿਚ ਆਧਾਰ ਨੰਬਰ ਪ੍ਰਾਪਤ ਨਹੀਂ ਹੁੰਦਾ ਅਤੇ ਉਹ ਇਕ ਨਾਮਾਂਕਣ ਕੇਂਦਰ ਵਿਚ ਮੁੜ-ਨਾਮਾਂਕਣ ਦਾ ਫੈਸਲਾ ਕਰਦਾ ਹੈ | ਇਹ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਡੀ-ਡੁਪਲੀਕੇਟ ਹਿੱਤ ਵੀ ਵਰਤਿਆ ਜਾਂਦਾ ਹੈ ਕਿਉਂਕਿ ਯੂਆਈਡੀਏਆਈ ਦੀ ਨੀਤੀ ਅਨੁਸਾਰ ਬੱਚਿਆਂ ਦਾ ਬਾਇਓਮੈਟ੍ਰਿਕਸ ਡਾਟਾ ਦਰਜ ਨਹੀਂ ਕੀਤਾ ਗਿਆ ਹੈ | ਜਨਸੰਖਿਅਕ ਡੀ-ਡੁਪਲੀਕੇਸ਼ਨ ਦਾ ਟੀੱਚਾ ਅਜਿਹੇ ਮਾਮਲਿਆਂ ਨੂੰ ਛਾਨਣਾ ਹੈ ਅਤੇ ਇਸ ਨਾਲ ਬਾਇਓਮੈਟ੍ਰਿਕ ਡੀ-ਡੁਪਲੀਕੇਸ਼ਨ ਹਿਤ ਜਾ ਰਹੇ ਮਾਮੂਲੀ ਦੁਹਰਾਈ ਦੇ ਮਾਮਲੇ ਘਟਣਗੇ |
ਦਸਤੀ ਗੁਣਵੱਤਾ ਚੈਕ: ਨਾਮਾਂਕਣ ਪੈਕੇਟ ਦਸਤੀ ਗੁਣਵੱਤਾ ਚੈਕ ਹਿੱਤ ਭੇਜੇ ਜਾਂਦੇ ਹਨ ਜਿਥੇ ਵਿਭਿੰਨ ਗੁਣਵੱਤਾ ਓਪਰੇਟਰ ਜਨਸੰਖਿਅਕੀ ਅਤੇ ਤਸਵੀਰ ਗੁਣਵੱਤਾ ਮੁੱਦਿਆਂ ਹਿੱਤ ਡਾਟਾ ਚੈਕ ਕਰਦੇ ਹਨ | ਇਸ ਵਿਚ, ਦਰਜ ਤਸਵੀਰ – ਮਨੁੱਖੀ ਤਸਵੀਰ ਦੀ ਮੌਜੂਦਗੀ, ਲਿੰਗ ਅਤੇ ਉਮਰ ਵਿਚ ਕੁੱਲ ਤੱਰੁਟੀਆਂ ਅਤੇ ਲਿਖਤੀ ਡਾਟਾ (ਵਰਣਾਂਤਰ ਤੱਰੁਟੀਆਂ) ਦੀਆਂ ਸਮੱਸਿਆਵਾਂ ਲਈ ਦਰੁਸਤੀ ਟੈਸਟ ਸ਼ਾਮਲ ਹਨ |
ਬਾਇਓਮੈਟ੍ਰਿਕ ਗੈਰ ਦੁਹਰਾਈ: ਇੱਕ ਵਾਰ ਜਦੋਂ ਪੈਕੇਟ ਸਾਰੇ ਪ੍ਰਮਾਣੀਕਰਣ, ਅਤੇ ਜਨਸੰਖਿਅਕੀ ਚੈਕ ਪਾਸ ਕਰ ਲੈਂਦਾ ਹੈ ਤਾਂ ਇਸ ਨੂੰ ਬਾਇਓਮੀਟ੍ਰਿਕ ਡੀ-ਡੁਪਲੀਕੇਸ਼ਨ ਹਿੱਤ ਬਾਇਓਮੀਟਰਿਕ ਸਬ-ਸਿਸਟਮ ਨੂੰ ਭੇਜਿਆ ਜਾਂਦਾ ਹੈ | ਸ਼ੁਧੱਤਾ ਅਤੇ ਕਾਰਗੁਜ਼ਾਰੀ ਦੇ ਉੱਚਤਮ ਪਧੱਰ ਯਕੀਨੀ ਕਰਨ ਲਈ 3 ਵੱਖ-ਵੱਖ ਵਿਕਰੇਤਾਵਾਂ ਦਾ ਏਬੀਆਈਐਸ ਸਿਸਟਮ ਲਈ ਇਸਤੇਮਾਲ ਕੀਤਾ ਜਾਂਦਾ ਹੈ | ਇਹ ਯਕੀਨੀ ਬਣਾਉਣ ਲਈ ਕਿ ਵਿਕਰੇਤਾ ਆਪਣੇ ਸਿਸਟਮਾਂ ਦੀ ਕਾਰਗੁਜ਼ਾਰੀ ਵਿਚ ਲਗਾਤਾਰ ਸੁਧਾਰ ਕਰਦੇ ਰਹਿਣ, ਉਹਨਾਂ ਦੀ ਸ਼ੁਧੱਤਾ ਅਤੇ ਕਾਰਗੁਜ਼ਾਰੀ ਦੇ ਆਧਾਰ ਤੇ ਉਹਨਾਂ ਨੂੰ ਲਾਭ ਦਿੱਤੇ ਜਾਂਦੇ ਹਨ | ਵਸਨੀਕਾਂ ਦੀ ਪਹਿਚਾਣ ਦੱਸੇ ਬਿਨਾਂ ਇਹਨਾਂ ਵਿਕਰੇਤਾਵਾਂ ਨੂੰ ਇਕ ਹਵਾਲਾ ਨੰਬਰ ( ਸੀਆਈਡੀਆਰ ਵਿਚ ਤਿਆਰ) ਸਮੇਤ ਵਸਨੀਕ ਦਾ ਗੁਮਨਾਮ ਬਾਇਓਮੈਟ੍ਰਿਕਸ ਮੁੱਹਈਆ ਕਰਵਾਇਆ ਜਾਂਦਾ ਹੈ | ਏਬੀਆਈਐਸ ਪ੍ਰਣਾਲੀ ਕਿਸੇ ਵੀ ਦੁਹਰਾਈ ਦਾ ਪਤਾ ਕਰਨ ਲਈ ਵਸਨੀਕ ਦੇ ਬਾਇਓਮੈਟ੍ਰਿਕਸ ਦਾ ਮੇਲ ਆਪਣੇ ਭੰਡਾਰ ਵਿਚ ਮੌਜੂਦ ਬਾਇਓਮੈਟ੍ਰਿਕਸ ਨਾਲ ਕਰਦੀ ਹੈ |
ਮੈਨੁਅਲ ਫੈਸਲਾ: ਏਬੀਆਈਐਸ ਸਿਸਟਮ ਦੁਆਰਾ ਪਹਿਚਾਣੇ ਗਏ ਸਾਰੀਆਂ ਦੁਹਰਾਈਆਂ ਨੂੰ ਫੈਸਲਾ ਮਾਡਿਯੂਲ ਕੋਲ ਭੇਜ ਦਿੱਤਾ ਜਾਂਦਾ ਹੈ | ਇਸ ਮਾਡਿਯੂਲ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਏਬੀਆਈਐਸ ਸਿਸਟਮਾਂ ਦੇ ਕਦੇ-ਕਦਾਈ ਸੰਭਾਵੀ ਗਲਤ ਮੇਲ ਕਾਰਣ ਕੋਈ ਵਸਨੀਕ ਅਸਵੀਕਾਰ ਨਾ ਹੋ ਜਾਵੇ |
ਆਧਾਰ ਪੱਤਰ ਭੇਜਣਾ
ਆਧਾਰ ਤਿਆਰ ਹੋਣ ਤੋਂ ਬਾਅਦ ਡਾਟਾ ਪ੍ਰਿੰਟ ਭਾਈਵਾਲ ਨਾਲ ਸਾਂਝਾ ਕੀਤਾ ਜਾਂਦਾ ਹੈ | ਪਤੱਰਾਂ ਦੀ ਪ੍ਰਿੰਟਿਗ ( ਮਾਰਗ ਜਾਣਕਾਰੀ ਸਮੇਤ) ਅਤੇ ਸੰਚਾਲਕ ਭਾਈਵਾਲ ਕੋਲ ਡਿਲਿਵਰੀ ਭੇਜਣ ਲਈ ਪ੍ਰਿੰਟ ਭਾਈਵਾਲ ਜਿਮੇਵਾਰ ਹੈ | ਸੰਚਾਲਕ ਭਾਈਵਾਲ (ਭਾਰਤੀ ਡਾਕ) ਫੇਰ ਦਸਤਵੇਜ਼ੀ ਪਤੱਰ ਨੂੰ ਵਸਨੀਕ ਤੱਕ ਪੰਹੁਚਾਉਣ ਲਈ ਜਿਮੇਵਾਰ ਹੈ |
ਆਧਾਰ ਜਾਰੀ ਕਰਨਾ
ਵਸਨੀਕ ਦੀ ਵਿਲੱਖਣਤਾ ਪਤਾ ਕਰਨ ਲਈ ਆਧਾਰ ਨੰਬਰ ਅਲਾਟ ਕੀਤਾ ਜਾਂਦਾ ਹੈ | ਵਸਨੀਕ ਦਾ ਜਨਸੰਖਿਅਕੀ ਡਾਟਾ ਇਸ ਆਧਾਰ ਨੰਬਰ ਨਾਲ ਸੰਬੰਧਤ ਹੈ ਇਸ ਲਈ ਇਹ ਪਹਿਚਾਣ ਅਤੇ ਪਤਾ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ | ਇਹ ਜਾਣਕਾਰੀ ਪ੍ਰਮਾਣੀਕਰਣ ਸਿਸਟਮਾਂ ਨੂੰ ਵੀ ਭੇਜੀ ਜਾਂਦੀ ਹੈ ਤਾਂ ਜੋ ਕਿ ਵਸਨੀਕ ਪ੍ਰਮਾਣੀਕਰਣ ਸਫਲਤਾਪੂਰਵਕ ਕੀਤਾ ਜਾ ਸਕੇ |