ਕਾਰਜਸ਼ੀਲ ਮਾਡਲ
ਇਹ ਓਪਰੇਟਿੰਗ ਮਾਡਲ ਬੇਸ ਪ੍ਰਮਾਣੀਕਰਨ ਈਕੋਸਿਸਟਮ ਵਿਚ ਸ਼ਾਮਲ ਪਾੱਤਰਾਂ ਨੂੰ ਦਰਸਾਉਂਦਾ ਹੈ| ਬੇਸ ਪ੍ਰਮਾਣੀਕਰਣ ਮਾਡਲ ਵਿੱਚ, ਹੇਠਾਂ ਦਿੱਤਾ ਚਿੱਤਰ ਮੁੱਖ ਪਾਤਰਾਂ ਦੀ ਪਛਾਣ ਕਰਦਾ ਹੈ ਅਤੇ ਡਾਟਾ ਪ੍ਰਵਾਹ ਦਰਸਾਉਂਦਾ ਹੈ, ਤਾਂ ਜੋ ਮੁੱਖ ਪਾਤਰਾਂ ਨੂੰ ਇੱਕ ਦੂਜੇ ਨਾਲ ਜੋੜਿਆ ਜਾ ਸਕੇ| ਮੁੱਖ ਪਾਤਰਾਂ ਦਾ ਇੱਕ ਸੰਖੇਪ ਵਰਣਨ ਅਤੇ ਉਹ ਪਰਿਦ੍ਰਿਸ਼ ਜਿਸ ਵਿੱਚ ਉਹ ਇਕ-ਦੂਜੇ ਨਾਲ ਜੁੜ ਸਕਦੇ ਹਨ, ਹੇਠ ਦਰਜ ਚਿੱਤਰ ਵਿਚ ਦਰਸਾਏ ਗਏ ਹਨ|
ਅਧਾਰ ਪ੍ਰਮਾਣੀਕਰਣ ਈਕੋਪ੍ਰਣਾਲੀ ਵਿਚ ਸਟੇਕਹੋਲਡਰ
"ਅਧਾਰ ਨੰਬਰ ਧਾਰਕ" ਤੋਂ ਭਾਵ ਉਹ ਵਿਅਕਤੀ ਹੈ ਜਿਸ ਨੂੰ ਐਕਟ ਦੇ ਅਧੀਨ ਅਧਾਰ ਨੰਬਰ ਜਾਰੀ ਕੀਤਾ ਗਿਆ ਹੋਵੇ|
"ਪ੍ਰਮਾਣੀਕਰਣ" ਤੋਂ ਭਾਵ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਵਿਅਕਤੀ ਬਾਇਓਮੈਟ੍ਰਿਕ ਜਾਣਕਾਰੀ ਦੇ ਨਾਲ ਆਧਾਰ ਨੰਬਰ ਕੇਂਦਰੀ ਪਛਾਣ ਡਾਟਾ ਰਿਪੋਜ਼ਟਰੀ ਨੂੰ ਇਸ ਦੀ ਤਸਦੀਕ ਲਈ ਜਮ੍ਹਾਂ ਕਰਵਾਇਆ ਜਾਂਦਾ ਹੈ ਅਤੇ ਅਜਿਹੀ ਰਿਪੋਜ਼ਟਰੀ ਉਪਲਬਧ ਜਾਣਕਾਰੀ ਦੇ ਆਧਾਰ 'ਤੇ, ਸ਼ੁੱਧਤਾ ਜਾਂ ਉਸ ਦੀ ਘਾਟ ਦੀ ਪੁਸ਼ਟੀ ਕਰਦੀ ਹੈ|
"ਪ੍ਰਮਾਣਿਕਤਾ ਦੀ ਸਹੂਲਤ" ਤੋਂ ਭਾਵ ਹੈ ਅਥਾਰਟੀ ਦੁਆਰਾ ਮੁਹੱਈਆ ਕੀਤੀ ਉਹ ਸਹੂਲਤ ਜੋ, ਹਾਂ/ਨਹੀਂ ਪ੍ਰਤੀਕ੍ਰਿਆ ਜਾਂ ਈ-ਕੇਵਾਈਸੀ ਡਾਟਾ, ਜੋ ਵੀ ਲਾਗੂ ਹੋਵੇ, ਪ੍ਰਦਾਨ ਕਰਕੇ ਪ੍ਰਮਾਣਿਕਤਾ ਦੀ ਪ੍ਰਕਿਰਿਆ ਦੁਆਰਾ ਆਧਾਰ ਨੰਬਰ ਧਾਰਕ ਦੀ ਪਛਾਣ ਜਾਣਕਾਰੀ ਦੀ ਤਸਦੀਕ ਕਰਦੀ ਹੈ|
"ਪ੍ਰਮਾਣਿਕਤਾ ਸੇਵਾ ਏਜੰਸੀ" ਜਾਂ "ਏ ਐੱਸ ਏ" ਤੋਂ ਭਾਵ ਇਕ ਅਦਾਰੇ ਵੱਲੋਂ ਅਥਾਰਟੀ ਦੁਆਰਾ ਪ੍ਰਮਾਣਿਕਤਾ ਦੀ ਸਹੂਲਤ ਦੀ ਵਰਤੋਂ ਕਰਕੇ ਪ੍ਰਮਾਣਿਕਤਾ ਕਰਨ ਲਈ ਇਕ ਬੇਨਤੀਕਰਤਾ ਸੰਸਥਾ ਨੂੰ ਸਮਰੱਥ ਬਣਾਉਣ ਲਈ ਸੁਰੱਖਿਅਤ ਨੈਟਵਰਕ ਕਨੈਕਟੀਵਿਟੀ ਅਤੇ ਸੰਬੰਧਿਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਜਾਣਾ ਹੈ|
"ਪ੍ਰਮਾਣੀਕਰਨ ਯੂਜਰ ਏਜੰਸੀ" ਜਾਂ "ਏਯੂਏ" ਤੋਂ ਭਾਵ ਇਕ ਬੇਨਤੀ ਕਰਨ ਵਾਲੀ ਸੰਸਥਾ ਹੈ ਜੋ ਅਥਾਰਿਟੀ ਦੁਆਰਾ ਮੁਹੱਈਆ ਕਰਵਾਈ ਗਈ ਹਾਂ / ਨਹੀਂ ਪ੍ਰਮਾਣਿਕਤਾ ਸਹੂਲਤ ਦੀ ਵਰਤੋਂ ਕਰਦੀ ਹੈ|
"ਕੇਂਦਰੀ ਪਛਾਣ ਡਾਟਾ ਰਿਪੋਜ਼ਟਰੀ" ਜਾਂ "ਸੀਆਈਡੀਆਰ" ਤੋਂ ਭਾਵ ਇੱਕ ਜਾਂ ਇੱਕ ਤੋਂ ਵੱਧ ਸਥਾਨਾਂ ਵਿੱਚ ਸਾਰੇ ਅਧਾਰ ਨੰਬਰ ਵਾਲੇ ਸਮੂਹ ਆਧਾਰ ਨੰਬਰ ਧਾਰਕਾਂ ਨੂੰ, ਜਿਸ ਵਿੱਚ ਅਨੁਸਾਰੀ ਡੈਮੋਗ੍ਰਾਫ਼ਿਕ ਜਾਣਕਾਰੀ ਅਤੇ ਅਜਿਹੇ ਵਿਅਕਤੀਆਂ ਦੀ ਬਾਇਓਮੀਟ੍ਰਿਕ ਜਾਣਕਾਰੀ ਅਤੇ ਇਸ ਨਾਲ ਸੰਬੰਧਿਤ ਹੋਰ ਜਾਣਕਾਰੀ ਸਮੇਤ ਜਾਰੀ ਕੀਤੇ ਗਏ ਹਨ|
ਪ੍ਰਮਾਣੀਕਰਣ ਡਿਵਾਇਸਾਂ: ਇਹ ਉਹ ਡਿਵਾਇਸਾਂ ਹਨ ਜੋ ਆਧਾਰ ਧਾਰਕਾਂ ਤੋਂ ਪੀਆਈਡੀ (ਨਿੱਜੀ ਪਛਾਣ ਡਾਟਾ) ਇਕੱਠਾ ਕਰੱਦੀਆਂ ਹਨ, ਪੀਆਈਡੀ ਬਲਾਕ ਨੂੰ ਏਨਕ੍ਰਿਪਟ ਕਰਦੀਆਂ ਹਨ, ਪ੍ਰਮਾਣੀਕਰਨ ਪੈਕਟਾਂ ਨੂੰ ਪ੍ਰਸਾਰਿਤ ਕਰਦੀਆਂ ਹਨ ਅਤੇ ਪ੍ਰਮਾਣੀਕਰਨ ਨਤੀਜੇ ਪ੍ਰਾਪਤ ਕਰਦੀਆਂ ਹਨ| ਉਦਾਹਰਣਾਂ ਵਜੋਂ ਪੀਸੀ, ਕਿਓਸਕ, ਹੈਂਡਹੈਲਡ ਡਿਵਾਈਸ ਆਦਿ ਸ਼ਾਮਿਲ ਹਨ| ਉਹ ਏਯੂਏ / ਉਪ ਏਯੂਏਏ ਦੁਆਰਾ ਤੈਨਾਤ ਕੀਤੇ, ਸੰਚਾਲਿਤ ਅਤੇ ਪ੍ਰਬੰਧਿਤ ਹਨ. "
ਪ੍ਰਮਾਣੀਕਰਨ ਬੇਨਤੀਆਂ ਭੇਜਣ ਦੀ ਪ੍ਰਕ੍ਰਿਆ
1) ਬੇਨਤੀਕਰਤਾ ਸੰਸਥਾ ਜਾਂ ਕਿਸੇ ਵੀ ਹੋਰ ਪਛਾਣਕਰਤਾ ਦੁਆਰਾ ਮੁਹੱਈਆ ਆਧਾਰ ਨੰਬਰ ਜੋ ਅਧਾਰ ਨੰਬਰ ਨਾਲ ਮੈਪ ਹੋਇਆ ਹੋਵੇ ਅਤੇ ਜ਼ਰੂਰੀ ਡੈਮੋਗ੍ਰਾਫ਼ਿਕ ਅਤੇ / ਜਾਂ ਬਾਇਓਮੈਟ੍ਰਿਕ ਜਾਣਕਾਰੀ ਅਤੇ / ਜਾਂ ਆਧਾਰ ਨੰਬਰ ਧਾਰਕ ਤੋਂ ਓਟੀਪੀ ਇਕੱਤਰ ਕਰਨ ਉਪਰੰਤ ਕਲਾਇੰਟ ਐਪਲੀਕੇਸ਼ਨ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਪੀਆਈਡੀ ਬਲਾੱਕ ਵਿਚ ਕਿਸੇ ਵੀ ਪ੍ਰਕਾਰ ਦੇ ਪ੍ਰਸਾਰਣ ਤੋਂ ਪਹਿਲਾਂ ਪੈਕੇਜ ਅਤੇ ਇਹਨਾਂ ਇਨਪੁਟ ਪੈਰਾਮੀਟਰਾਂ ਨੂੰ ਤੁਰੰਤ ਇਨਕ੍ਰਿਪਟ ਕਰੇਗੀ ਅਤੇ ਇਸ ਉਦੇਸ਼ ਲਈ ਅਥਾਰਟੀ ਵਲੋਂ ਨਿਰਧਾਰਤ ਸੁਰੱਖਿਅਤ ਪ੍ਰੋਟੋਕੋਲ ਦੀ ਵਰਤੋਂ ਕਰਕੇ ਬੇਨਤੀਕਰਤਾ ਸੰਸਥਾ ਦੇ ਸਰਵਰ ਨੂੰ ਭੇਜੇਗੀ|
2) ਪ੍ਰਮਾਣਿਕਤਾ ਤੋਂ ਬਾਅਦ, ਬੇਨਤੀ ਕਰਨ ਵਾਲੀ ਇਕਾਈ ਦਾ ਸਰਵਰ ਪ੍ਰਮਾਣਿਕਤਾ ਦੀ ਮੰਗ ਨੂੰ ਪ੍ਰਮਾਣਿਕਤਾ ਸੇਵਾ ਏਜੰਸੀ ਦੇ ਸਰਵਰ ਰਾਹੀਂ ਅਥਾਰਿਟੀ ਦੁਆਰਾ ਨਿਰਧਾਰਤ ਕੀਤੇ ਅਨੁਸਾਰ, ਸੀਆਈਡੀਆਰ ਨੂੰ ਭੇਜੇਗਾ| ਪ੍ਰਮਾਣਿਕਤਾ ਦੀ ਬੇਨਤੀ ਉੱਤੇ ਬੇਨਤੀਕਰਤਾ ਅਦਾਰੇ ਵੱਲੋਂ ਅਤੇ/ਜਾਂ ਪ੍ਰਮਾਣਿਕਤਾ ਸੇਵਾ ਏਜੰਸੀ ਦੁਆਰਾ ਉਨ੍ਹਾਂ ਦੇ ਆਪਸੀ ਇਕਰਾਰਨਾਮੇ ਅਨੁਸਾਰ ਡਿਜ਼ੀਟਲੀ ਹਸਤਾਖਰਿਤ ਕੀਤੀ ਜਾਵੇਗੀ|
3) ਪ੍ਰਮਾਣਿਕਤਾ ਮੰਗ ਦੇ ਮੋਡ ਦੇ ਆਧਾਰ ਤੇ, ਸੀਆਈਡੀਆਰ ਉਸ ਵਿਚ ਜਮ੍ਹਾਂ ਕੀਤੇ ਡਾਟੇ ਦੇ ਖਿਲਾਫ ਇਨਪੁਟ ਮਾਪਦੰਡਾਂ ਨੂੰ ਪ੍ਰਮਾਣਿਤ ਕਰੇਗੀ ਅਤੇ ਡਿਜ਼ੀਟਲੀ ਹਸਤਾਖਰਿਤ ਹਾਂ ਜਾਂ ਨਹੀਂ ਪ੍ਰਤੀਕਿਰਿਆ, ਜਾਂ ਹਸਤਾਖਰਿਤ ਈ-ਕੇਵਾਈਸੀ ਡੇਟਾ ਦੇ ਨਾਲ ਈ-ਕੇਵਾਈਸੀ ਪ੍ਰਤੀਕ੍ਰਿਆ, ਜਿਵੇਂ ਦਾ ਵੀ ਮਾਮਲਾ ਹੋਵੇ, ਪ੍ਰਮਾਣਿਕ ਟ੍ਰਾਂਜੈਕਸ਼ਨ ਨਾਲ ਸਬੰਧਤ ਹੋਰ ਤਕਨੀਕੀ ਵੇਰਵਿਆਂ ਦੇ ਨਾਲ ਭੇਜੇਗੀ|
4) ਪ੍ਰਮਾਣਿਕਰਨ ਦੇ ਸਾਰੇ ਮੋਡਾਂ ਵਿਚ, ਅਧਾਰ ਨੰਬਰ ਲਾਜ਼ਮੀ ਹੈ ਅਤੇ ਉਪ-ਨਿਯਮ (1) ਵਿਚ ਨਿਰਧਾਰਿਤ ਇਨਪੁਟ ਪੈਰਾਮੀਟਰਾਂ ਵਿਚ ਇਸ ਪ੍ਰਕਾਰ ਜਮ੍ਹਾਂ ਕੀਤਾ ਜਾਂਦਾ ਹੈ ਕਿ ਪ੍ਰਮਾਣਿਕਤਾ ਹਮੇਸ਼ਾ ਘਟ ਕੇ 1:1 ਦੇ ਮੇਲ ਵਿਚ ਹੋਵੇ|
5) ਇਕ ਬੇਨਤੀਕਰਤਾ ਅਦਾਰਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਪੀਆਈਡੀ ਬਲਾੱਕਾਂ ਦੀ ਇਨਕ੍ਰਿਪਸ਼ਨ ਅਥਾਰਟੀ ਵੱਲੋਂ ਨਿਰਧਾਰਿਤ ਪ੍ਰਕ੍ਰਿਆਵਾਂ ਅਤੇ ਸ਼ਰਤਾਂ ਦੇ ਅਨੁਸਾਰ ਪ੍ਰਮਾਣੀਕਰਨ ਦੇ ਦੌਰਾਨ ਹੋਵੇ|
ਮੁੱਖ ਪਾੱਤਰ ਇਕ ਦੂਜੇ ਨਾਲ ਕਈ ਢੰਗਾਂ ਨਾਲ ਸ਼ਾਮਲ ਹੋ ਸਕਦੇ ਹਨ| ਉਦਾਹਰਣ ਵਜੋਂ, ਇਕ ਏਯੂਏ ਆਪਣਾ ਹੀ ਏਐਸਏ ਬਣ ਸਕਦਾ ਹੈ, ਇਕ ਏਯੂਏ ਕਾਰੋਬਾਰ ਨਿਰੰਤਰਤਾ ਯੋਜਨਾਬੰਦੀ ਜਿਹੇ ਕਾਰਨਾਂ ਕਰਕੇ ਕਈ ਏਐਸਏ ਰਾਹੀਂ ਅਧਾਰ ਪ੍ਰਮਾਣੀਕਰਨ ਸੇਵਾਵਾਂ ਤੱਕ ਪਹੁੰਚ ਸਕਦਾ ਹੈ, ਇਕ ਏਯੂਏ ਆਪਣੀ ਸੇਵਾ ਪ੍ਰਦਾਨਗੀ ਲੋੜਾਂ ਹਿੱਤ ਅਤੇ ਕਈ ਉਪ ਏਯੂਏ ਲਈ ਪ੍ਰਮਾਣੀਕਰਨ ਬੇਨਤੀਆਂ ਸੰਚਾਰਿਤ ਕਰਦਾ ਹੈ|