ਨਾਮਾਂਕਨ ਏਜੰਸੀਆਂ

ਨਾਮਾਂਕਣ ਏਜੰਸੀਆਂ ਵਸਨੀਕਾਂ ਦੇ ਨਾਮਾਂਕਣ ਹਿੱਤ ਰਜਿਸਟਰਾਰ ਦੁਆਰਾ ਨਿਯੁਕਤ ਕੀਤੀਆਂ ਹਸਤੀਆਂ ਹਨ ਜਿਥੇ ਯੂਆਈਡੀਏਆਈ ਪ੍ਰਕ੍ਰਿਆ ਅਨੁਸਾਰ ਜਨਸੰਖਿਅਕੀ ਅਤੇ ਬਾਇਓਮੈਟ੍ਰਿਕ ਡਾਟਾ ਇਕੱਠਾ ਕੀਤਾ ਜਾਂਦਾ ਹੈ | ਰਜਿਸਟਰਾਰ ਨਾਲ ਕੰਮ ਕਰਦੇ ਰਹਿਣ ਲਈ ਨਾਮਾਂਕਣ ਏਜੰਸੀਆਂ ਨੂੰ ਯੂਆਈਡੀਏਆਈ ਦੀ ਸੂਚੀ ਵਿਚ ਸ਼ਾਮਲ ਰਹਿਣਾ ਯਕੀਨੀ ਬਣਾਕੇ ਰਖਣਾ ਚਾਹੀਦਾ ਹੈ | ਜੇਕਰ ਗੈਰ-ਸੂਚੀਬੱਧ ਏਜੰਸੀਆਂ ਰਜਿਸਟਰਾਰ ਨਾਲ ਕੰਮ ਕਰਦੀਆਂ ਹਨ ਤਾਂ ਉਹਨਾਂ ਤੇ ਵੀ ਸੂਚੀਬੱਧ ਏਜੰਸੀਆਂ ਵਾਲੀਆਂ ਸ਼ਰਤਾਂ ਲਾਗੂ ਹੂੰਦੀਆਂ ਹਨ |

  • ਨਾਮਾਂਕਣ ਏਜੰਸੀ ਸੰਗਠਨ ਦੀ ਰੂਪਰੇਖਾ, ਤਕਨੀਕੀ ਅਤੇ ਵਿੱਤੀ ਮੁਲਾਂਕਣ ਦੇ ਪ੍ਰਮਾਣੀਕਰਣ ਦੀਆਂ ਠੇਕਾ ਸ਼ਰਤਾਂ ਅਧੀਨ ਰਜਿਸਟਰਾਰ ਦੁਆਰਾ ਨਿਯੁਕਤ ਇਕ ਏਜੰਸੀ ਹੈ |
  • ਨਾਮਾਂਕਣ ਏਜੰਸੀਆਂ ਫੀਲਡ ਨਾਮਾਂਕਣ ਸਟੇਸ਼ਨਾ ਹਿੱਤ ਆਪਰੇਟਰ ਅਤੇ ਸੁਪਰਵਾਈਜ਼ਰ ਉਪਲੱਬਧ ਕਰਵਾਉਂਦੀਆਂ ਹਨ ਅਤੇ ਵਸਨੀਕਾਂ ਦੇ ਅਨੁਕੂਲ ਨਾਮਾਂਕਣ ਹਿੱਤ ਲੋੜੀਂਦਾ ਮਾਹੌਲ ਬਣਾਉਂਦੀਆਂ ਹਨ |
  • ਨਾਮਾਂਕਣ ਏਜੰਸੀਆਂ ਨੂੰ ਵਸਨੀਕਾਂ ਅਤੇ ਯੂਆਈਡੀਏਆਈ ਨੂੰ ਨਾਮਾਂਕਣ ਸ਼੍ਡਿਯੂਲ ਬਾਰੇ ਪਹਿਲਾਂ ਸੂਚਨਾ ਦੇਣੀ ਚਾਹੀਦੀ ਹੈ |
  • ਨਾਮਾਂਕਣ ਏਜੰਸੀਆਂ ਨੂੰ ਯੂਆਈਡੀਏਆਈ ਦੁਆਰਾ ਸੂਚੀਬੱਧ ਕੀਤਾ ਜਾਵੇਗਾ ਅਤੇ ਸਫਲਤਾਪੂਰਵਕ ਆਧਾਰ ਤਿਆਰ ਹੋਣ ਤੋਂ ਬਾਅਦ ਰ੍ਜਿਸਟਰਾਰ ਦੁਆਰਾ ਅਦਾਇਗੀ ਕੀਤੀ ਜਾਵੇਗੀ |
  • ਨਾਮਾਂਕਣ ਏਜੰਸੀਆਂ ਨੂੰ ਵਸਨੀਕਾਂ ਦੇ ਨਾਮਾਂਕਣ ਅਤੇ ਵਸਨੀਕ ਦੇ ਡਾਟਾ ਦੀ ਸੋਧ ਜਾਂ ਅੱਪਡੇਟ ਹਿੱਤ ਨਾਮਾਂਕਣ ਕੇਂਦਰ ਸਥਾਪਿਤ ਕਰਨੇ ਚਾਹੀਦੇ ਹਨ |
  • ਨਾਮਾਂਕਣ ਮੰਤਵ ਹਿੱਤ ਈਏ ਸਿਰਫ ਯੂਆਈਡੀਏਆਈ ਦੁਆਰਾ ਉਪਲੱਬਧ ਸਾਫਟਵੇਆਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ | ਨਾਮਾਂਕਣ ਮੰਤਵ ਲਈ ਯੂਆਈਡੀਏਆਈ ਵੱਲੋਂ ਉਪਲੱਬਧ ਕਰਵਾਏ ਗਏ ਕੇਵਲ ਉਸੇ ਸਾਫ਼ਟਵੇਅਰ ਦਾ ਪ੍ਰਯੋਗ ਕੀਤਾ ਜਾਵੇ ਜਿਸ ਵਿਚ ਆਡਿਟ ਡਾਟਾ ਨੂੰ ਹਰੇਕ ਨਾਮਾਂਕਣ ਲਈ ਨਾਮਾਂਕਣ ਪੈਕੇਟ ਦੇ ਭਾਗ ਵਜੋਂ ਕੈਪਚਰ ਕਰਨ / ਨਾਮਾਂਕਣ ਕਲਾਇੰਟ ਨੂੰ ਲੱਭਣ ਲਈ ਅਪਡੇਟ, ਆਪਰੇਟਰ, ਸੁਪਰਵਾਈਜ਼ਰ, ਨਾਮਾਂਕਣ ਏਜੰਸੀ, ਰਜਿਸਟ੍ਰਾਰ ਅਤੇ ਹੋਰ ਜਾਣਕਾਰੀ ਦਾ ਉਪਬੰਧ ਹੋਵੇ|
  • ਸਾਜੋ ਸਮਾਨ ਜਿਵੇਂ ਕੰਪਿਉਟਰ, ਪ੍ਰਿੰਟਰ, ਬਾਇਓਮੈਟ੍ਰਿਕ ਯੰਤਰ ਅਤੇ ਹੋਰ ਸਹਿ ਸਮੱਗਰੀ ਅਥਾਰਟੀ ਦੁਆਰਾ ਸਮੇਂ-ਸਮੇਂ ਤੇ ਨਿਰਧਾਰਤ ਵਿਵਰਣ ਅਨੁਸਾਰ ਹੋਣਾ ਚਾਹੀਦਾ ਹੈ |
  • ਨਾਮਾਂਕਣ ਹਿੱਤ ਵਰਤੇ ਜਾਣ ਵਾਲੇ ਬਾਇਓਮੈਟ੍ਰਿਕ ਯੰਤਰ ਯੂਆਈਡੀਏਆਈ ਦੁਆਰਾ ਨਿਰਧਾਰਤ ਵਿਵਰਣ ਅਤੇ ਅਥਾਰਟੀ ਦੁਆਰਾ ਨਿਰਧਾਰਤ ਪ੍ਰਕ੍ਰਿਆ ਅਨੁਸਾਰ ਪ੍ਰਮਾਣਿਤ ਹੋਣੇ ਚਾਹੀਦੇ ਹਨ |
  • ਨਾਮਾਂਕਣ ਆਪਰੇਟਰ ਸਹਾਇਕ ਦਸਤਾਵੇਜਾਂ ਦੀ ਭੌਤਿਕ/ਇਲੈਕਟ੍ਰਾਨਿਕ ਨਕਲ ਇਕੱਤਰ ਕਰੇਗਾ ਜਾਂ ਅਥਾਰਟੀ ਦੁਆਰਾ ਦਸੇ ਅਨੁਸਾਰ ਇਲੈਕਟ੍ਰਾਨਿਕ ਰੂਪ ਵਿਚ ਤਬਦੀਲ ਕਰੇਗਾ |
  • ਨਾਮਾਂਕਣ ਏਜੰਸੀ ਫੀਲਡ ਪਧੱਰ ਅਮਲ ਅਤੇ ਆਡਿਟ ਲਈ ਜਿੰਮੇਵਾਰ ਹੋਵੇਗੀ | ਨਾਮਾਂਕਣ ਏਜੰਸੀ ਇਸ ਦੁਆਰਾ ਜਾਂ ਇਸ ਵੱਲੋਂ ਕਿਸੇ ਹੋਰ ਵਿਆਕਤੀ ਦੁਆਰਾ ਵਰਤੀ ਜਾਣ ਵਾਲੀ ਇਮਾਰਤ ਵਿਚ ਅਥਾਰਟੀ ਦੀ ਜਾਇਜ ਪਹੁੰਚ ਦੇਵੇਗੀ ਅਤੇ ਇਸਦੇ ਜਾਂ ਇਸ ਵੱਲੋਂ ਕਿਸੇ ਵਿਆਕਤੀ ਦੇ ਕਬਜ਼ੇ ਵਿਚ ਕਿਸੇ ਵੀ ਕਿਤਾਬ, ਰਿਕਾਰਡ, ਦਸਤਾਵੇਜ ਅਤੇ ਕੰਪਿਉਟਰ ਡਾਟਾ ਤੱਕ ਉਚਿਤ ਸਹੂਲੀਅਤ ਮੁੱਹਈਆ ਕਰਵਾਏਗੀ ਅਤੇ ਦਸਤਾਵੇਜਾਂ ਜਾਂ ਹੋਰ ਸਮੱਗਰੀ ਦੀਆਂ ਨਕਲਾਂ ਉਪਲੱਬਧ ਕਰਵਾਏਗੀ ਜੋ ਅਥਾਰਟੀ ਦੀ ਨਜਰ ਵਿਚ ਆਡਿਟ ਦੇ ਮੰਤਵ ਲਈ ਜਰੂਰੀ ਹੈ |
  • ਨਾਮਾਂਕਣ ਏਜੰਸੀ ਹਮੇਸ਼ਾਂ ਆਚਰਣ ਸੰਹਿਤਾ ਦੀ ਪਾਲਣਾ ਕਰੇਗੀ |
  • ਨਾਮਾਂਕਣ ਏਜੰਸੀ ਅਥਾਰਟੀ ਦੁਆਰਾ ਸਮੇਂ ਸਮੇਂ ਤੇ ਜਾਰੀ ਵੱਖ ਵੱਖ ਪ੍ਰਕ੍ਰਿਆਵਾਂ, ਨੀਤੀਆਂ ਅਤੇ ਦਿਸ਼ਾ ਨਿਰਦੇਸ਼ਾਂ, ਜਾਂਚ ਸੂਚੀ, ਫਾਰਮ ਅਤੇ ਨਮੂਨਿਆਂ ਦੀ ਪਾਲਣਾ ਕਰੇਗੀ |

ਨਾਮਾਂਕਣ ਏਜੰਸੀ ਦੀਆਂ ਗਤੀਵਿਧੀਆਂ

  • ਨਾਮਾਂਕਣ ਕੇਂਦਰ ਸਥਾਪਿਤ ਕਰਨ ਹਿੱਤ ਜਾਂਚਸੂਚੀ ਅਨੁਸਾਰ ਯੰਤਰ ਅਤੇ ਹੋਰ ਲੋੜਾਂ ਹਿਤ ਖਰੀਦ ਕਰਨਾ |
  • ਆਪਰੇਟਰ/ਸੁਪਰਵਾਈਜ਼ਰ ਅਤੇ ਰਜਿਸਟਰਾਰ ਨਿਯੁਕਤ ਕਰਨਾ ਅਤੇ ਇਹਨਾਂ ਨੂੰ ਯੂਆਈਡੀਏਆਈ ਵਿਖੇ ਕ੍ਰਿਆਸ਼ੀਲ ਕਰਨਾ
    • ਇਕ ਪ੍ਰਮਾਣਿਤ ਈਏ ਆਪਰੇਟਰ ਦੁਆਰਾ ਨਿਯੁਕਤ ਪਹਿਲਾ ਆਪਰੇਟਰ ਹਾਸਿਲ ਕਰਨਾ
    • ਇਸ ਆਪਰੇਟਰ ਹਿੱਤ ਡਾਟਾ ਪੈਕੇਟ ਅਤੇ ਯੂਜ਼ਰ ਮੈਨੇਜਮੈਂਟ ਸ਼ੀਟ ਸੀਆਈਡੀਆਰ ਕੋਲ ਭੇਜਣਾ
    • ਯੂਆਈਡੀ ਪ੍ਰਾਪਤ ਕਰਨਾ ਅਤੇ ਹੋਰਾਂ ਦਾ ਨਾਮਾਂਕਣ ਕਰਨ ਲਈ ਇਸ ਆਪਰੇਟਰ ਨੂੰ ਅਗੇ ਭੇਜਣਾ |
    • ਪਹਿਲੇ ਆਪਰੇਟਰ ਦੁਆਰਾ ਨਿਯੁਕਤ ਕੀਤੇ ਆਪਰੇਟਰ/ਸੁਪਰਵਾਈਜ਼ਰ ਅਤੇ ਤਕਨੀਕੀ ਪ੍ਰ੍ਬੰਧਕ ਅਤੇ ਜੇਕਰ ਲੋੜ ਹੈ ਤਾਂ ਪ੍ਰ੍ਵੇਸ਼ਕ ਵੀ ਹਾਸਿਲ ਕਰਨਾ
    • ਉਹਨਾਂ ਦੇ ਡਾਟਾ ਪੈਕੇਟ ਅਤੇ ਯੂਜਰ ਮੈਨੇਜਮੈਂਟ ਫਾਈਲ ਸੀਆਈਡੀਆਰ ਨੂੰ ਭੇਜਣਾ
    • ਯੂਆਈਡੀ ਪ੍ਰਾਪਤ ਕਰਨਾ
    • ਉਹਨਾਂ ਨੂੰ TCA ਦੁਆਰਾ ਪ੍ਰਮਾਣੀਕਰਣ ਇਮਤਿਹਾਨ ਲਈ ਰਜਿਸਟਰ ਕਰਨਾ
    • ਸੀਆਈਡੀਆਰ ਵਿਚ ਰਜਿਸਟਰਡ ਅਮਲਾ ਅਗੇ ਜਾ ਸਕਦਾ ਹੈ ਅਤੇ ਹੋਰ ਪ੍ਰਵੇਸ਼ਕ, ਵਸਨੀਕ ਭਰਤੀ ਕਰ ਸਕਦਾ ਹੈ |
  • ਸਟੇਸ਼ਨ ਰਜਿਸਟਰੇਸ਼ਨ
    • ਈਏ ਤਕਨੀਕੀ ਐਡਮਿਨ ਈਮੇਲ ਆਈਡੀ ਤੇ ਈਏ ਉਪਭੋਗਤਾ ਕੋਡ ਪ੍ਰਾਪਤ ਕਰੋ
    • ਯੂਆਈਡੀਏਆਈ ਕੋਲੋਂ ਰਜਿਸਟਰ ਕੋਡ ਅਤੇ ਈਏ ਕੋਡ ਪ੍ਰਾਪਤ ਕਰੋ
    • ਆਧੁਨਿਕ ਆਧਾਰ ਸਾਫਟਵੇਆਰ ਪ੍ਰਾਪਤ ਕਰੋ ਅਤੇ ਸਥਾਪਿਤ ਕਰੋ, ਕਲਾਂਇੰਟ ਲੈਪਟਾਪ ਰਜਿਸਟਰ ਅਤੇ ਕਨ੍ਫਿਗਰ ਕਰੋ
    • ਉਪਭੋਗਤਾ ਸੈਟਅਪ ਪੂਰਾ ਕਰੋ ਅਤੇ ਕੇਵਾਈਆਰ ਅਤੇ ਕੇਵਾਈਆਰ ਲਈ ਟੈਸਟ ਕਰੋ
    • ਪੂਰਵ-ਨਾਮਾਂਕਣ ਡਾਟਾ ਲੋਡ ਅਤੇ ਟੈਸਟ ਕਰਨਾ