ਪ੍ਰਮਾਣੀਕਰਣ ਬੇਨਤੀਕਰਤਾ ਏਜੰਸੀ

ਜਾਣ-ਪਛਾਣ

ਆਧਾਰ ਐਕਟ 2016 ਦੇ ਅਨੁਸਾਰ, ਇਕ ਬੇਨਤੀ ਕਰਤਾ ਸੰਸਥਾ ਦਾ ਅਰਥ ਹੈ, ਇਕ ਅਜਿਹੀ ਏਜੰਸੀ ਜਾਂ ਉਹ ਵਿਅਕਤੀ ਜੋ ਪ੍ਰਮਾਣਿਕਤਾ ਲਈ ਇਕ ਵਿਅਕਤੀ ਦਾ ਆਧਾਰ ਨੰਬਰ ਅਤੇ ਡੈਮੋਗ੍ਰਾਫ਼ਿਕ ਜਾਣਕਾਰੀ ਜਾਂ ਬਾਇਓਮੈਟ੍ਰਿਕ ਜਾਣਕਾਰੀ ਕੇਂਦਰੀ ਪਛਾਣ ਡਾਟਾ ਰਿਪੋਜ਼ਟਰੀ (ਸੀਆਈਡੀਆਰ) ਕੋਲ ਜਮਾਂ ਕਰਵਾਉਂਦਾ ਹੈ|

ਆਥੇਂਟਿਕੇਸ਼ਨ ਯੂਜਰ ਏਜੰਸੀ (ਏਯੂਏ) ਇਕ ਅਥਾਰਟੀ ਹੈ ਜੋ ਆਧਾਰ ਨੰਬਰ ਧਾਰਕ ਨੂੰ ਆਧਾਰ ਸਮਰਥਿਤ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ, ਅਤੇ ਇਹ ਪ੍ਰਮਾਣਿਕਤਾ ਆਥੇਂਟਿਕੇਸ਼ਨ ਸੇਵਾ ਏਜੰਸੀ (ਏਐਸਏ) ਰਾਹੀਂ ਪ੍ਰਦਾਨ ਕੀਤੀ ਗਈ ਹੈ| ਇੱਕ ਏਯੂਏ ਭਾਰਤ ਵਿੱਚ ਰਜਿਸਟਰ ਕੀਤੀ ਸਰਕਾਰੀ / ਪਬਲਿਕ / ਪ੍ਰਾਈਵੇਟ ਕਾਨੂੰਨੀ ਏਜੰਸੀ ਹੋ ਸਕਦੀ ਹੈ, ਜੋ ਯੂਆਈਡੀਏਆਈ ਦੀ ਆਧਾਰ ਪ੍ਰਮਾਣਿਕਤਾ ਸੇਵਾਵਾਂ ਦੀ ਵਰਤੋਂ ਕਰਦੀ ਹੈ ਅਤੇ ਸੇਵਾਵਾਂ / ਵਪਾਰਕ ਕਾਰਜਾਂ ਨੂੰ ਸਮਰੱਥ ਬਣਾਉਣ ਲਈ ਪ੍ਰਮਾਣੀਕਰਣ ਬੇਨਤੀਆਂ ਭੇਜਦੀ ਹੈ|

ਸੱਬ ਏਯੂਏ ਇਕ ਅਜਿਹੀਆਂ ਏਜੰਸੀਆਂ ਹਨ ਜੋ ਮੌਜੂਦਾ ਪ੍ਰਮਾਣੀਕਰਨ ਸੰਸਥਾ ਦੁਆਰਾ ਆਪਣੀਆਂ ਸੇਵਾਵਾਂ ਨੂੰ ਸਮਰੱਥ ਕਰਨ ਲਈ ਆਧਾਰ ਪ੍ਰਮਾਣਿਕਤਾ ਦੀ ਵਰਤੋਂ ਕਰਦੀਆਂ ਹਨ|

ਇੱਕ ਬੇਨਤੀ ਕਰਤਾ ਸੰਸਥਾ (ਜਿਵੇਂ ਕਿ ਏਯੂਏ, ਕੇਯੂਏ) ਇੱਕ ਏਐਸਏ ਰਾਹੀਂ ਸੀਆਈਡੀਆਰ ਨਾਲ ਜੁੜਦੀ ਹੈ (ਜਾਂ ਆਪਣਾ ਖੁਦ ਦਾ ਏਐੱਸਏ ਬਣ ਕੇ ਜਾਂ ਮੌਜੂਦਾ ਏਐੱਸਏ ਦੀਆਂ ਸੇਵਾਵਾਂ ਠੇਕੇ ਤੇ ਲੈ ਕੇ)|

ਮੌਜੂਦਾ ਏਯੂਏ ਦੀ ਸੂਚੀ

ਮੌਜੂਦਾ ਕੇਯੂਏ ਦੀ ਸੂਚੀ

ਬੇਨਤੀਕਰਤਾ ਸੰਸਥਾਵਾਂ ਦੀ ਨਿਯੁਕਤੀ (ਪ੍ਰਮਾਣੀਕਰਨ ਯੂਜ਼ਰ ਏਜੰਸੀ ਅਤੇ ਈ-ਕੇਵਾਈਸੀ ਯੂਜ਼ਰ ਏਜੰਸੀ)

  • ਅਥਾਰਟੀ ਰਾਹੀਂ ਮੁਹੱਈਆ ਪ੍ਰਮਾਣਿਕਤਾ ਸਹੂਲਤ ਦੀ ਵਰਤੋਂ ਕਰਨ ਲਈ ਬੇਨਤੀਕਰਤਾ ਏਜੰਸੀਆਂ ਬਣਨ ਦੀ ਇੱਛਾ ਰੱਖਣ ਵਾਲੀਆਂ ਏਜੰਸੀਆਂ ਪ੍ਰਵਾਨਗੀ ਦੀਆਂ ਪ੍ਰਕਿਰਿਆਵਾਂ, ਜਿਵੇਂ ਕਿ ਇਸ ਮੰਤਵ ਲਈ ਅਥਾਰਟੀ ਰਾਹੀਂ ਦਰਸਾਈ ਜਾ ਸਕਦੀ ਹੈ, ਅਨੁਸਾਰ ਬੇਨਤੀ ਸੰਸਥਾ ਬਣਨ ਲਈ ਅਰਜ਼ੀ ਦੇਵੇਗੀ| ਸਿਰਫ਼ ਉਹ ਸੰਸਥਾਵਾਂ ਜੋ ਸ਼ੈਡੀਯੂਲ –ਏ ਦੇ ਤਹਿਤ ਦਿੱਤੇ ਮੰਤਵਾਂ ਨੂੰ ਪੂਰਾ ਕਰਦੀਆਂ ਹਨ, ਬਿਨੈ-ਪੱਤਰ ਦੇਣ ਦੀਆਂ ਹੱਕਦਾਰ ਹੋਣਗੀਆਂ| ਅਥਾਰਟੀ ਸਮੇਂ ਤੋਂ ਸਮੇਂ ਸ਼ੈਡੀਯੂਲ – ਏ ਵਿਚ ਸੋਧ ਲਈ ਆਡਰ ਜਾਰੀ ਕਰ ਸਕਦੀ ਹੈ, ਤਾਂ ਜੋ ਪਾਤਰਤਾ ਮਾਪਦੰਡ ਨੂੰ ਸੋਧਿਆ ਜਾ ਸਕੇ|
  • ਅਥਾਰਿਟੀ ਨੂੰ ਵਿਚਾਰ ਕਰਨ ਅਤੇ ਬਿਨੈ-ਪੱਤਰ ਦਾ ਨਿਪਟਾਰਾ ਕਰਨ ਲਈ ਬਿਨੈਕਾਰ ਨੂੰ ਅਜਿਹੀ ਬੇਨਤੀਕਰਤਾ ਸੰਸਥਾ ਦੀ ਗਤੀਵਿਧੀ ਨਾਲ ਸੰਬੰਧਤ ਮਾਮਲਿਆਂ ਵਿਚ ਹੋਰ ਜਾਣਕਾਰੀ ਜਾਂ ਸਪਸ਼ਟੀਕਰਨ ਦੇਣ ਦੀ ਲੋੜ ਹੋ ਸਕਦੀ ਹੈ, ਜਿਵੇਂ ਦਾ ਵੀ ਮਾਮਲਾ ਹੋਵੇ, ਜਿਸ ਨੂੰ ਅਥਾਰਟੀ ਵਲੋਂ ਜ਼ਰੂਰੀ ਸਮਝਿਆ ਜਾਵੇ|
  • ਬਿਨੈਕਾਰ ਅਜਿਹੀ ਜਾਣਕਾਰੀ ਅਤੇ ਸਪਸ਼ਟੀਕਰਨ ਅਥਾਰਿਟੀ ਵੱਲੋਂ ਨਿਰਧਾਰਤ ਕੀਤੇ ਸਮੇਂ ਦੇ ਅੰਦਰ, ਅਥਾਰਟੀ ਦੀ ਸੰਤੁਸ਼ਟੀ ਹਿਤ ਅਥਾਰਟੀ ਨੂੰ ਪ੍ਰਦਾਨ ਕਰੇਗਾ|
  • ਬਿਨੈ-ਪੱਤਰ, ਬਿਨੈਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਤੇ ਉਸ ਦੀ ਯੋਗਤਾ ਤੇ ਵਿਚਾਰ ਕਰਦਿਆਂ ਅਥਾਰਟੀ ਬਿਨੈਕਾਰ ਕੋਲ ਲੋੜੀਂਦੇ ਦਸਤਾਵੇਜ਼ਾਂ, ਬੁਨਿਆਦੀ ਢਾਂਚੇ ਅਤੇ ਤਕਨੀਕੀ ਸਹਿਯੋਗ ਦੀ ਭੌਤਿਕ ਜਾਂਚ ਰਾਹੀਂ ਤਸਦੀਕ ਕਰੇਗੀ|
  • ਬਿਨੈਕਾਰ ਦੇ ਬਿਨੈ-ਪੱਤਰ, ਦਸਤਾਵੇਜ਼ਾਂ, ਦਿੱਤੀ ਗਈ ਜਾਣਕਾਰੀ ਅਤੇ ਇਸ ਦੀ ਯੋਗਤਾ ਦੀ ਦੀ ਤਸਦੀਕ ਉਪਰੰਤ ਅਥਾਰਟੀ ਹੇਠ ਅਨੁਸਾਰ ਕਰ ਸਕਦੀ ਹੈ:
    ਓ. ਬੇਨਤੀਕਰਤਾ ਅਦਾਰੇ ਦਾ ਬਿਨੈਪੱਤਰ ਪ੍ਰਵਾਨ ਕਰ ਸਕਦੀ ਹੈ, ਜਿਵੇਂ ਦਾ ਵੀ ਮਾਮਲਾ ਹੋਵੇ; ਅਤੇ
    ਅ. ਏਐੱਸਏ ਦੁਆਰਾ ਵਰਤੋਂ ਲਈ ਨਿਯਮਾਂ ਅਤੇ ਸ਼ਰਤਾਂ ਨੂੰ ਸ਼ਾਮਲ ਕਰਨ ਵਾਲੀ ਸੰਸਥਾ ਜਾਂ ਏਜੰਸੀ ਦੇ ਨਾਲ ਉਚਿਤ ਸਮਝੌਤਿਆਂ ਵਿੱਚ ਸ਼ਾਮਲ ਹੋਵੋ, ਜਿਸ ਵਿੱਚ ਜ਼ਿੰਮੇਵਾਰੀਆਂ ਦੀ ਗ਼ੈਰ-ਕਾਰਗੁਜ਼ਾਰੀ ਲਈ ਨੁਕਸਾਨ ਅਤੇ ਗੈਰ-ਲਾਭ ਸ਼ਾਮਲ ਹਨ|
  • ਅਥਾਰਿਟੀ ਸਮੇਂ ਸਮੇਂ ਤੇ, ਉਨ੍ਹਾਂ ਦੀ ਨਿਯੁਕਤੀ ਦੌਰਾਨ ਦੇਣ ਯੋਗ ਫ਼ੀਸ ਅਤੇ ਚਾਰਜਿਜ਼ ਨਿਰਧਾਰਿਤ ਕਰ ਸਕਦੀ ਹੈ ਜਿਸ ਵਿਚ ਅਰਜ਼ੀ ਫੀਸ, ਸਾਲਾਨਾ ਗਾਹਕੀ ਫੀਸ ਅਤੇ ਵਿਅਕਤੀਗਤ ਪ੍ਰਮਾਣੀਕਰਨ ਲੈਣ-ਦੇਣ ਫ਼ੀਸ ਸ਼ਾਮਲ ਹੁੰਦੀ ਹੈ|

ਲਾਜ਼ਮੀ ਸੁਰੱਖਿਆ ਲੋੜਾਂ

  • ਆਧਾਰ ਨੰਬਰ ਦਾ ਇਸਤੇਮਾਲ ਕਦੇ ਵੀ ਇਕ ਡੋਮੇਨ ਵਿਸ਼ੇਸ਼ ਪਛਾਣਕਰਤਾ ਵਜੋਂ ਨਹੀਂ ਕੀਤਾ ਜਾਣਾ ਚਾਹੀਦਾ|
  • ਆਪਰੇਟਰ ਸਹਾਇਕ ਡਿਵਾਈਸਿਸ ਦੇ ਮਾਮਲੇ ਵਿਚ, ਓਪਰੇਟਰਾਂ ਨੂੰ ਪਾਸਵਰਡ, ਆਧਾਰ ਪ੍ਰਮਾਣਿਕਤਾ, ਆਦਿ ਜਿਹੀਆਂ ਵਿਧੀਆਂ ਦੀ ਵਰਤੋਂ ਕਰ ਕੇ ਪ੍ਰਮਾਣੀਕਰਣ ਕਰਨਾ ਚਾਹੀਦਾ ਹੈ|
  • ਅਧਾਰ ਪ੍ਰਮਾਣੀਕਰਣ ਹਿੱਤ ਬਲਾੱਕ ਕੈਪਚਰ ਕੀਤਾ ਨਿੱਜੀ ਪਛਾਣ ਡਾਟਾ ਕੈਪਚਰ ਦੇ ਦੌਰਾਨ ਇਨਕ੍ਰਿਪਟਿਡ ਕੀਤਾ ਜਾਣਾ ਚਾਹੀਦਾ ਹੈ ਅਤੇ ਨੈਟਵਰਕ ਉਤੇ ਕਦੇ ਵੀ ਸਪੱਸ਼ਟ ਨਹੀਂ ਭੇਜਿਆ ਜਾਣਾ ਚਾਹੀਦਾ|
  • ਇਨ੍ਕ੍ਰਿਪਟਿਡ ਬਲਾੱਕ ਨੂੰ ਉਦੋਂ ਤੱਕ ਸਟੋਰ ਨਹੀਂ ਕੀਤਾ ਜਾਣਾ ਚਾਹੀਦਾ ਜਦੋਂ ਤੱਕ ਕਿ ਇਹ ਹਾਲ ਹੀ ਵਿਚ 24 ਘੰਟੇ ਵਜੋਂ ਕਨਗਿਗਰਡ ਘੱਟ ਅਵਧੀ ਦੇ ਬਫ਼ਰ ਪ੍ਰਮਾਣੀਕਰਣ ਲਈ ਨਾ ਹੋਵੇ|
  • ਅਧਾਰ ਪ੍ਰਮਾਣੀਕਰਣ ਦੇ ਮੰਤਵ ਹਿਤ ਕੈਪਚਰ ਕੀਤੇ ਬਾਇਓਮੈਟ੍ਰਿਕ ਅਤੇ ਓਟੀਪੀ ਡਾਟਾ ਨੂੰ ਕਿਸੇ ਵੀ ਸਥਾਈ ਸਟੋਰੇਜ ਜਾਂ ਡਾਟਾਬੇਸ ਵਿਚ ਸਟੋਰ ਨਹੀਂ ਕੀਤਾ ਜਾਣਾ ਚਾਹੀਦਾ|
  • ਮੇਟਾ ਡਾਟਾ ਅਤੇ ਪ੍ਰਤਿਕ੍ਰਿਆਵਾਂ ਨੂੰ ਆਡਿਟ ਮੰਤਵਾਂ ਹਿਤ ਲਾੱਗ ਕੀਤਾ ਜਾਣਾ ਚਾਹੀਦਾ ਹੈ|
  • ਏਯੂਏ ਅਤੇ ਏਐਸਏ ਦੇ ਵਿਚਕਾਰ ਨੈੱਟਵਰਕ ਸੁਰੱਖਿਅਤ ਹੋਣਾ ਚਾਹੀਦਾ ਹੈ|

ਬੇਨਤੀਕਾਰ ਸੰਸਥਾਂਵਾਂ (ਏਯੂਏ/ਕੇਯੂਏ) ਦੀ ਜ਼ਿੰਮੇਵਾਰੀਆਂ ਅਤੇ ਡਾਟਾ ਸੁਰੱਖਿਆ

ਬੇਨਤੀ ਸੰਸਥਾਂਵਾਂ (ਏਯੂਏ/ਕੇਯੂਏ) ਦੀ ਜ਼ਿੰਮੇਵਾਰੀਆਂ ਅਤੇ ਡਾਟਾ ਸੁਰੱਖਿਆ ਅਤੇ ਇਸ ਦੇ ਨਿਯਮਾਂ ਲਈ ਆਧਾਰ ਐਕਟ, 2016 ਦਾ ਹਵਾਲਾ ਦਿੱਤਾ ਜਾ ਸਕਦਾ ਹੈ|